DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਕੂਲੀ ਬੱਸ ਖੰਭੇ ਨਾਲ ਟਕਰਾਈ

ਸਥਾਨਕ ਉਪਲੀ ਰੋਡ ’ਤੇ ਅੱਜ ਸਵੇਰੇ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲੀ ਬੱਸ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਇਸ ਦੌਰਾਨ ਬੱਸ ਵਿੱਚ ਸਵਾਰ ਸਕੂਲੀ ਬੱਚਿਆਂ ਦਾ ਬਚਾਅ ਹੋ ਗਿਆ। ਇਸ ਮੌਕੇ ਰਾਹਗੀਰਾਂ ਨੇ ਬੱਚਿਆਂ ਨੂੰ ਬੱਸ ਵਿੱਚੋਂ ਸੁਰੱਖਿਅਤ...

  • fb
  • twitter
  • whatsapp
  • whatsapp
featured-img featured-img
ਹਾਦਸੇ ਮਗਰੋਂ ਖੜ੍ਹੀ ਸਕੂਲ ਦੀ ਬੱਸ।
Advertisement

ਸਥਾਨਕ ਉਪਲੀ ਰੋਡ ’ਤੇ ਅੱਜ ਸਵੇਰੇ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲੀ ਬੱਸ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਇਸ ਦੌਰਾਨ ਬੱਸ ਵਿੱਚ ਸਵਾਰ ਸਕੂਲੀ ਬੱਚਿਆਂ ਦਾ ਬਚਾਅ ਹੋ ਗਿਆ। ਇਸ ਮੌਕੇ ਰਾਹਗੀਰਾਂ ਨੇ ਬੱਚਿਆਂ ਨੂੰ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਟੱਕਰ ਏਨੀ ਜ਼ੋਰਦਾਰ ਸੀ ਕਿ ਬਿਜਲੀ ਦਾ ਖੰਭਾ ਦੋ ਥਾਵਾਂ ਤੋਂ ਟੁੱਟ ਕੇ ਸੜਕ ’ਤੇ ਡਿੱਗ ਗਿਆ। ਪੁਲੀਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਨਿੱਜੀ ਸਕੂਲ ਦੀ ਬੱਸ ਅੱਜ ਸਵੇਰੇ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਤਾਂ ਉਪਲੀ ਰੋਡ ’ਤੇ ਬੱਸ ਅਚਾਨਕ ਸੜਕ ਤੇ ਹੇਠਾਂ ਉਤਰਦਿਆਂ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਬੱਸ ਡਰਾਈਵਰ ਸੁਖਵਿੰਦਰ ਸਿੰਘ ਅਨੁਸਾਰ ਅਚਾਨਕ ਸਾਹਮਣੇ ਆਈ ਕਾਰ ਨੂੰ ਬਚਾਉਂਦਿਆਂ ਬੱਸ ਸੜਕ ਤੋਂ ਹੇਠਾਂ ਉਤਾਰ ਲਈ ਅਤੇ ਬੱਸ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਬੱਸ ਦਾ ਟਾਇਰ ਮਿੱਟੀ ਵਿਚ ਧਸਣ ਕਾਰਨ ਬੱਸ ਦੀ ਰਫ਼ਤਾਰ ਘਟ ਜਾਣ ਕਾਰਨ ਬਚਾਅ ਰਿਹਾ। ਸਥਾਨਕ ਥਾਣਾ ਪੁਲੀਸ ਦੇ ਕਰਮਚਾਰੀ ਹਰੀਸ਼ ਸ਼ਰਮਾ ਨੇ ਦੱਸਿਆ ਕਿ ਬੱਸ ਵਿੱਚ ਸਵਾਰ ਸਾਰੇ ਬੱਚੇ ਅਤੇ ਹੋਰ ਸਟਾਫ਼ ਦਾ ਬਚਾਅ ਹੋ ਗਿਆ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇ ਕਿਸੇ ਵੀ ਤਰਾਂ ਦੀ ਲਾਪ੍ਰਵਾਹੀ ਪਾਈ ਗਈ ਤਾਂ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Advertisement

Advertisement
Advertisement
×