Advertisement
ਪਟਿਆਲਾ-ਚੀਕਾ ਹਾਈਵੇਅ ’ਤੇ ਸਥਿਤ ਕਸਬਾ ਬਲਬੇੜਾ ਵਿੱਚ ਸਵੇਰ ਵੇਲੇ ਕਬਾੜ ਦੀ ਦੁਕਾਨ ਨੂੰ ਅੱਗ ਲੱਗ ਗਈ। ਇਸ ਦੌਰਾਨ ਚਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ। ਲੋਕਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੇ ਅਮਲੇ ਨੇ ਕਾਫ਼ੀ ਜੱਦੋਜਹਿਦ ਨਾਲ ਅੱਗ ’ਤੇ ਕਾਬੂ ਪਾਇਆ। ਦੁਕਾਨ ਦੇ ਮਾਲਕ ਦਰਸਨ ਸਿੰਘ ਨੇ ਦੱਸਿਆ ਕਿ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਦੱਸਿਆ ਕਿ ਦੁਕਾਨ ਦੇ ਪਿੱਛੇ ਕਿਸੇ ਕਿਸਾਨ ਨੇ ਕਣਕ ਦੇ ਨਾੜ ਨੂੰ ਅੱਗ ਲਾਈ ਸੀ, ਅੱਗ ਬੇਕਾਬੂ ਹੋ ਕੇ ਦੁਕਾਨ ਵਿੱਚ ਵੜ ਗਈ ਜਿਸ ਕਾਰਨ ਕਬਾੜ ਦੀਆਂ ਭਰੀਆ ਦੁਕਾਨਾਂ ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਈਆਂ। ਉਨ੍ਹਾਂ ਕਿਹਾ ਕਿ ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨ ਖ਼ਿਲਾਫ਼ ਕਨੂੰਨੀ ਕਾਰਵਾਈ ਕੀਤੀ ਜਾਵੇ। ਘਟਨਾ ਨੇੜੇ ਪੈਟਰੋਲ ਪੰਪ ਵੀ ਸੀ, ਇਸ ਕਾਰਨ ਵੱਡਾ ਹਾਦਸਾ ਵਾਪਰਨ ਤੋ ਬਚਾਅ ਰਿਹਾ।
Advertisement
Advertisement
×

