ਹਰਦਾਸਪੁਰ ਵਿੱਚ ਵਿਕਾਸ ਦੇ ਨਾਂ ’ਤੇ ਦਰਖ਼ਤਾਂ ’ਤੇ ਚੱਲੀ ਆਰੀ

ਹਰਦਾਸਪੁਰ ਵਿੱਚ ਵਿਕਾਸ ਦੇ ਨਾਂ ’ਤੇ ਦਰਖ਼ਤਾਂ ’ਤੇ ਚੱਲੀ ਆਰੀ

ਪਿੰਡ ਵਿੱਚੋਂ ਰੁੱਖ ਕੱਟੇ ਜਾਣ ਦੀ ਝਲਕ।

ਗੁਰਨਾਮ ਸਿੰਘ ਅਕੀਦਾ

ਪਟਿਆਲਾ, 10 ਅਗਸਤ

ਇਕ ਪਾਸੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਰੁੱਖ ਲਗਾਉਣ ਦੀਆਂ ਵਿਸ਼ੇਸ਼ ਮੁਹਿੰਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਦੂਜੇ ਪਾਸੇ ਇੱਥੋਂ ਥੋੜ੍ਹੀ ਦੂਰ ਪਿੰਡ ਹਰਦਾਸਪੁਰ ਦੀ ਪੰਚਾਇਤ ਵੱਲੋਂ ਵਿਕਾਸ ਦੇ ਨਾਂ ’ਤੇ ਪੁਰਾਣੇ ਰੁੱਖਾਂ ਦੀ ਬਲੀ ਲਈ ਜਾ ਰਹੀ ਹੈ। ਪਹਿਲਾਂ ਵੀ 350 ਦੇ ਕਰੀਬ ਰੁੱਖ ਕੱਟੇ ਗਏ ਸਨ ਤੇ ਹੁਣ ਫੇਰ 200 ਦੇ ਕਰੀਬ ਰੁੱਖ ਕੱਟੇ ਜਾ ਰਹੇ ਹਨ। ਪਿੰਡ ਦਾ ਸਰਪੰਚ ਨਾਹਰ ਸਿੰਘ ਤੇ ਉਸ ਦਾ ਭਰਾ ਸਹਿਕਾਰੀ ਸਭਾ ਦਾ ਪ੍ਰਧਾਨ ਬਲਜਿੰਦਰ ਸਿੰਘ ਇਨ੍ਹਾਂ ਰੁੱਖਾਂ ਦੀ ਕਟਾਈ ਨੂੰ ਆਮ ’ਚ ਹੀ ਲੈ ਰਹੇ ਹਨ ਤੇ ਕਹਿ ਰਹੇ ਹਨ ਕਿ ਉਹ ਇਹ ਰੁੱਖ ਕੱਟ ਕੇ 5000 ਰੁੱਖ ਪਿੰਡ ਵਿੱਚ ਲਾਉਗੇ।

