ਕਰੋਨਾ ਕਾਰਨ ਸੱਤ ਮਰੀਜ਼ਾਂ ਦੀ ਮੌਤ

ਕਰੋਨਾ ਕਾਰਨ ਸੱਤ ਮਰੀਜ਼ਾਂ ਦੀ ਮੌਤ

ਘੱਗਾ ਵਿੱਚ ਲੱਗੇ ਕਰੋਨਾ ਜਾਂਚ ਕੈਂਪ ਦਾ ਦ੍ਰਿਸ਼।

ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਸਤੰਬਰ

ਪਟਿਆਲਾ ਜ਼ਿਲ੍ਹੇ ’ਚ ਕਰੋਨਾ ਕਾਰਨ ਪੰਜ ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਿਸ ਦੌਰਾਨ ਜ਼ਿਲ੍ਹੇ ’ਚ ਕਰੋਨਾ ਮ੍ਰਿਤਕਾਂ ਦੀ ਗਿਣਤੀ 275 ਹੋ ਗਈ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਪਟਿਆਲਾ ਦੇ ਲਾਲ ਬਾਗ਼ ਦਾ ਰਹਿਣ ਵਾਲਾ 86 ਸਾਲਾ ਬਜ਼ੁਰਗ ਸ਼ੂਗਰ ਅਤੇ ਹਾਈਪਰਟੈਂਸ਼ਨ ਦਾ ਮਰੀਜ਼ ਸੀ। ਅਮਨ ਨਗਰ ਦਾ ਰਹਿਣ ਵਾਲਾ 72 ਸਾਲਾ ਵਿਅਕਤੀ ਹਾਈਪਰਟੈਂਸ਼ਨ ਦਾ ਮਰੀਜ਼ ਸੀ। ਨਾਭਾ ਦੀ ਡਿਫੈਂਸ ਕਲੋਨੀ ਵਿੱਚ ਰਹਿਣ ਵਾਲਾ 49 ਸਾਲਾ ਇੱਕ ਮਰੀਜ਼ ਸ਼ੂਗਰ ਅਤੇ ਹਾਈਪਰਟੈਂਸ਼ਨ ਦਾ ਮਰੀਜ਼ ਸੀ ਜਦਕਿ ਡਰੌਲੀ ਵਾਸੀ 35 ਸਾਲਾ ਵਿਅਕਤੀ ਨੂੰ ਸਾਹ ਦੀ ਦਿੱਕਤ ਸੀ ਅਤੇ ਪਿੰਡ ਕਕਰਾਲਾ ਦੇ ਰਹਿਣ ਵਾਲੇ 55 ਸਾਲਾ ਮਰੀਜ਼ ਨੂੰ ਵੀ ਸਾਹ ਦੀ ਦਿੱਕਤ ਸੀ। ਇਹ ਸਾਰੇ ਮਰੀਜ਼ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਸਨ, ਜਿਨ੍ਹਾਂ ਦੀ ਮੌਤ ਇਲਾਜ ਦੌਰਾਨ ਹੋਈ। ਅੱਜ ਜ਼ਿਲ੍ਹੇ ’ਚ ਸੱਜਰੇ ਪਾਜ਼ੇਟਿਵ ਆਏ ਦੋ ਸੌ ਹੋਰ ਕੇਸਾਂ ਨਾਲ ਜ਼ਿਲ੍ਹੇ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ 9962 ਹੋ ਗਈ ਹੈ। ‘ਮਿਸ਼ਨ ਫ਼ਤਿਹ’ ਤਹਿਤ ਅੱਜ 206 ਹੋਰ ਮਰੀਜ਼ ਠੀਕ ਹੋਏ ਹਨ। ਇੰਜ, ਹੁਣ ਤੱਕ ਜ਼ਿਲ੍ਹੇ ’ਚ 7549 ਪਾਜ਼ੇਟਿਵ ਮਰੀਜ਼ ਠੀਕ ਹੋ ਚੁੱਕੇ ਹਨ ਅਤੇ 2138 ਐਕਟਿਵ ਕੇਸ ਹਨ। ਅੱਜ ਪਾਜ਼ੇਟਿਵ ਆਏ ਕੇਸਾਂ ਵਿੱਚੋਂ 80 ਪਟਿਆਲਾ ਸ਼ਹਿਰ, 45 ਰਾਜਪੁਰਾ, 17 ਨਾਭਾ, 08 ਸਮਾਣਾ, 11 ਬਲਾਕ ਭਾਦਸੋਂ ਤੋਂ, 11 ਬਲਾਕ ਕੌਲੀ ਤੋਂ 5 ਬਲਾਕ ਕਾਲੋਮਾਜਰਾ ਤੋਂ 2 ਬਲਾਕ ਹਰਪਾਲਪੁਰ ਤੋਂ, 4 ਬਲਾਕ ਦੁਧਨਸਾਧਾਂ ਤੋਂ, 17 ਬਲਾਕ ਸ਼ੁਤਰਾਣਾ ਤੋਂ ਹਨ।

ਸੰਗਰੂਰ (ਗੁਰਦੀਪ ਸਿੰਘ ਲਾਲੀ): ਅੱਜ ਜਿ਼ਲ੍ਹੇ ਵਿੱਚ ਕਰੋਨਾ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਤਕ ਪਿੰਡ ਬੂਲਾਪੁਰ ਵਿੱਚ ਇੱਕ 67 ਸਾਲਾ ਵਿਅਕਤੀ ਰੂਪ ਚੰਦ ਦੀ ਕਰੋਨਾ ਨਾਲ ਮੌਤ ਹੋ ਗਈ ਹੈ। ਸਿਹਤ ਇੰਸਪੈਕਟਰ ਜਗਤਾਰ ਸਿੰਘ ਸਿੱਧੂ ਨੇ ਦੱਸਿਆ ਕਿ ਪੈਂਦੇ ਪਿੰਡਾਂ ਵਿੱਚ ਕਰੋਨਾ ਨਾਲ ਇਹ ਛੇਵੀਂ ਮੌਤ ਹੈ। ਇਸੇ ਤਰ੍ਹਾਂ ਬਲਾਕ ਮਾਲੇਰਕੋਟਲਾ ਵਿੱਚ ਇੱਕ 60 ਸਾਲਾਂ ਔਰਤ ਦੀ ਕਰੋਨਾ ਕਾਰਨ ਮੌਤ ਹੋ ਗਈ। ਇਹ ਔਰਤ ਲੁਧਿਆਣਾ ਦੇ ਐੱਸਪੀਐੱਸ ਹਸਪਤਾਲ ਵਿੱਚ ਦਾਖ਼ਲ ਸੀ। ਇਸ ਦੌਰਾਨ ਅੱਜ 67 ਪਾਜ਼ੇਟਿਵ ਕੇਸ ਆਏ ਜਦਕਿ 31 ਜਣੇ ਠੀਕ ਹੋ ਗਏ। ਹੁਣ ਤੱਕ 3,065 ਕੁੱਲ ਕੋਵਿਡ-19 ਕੇਸ ਸਾਹਮਣੇ ਆਏ ਹਨ, ਜਦਕਿ 2408 ਮਰੀਜ਼ ਠੀਕ ਹੋਏ ਹਨ। ਇਸ ਸਮੇਂ ਕੁੱਲ 532 ਕੇਸ ਐਕਟਿਵ ਕੇਸ ਹਨ ਜਦਕਿ ਚਾਰ ਮਰੀਜ਼ਾਂ ਦੀ ਹਾਲਤ ਗੰਭੀਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All