ਸੜਕਾਂ ਤੋਂ ਸੱਤ ਕੁਇੰਟਲ ਕੂੜਾ ਚੁੱਕਿਆ
ਸ਼ਹਿਰ ਦੇ ਸਮਾਜ ਸੇਵੀਆਂ ਵੱਲੋਂ ਪਟਿਆਲਾ ਨੂੰ ਸਾਫ਼-ਸੁਥਰਾ ਬਣਾਉਣ ਲਈ ‘ਮੇਰਾ ਪਟਿਆਲਾ, ਮੈਂ ਹੀ ਸੰਵਾਰਾਂ’ ਮੁਹਿੰਮ ਤਹਿਤ ਦੋ ਦਿਨਾਂ ’ਚ 700 ਕਿਲੋ ਪਲਾਸਟਿਕ ਦਾ ਕੂੜਾ ਇਕੱਠਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਸਮਾਜ ਸੇਵੀਆਂ ਨੇ ਡੇਢ ਮਹੀਨੇ ਵਿੱਚ 14 ਸਫ਼ਾਈ...
ਸ਼ਹਿਰ ਦੇ ਸਮਾਜ ਸੇਵੀਆਂ ਵੱਲੋਂ ਪਟਿਆਲਾ ਨੂੰ ਸਾਫ਼-ਸੁਥਰਾ ਬਣਾਉਣ ਲਈ ‘ਮੇਰਾ ਪਟਿਆਲਾ, ਮੈਂ ਹੀ ਸੰਵਾਰਾਂ’ ਮੁਹਿੰਮ ਤਹਿਤ ਦੋ ਦਿਨਾਂ ’ਚ 700 ਕਿਲੋ ਪਲਾਸਟਿਕ ਦਾ ਕੂੜਾ ਇਕੱਠਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਸਮਾਜ ਸੇਵੀਆਂ ਨੇ ਡੇਢ ਮਹੀਨੇ ਵਿੱਚ 14 ਸਫ਼ਾਈ ਮੁਹਿੰਮਾਂ ਚਲਾ ਕੇ ਸ਼ਹਿਰ ਦੀਆਂ ਸੜਕਾਂ ਕਿਨਾਰੇ ਲੋਕਾਂ ਵੱਲੋਂ ਖਿਲਾਰੇ ਕੂੜੇ ਨੂੰ ਇਕੱਠਾ ਕੀਤਾ। ਇਸ ਕੜੀ ਵਜੋਂ ਹੀ ਸਮਾਜ ਸੇਵੀਆਂ ਦੀ ਟੀਮ ਨੇ ਸ਼ਨਿਚਰਵਾਰ ਨੂੰ ਰਾਜਪੁਰਾ ਰੋਡ ਸਥਿਤ ਸਰਕਾਰੀ ਪੋਲੀਟੈਕਨਿਕ ਕਾਲਜ ਨੇੜੇ ਪੈਂਦੇ ਐੱਸ ਐੱਸ ਟੀ ਨਗਰ ਵਾਲੀਆਂ ਸੜਕਾਂ ਦੇ ਕਿਨਾਰਿਆਂ ਤੋਂ 400 ਕਿਲੋ ਪਲਾਸਟਿਕ ਤੇ ਹੋਰ ਕੂੜਾ ਚੁੱਕਿਆ ਸੀ, ਜਦੋਂ ਕਿ ਅੱਜ ਭੁਪਿੰਦਰਾ ਰੋਡ ’ਤੇ ਸਿਵਲ ਲਾਈਨ ਥਾਣੇ ਨੇੜਲੇ ਚੌਕ ਵਿੱਚ ਸਫ਼ਾਈ ਮੁਹਿੰਮ ਚਲਾਉਂਦਿਆਂ ਉਥੋਂ 300 ਕਿਲੋ ਪਲਾਸਟਿਕ ਕੂੜਾ ਇਕੱਠਾ ਕੀਤਾ। ਮੁਹਿੰਮ ਦਾ ਬੀੜਾ ਚੁੱਕਣ ਵਾਲਿਆਂ ਵਿੱਚ ਐੱਚ ਪੀ ਐੱਸ ਲਾਂਬਾ, ਏ ਪੀ ਆਰ ਓ ਹਰਦੀਪ ਗਹੀਰ, ਕਰਨਲ ਕਰਮਿੰਦਰ ਸਿੰਘ, ਕਰਨਲ ਜੇਵੀ, ਕਰਨਲ ਅਮਨ ਸੰਧੂ, ਐਡਵੋਕੇਟ ਸਰਬਜੀਤ ਵੜੈਚ, ਨਵਰੀਤ ਸੰਧੂ, ਵਰੁਣ ਮਲਹੋਤਰਾ, ਰਾਜੀਵ ਚੋਪੜਾ, ਅਜੇਪਾਲ ਗਿੱਲ, ਕਰਨਲ ਭੂਪੀ ਗਰੇਵਾਲ, ਕਰਨਲ ਸਲਵਾਨ, ਕੈਪਟਨ ਸੁਖਜੀਤ, ਕਰਨਲ ਜਸਵਿੰਦਰ ਦੁਲਟ, ਗੁਰਪ੍ਰੀਤ ਦੁਲਟ, ਸਾਕਸ਼ੀ ਗੋਇਲ, ਪ੍ਰਵੇਸ਼ ਮੰਗਲਾ, ਸੀਐਮ ਕੌੜਾ, ਜਸਵੀਰ ਭੰਗੂ, ਵਰੁਣ ਕੌਸ਼ਲ, ਰਿਸ਼ਭ, ਨਾਗੇਸ਼ ਰਾਏ, ਅਸ਼ੋਕ ਵਰਮਾ, ਰਾਜ ਕੁਮਾਰ ਗੋਇਲ, ਸਵਾਮੀ ਯੋਗੇਸ਼, ਹਰਜੋਤ, ਦੀਪ, ਪ੍ਰੋ. ਰਾਜੀਵ ਕਾਂਸਲ, ਉਪਿੰਦਰ ਸ਼ਰਮਾ ਅਤੇ ਕੇ ਐੱਸ ਸੇਖੋਂ ਆਦਿ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜਿਹੀ ਮੁਹਿੰੰਮ ਹਰੇਕ ਹਫ਼ਤੇ ਇਸੇ ਤਰ੍ਹਾਂ ਜਾਰੀ ਰੱਖਣਗੇ।