ਪਿੰਡ ਦੇ ਲੋਕਾਂ ਜਿਨ੍ਹਾਂ ਵਿੱਚ ਰਘਬੀਰ ਸਿੰਘ, ਗੁਰਧਿਆਨ ਸਿੰਘ, ਨਿਰਮਲ ਸਿੰਘ, ਧਰਮਪਾਲ ਸਿੰਘ, ਰਾਮ ਕ੍ਰਿਸ਼ਨ, ਰਘਬੀਰ ਸਿੰਘ ਆਦਿ ਨੇ ਉੱਚ ਅਧਿਕਾਰੀਆਂ ਨੂੰ ਇਹ ਰੁੱਖ ਕੱਟੇ ਜਾਣ ਦੀਆਂ ਸ਼ਿਕਾਇਤਾਂ ਭੇਜੀਆਂ ਹਨ, ਪਰ ਪੰਚਾਇਤ ਵੱਲੋਂ ਰੁੱਖਾਂ ਦੀ ਕਟਾਈ ਜ਼ੋਰਾਂ ਨਾਲ ਚੱਲ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ ਰੁੱਖ ਬਹੁਤ ਹੀ ਘੱਟ ਸਨ, ਫੇਰ ਵੀ 550 ਰੁੱਖ ਲਾਉਣ ਦੀ ਥਾਂ 550 ਰੁੱਖ ਕੱਟਿਆ ਜਾ ਚੁੱਕਾ ਹੈ। ਇਹ ਰੁੱਖ ਵੀ ਹੁਣ ਪੰਚਾਇਤ ਵੱਲੋਂ ਕੱਟੇ ਜਾ ਰਹੇ ਹਨ। ਕਿਤੇ ਸਟੇਡੀਅਮ ਬਣਾਉਣ ਦਾ ਲਾਰਾ ਲਾਇਆ ਜਾ ਰਿਹਾ ਹੈ ਤੇ ਕਿਤੇ ਪੈਲੇਸ ਬਣਾਉਣ ਦਾ, ਪਰ ਉਨ੍ਹਾਂ ਨੂੰ ਦੁੱਖ ਹੈ ਕਿ ਪਿੰਡ ਦੇ ਪਲ਼ੇ ਹੋਏ ਰੁੱਖਾਂ ’ਤੇ ਆਰਾ ਚਲਾਇਆ ਜਾ ਰਿਹਾ ਹੈ। ਇਕ ਰੁੱਖ ਨੂੰ ਵੱਡਾ ਬਣਨ ਲੱਗਿਆਂ ਸਾਲਾਂ ਲੱਗ ਜਾਂਦੇ ਹਨ ਪਰ ਇਹ ਮਹਿਜ਼ ਵਿਕਾਸ ਦੇ ਨਾਂ ’ਤੇ ਰੁੱਖਾਂ ਦੀ ਬਲੀ ਲਈ ਜਾ ਰਹੀ ਹੈ।

ਇਸ ਸਬੰਧੀ ਅੱਜ ਉਹ ਏਡੀਸੀ ਨੂੰ ਮਿਲੇ ਹਾਂ ਉਨ੍ਹਾਂ ਇਸ ਦੀ ਪੜਤਾਲ ਕਰਨ ਲਈ ਕਹਿ ਦਿੱਤਾ। ਦੂਜੇ ਪਾਸੇ ਪਿੰਡ ਦੇ ਸਰਪੰਚ ਨਾਹਰ ਸਿੰਘ ਦੇ ਸਹਿਕਾਰੀ ਸਭਾ ਦੇ ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਰੁੱਖ ਪੈਸੇ ਕਮਾਉਣ ਲਈ ਨਹੀਂ ਕੱਟ ਰਹੇ ਸਗੋਂ ਉਹ ਰੁੱਖ ਪਿੰਡ ਦਾ ਵਿਕਾਸ ਕਰਾਉਣ ਲਈ ਕੱਟ ਰਹੇ ਹਨ। ਪਹਿਲਾਂ ਉਨ੍ਹਾਂ ਸਕੂਲ ’ਚੋਂ ਰੁੱਖ ਕੱਟ ਕੇ ਸਕੂਲ ਦਾ ਰੰਗ ਕਰਵਾਇਆ ਹੈ। ਇਸੇ ਤਰ੍ਹਾਂ ਜੇ ਸਹਿਕਾਰੀ ਸਭਾ ’ਚੋਂ ਰੁੱਖ ਕੱਟੇ ਹਨ ਤਾਂ ਉਸ ਨੂੰ ਵੀ ਰੁਪਏ ਦਿੱਤੇ ਹਨ। ਕੁਝ ਰੁਪਏ ਪੰਚਾਇਤ ਦੇ ਖਾਤੇ ’ਚ ਵੀ ਹਨ ਤੇ ਰੁੱਖ ਪੁੱਟ ਕੇ ਨਾਨਕ ਬਗੀਚੀ ਬਣਾਵਾਂਗੇ ਤੇ ਉਸ ’ਚ 5000 ਰੁੱਖ ਲਾਵਾਂਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All