ਸਕੂਲੀ ਕਮਰਿਆਂ ਦੀ ਉਸਾਰੀ ਲਈ ਦਰੱਖ਼ਤਾਂ ’ਤੇ ਚੱਲਿਆ ਆਰਾ

ਸਕੂਲੀ ਕਮਰਿਆਂ ਦੀ ਉਸਾਰੀ ਲਈ ਦਰੱਖ਼ਤਾਂ ’ਤੇ ਚੱਲਿਆ ਆਰਾ

ਸਕੂਲ ਵਿਚ ਵੱਢੇ ਹੋਏ ਦਰੱਖ਼ਤ ਦਿਖਾਉਂਦੇ ਹੋਏ ਹਰਪਾਲ ਜੁਨੇਜਾ ਤੇ ਹੋਰ।

ਰਵੇਲ ਸਿੰਘ ਭਿੰਡਰ
ਪਟਿਆਲਾ, 8 ਮਈ

ਸਰਕਾਰੀ ਹਾਈ ਸਕੂਲ ਫੈਕਟਰੀ ਏਰੀਆ ਪਟਿਆਲਾ ’ਚ ਪਿੱਪਲ ਅਤੇ ਬਰੋਟੇ ਦੇ ਦਰੱਖ਼ਤ ਵੱਢੇ ਜਾਣ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਆਵਾਜ਼ ਬੁਲੰਦ ਕਰਦਿਆਂ ਮੌਕੇ ’ਤੇ ਸਕੂਲ ਪਹੁੰਚ ਕੇ ਵਾਤਾਵਰਨ ਵਿਰੋਧੀ ਅਮਲ ਦੀ ਨਿਖੇਧੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵੱਢੇ ਗਏ ਦਰੱਖ਼ਤ ਸਾਲਾਂਬੱਧੀ ਪੁਰਾਣੇ ਸਨ। ਜੁਨੇਜਾ ਨੇ ਕਿਹਾ ਕਿ ਸਾਲਾਂਬੱਧੀ ਪੁਰਾਣੇ ਦਰਖੱਤਾਂ ਨੂੰ ਬਿਨਾਂ ਕਿਸੇ ਵੱਡੇ ਕਾਰਨ ਵੱਢਣਾ ਅਣਉਚਿਤ ਹੈ ਤੇ ਅਜਿਹੇ ਫ਼ੈਸਲੇ ’ਤੇ ਉਚਿਤ ਢੰਗ ਨਾਲ ਜਾਂਚ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਸਕੂਲ ਦੀ ਇੱਕ ਅਧਿਆਪਕਾ ਨੇ ਦੱਸਿਆ ਕਿ ਸਕੂਲ ਕੈਂਪਸ ’ਚ ਦੋ ਨਵੇਂ ਕਮਰੇ ਛੱਤਣ ਦੀ ਵਜ੍ਹਾ ਦਰੱਖ਼ਤ ਵੱਢਣੇ ਜ਼ਰੂਰੀ ਸਨ। ਜੁਨੇਜਾ ਨੇ ਦੱਸਿਆ ਕਿ ਮੁੱਖ ਅਧਿਆਪਕਾ ਨੇ ਵੀ ਕਮਰਿਆਂ ਦੀ ਵਜ੍ਹਾ ਕਾਰਨ ਦਰੱਖ਼ਤ ਵੱਢਣ ਦੀ ਗੱਲ ਮੰਨੀ ਹੈ।

ਦਰੱਖ਼ਤ ਵੱਢਣ ਦੀ ਵਣ ਵਿਭਾਗ ਤੋਂ ਲਈ ਮਨਜ਼ੂਰੀ: ਸਿੱਖਿਆ ਅਧਿਕਾਰੀ

ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ‘ਸੈਕੰਡਰੀ’ ਹਰਿੰਦਰ ਕੌਰ ਨੇ ਦੱਸਿਆ ਕਿ ਸਕੂਲ ਵੱਲੋਂ ਸਬੰਧਤ ਵਣ ਵਿਭਾਗ ਕੋਲੋਂ ਬਕਾਇਦਾ ਅਗਾਊਂ ਮਨਜ਼ੂਰੀ ਲਈ ਗਈ ਸੀ, ਅਜਿਹੇ ’ਚ ਦਰੱਖ਼ਤ ਵੱਢਣ ਤੋਂ ਪਹਿਲਾਂ ਕਾਨੂੰਨੀ ਤੌਰ ’ਤੇ ਸਹਿਮਤੀ ਲੈ ਕੇ ਹੀ ਸਕੂਲ ਨੇ ਨਵੇਂ ਕਮਰਿਆਂ ਦੀ ਉਸਾਰੀ ਦਾ ਰਾਹ ਪੱਧਰਾ ਕੀਤਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All