DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sarbat Da Bhala Trust: ਓਬਰਾਏ ਨੇ ਹੋਣਹਾਰ ਵਿਦਿਆਰਥੀ ਗੋਦ ਲਏ

‘ਸਰਬੱਤ ਦਾ ਭਲਾ ਟਰੱਸਟ’ ਦੇ ਬਾਨੀ ਤੇ ਸਮਾਜਸੇਵੀ ਡਾ. ਐੱਸ ਪੀ ਐੱਸ. ਓਬਰਾਏ ਨੇ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਕੰਪਲੈਕਸ ਦਾ ਦੌਰਾ ਕਰਨ ਉਪਰੰਤ ਸੰਸਥਾ ਦੇ ਆਰਥਿਕ ਪੱਖੋਂ ਕਮਜ਼ੋਰ ਪਰ ਹੋਣਹਾਰ ਵਿਦਿਆਰਥੀਆਂ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ। ਕਾਲਜ ਗਵਰਨਿੰਗ...

  • fb
  • twitter
  • whatsapp
  • whatsapp
Advertisement

‘ਸਰਬੱਤ ਦਾ ਭਲਾ ਟਰੱਸਟ’ ਦੇ ਬਾਨੀ ਤੇ ਸਮਾਜਸੇਵੀ ਡਾ. ਐੱਸ ਪੀ ਐੱਸ. ਓਬਰਾਏ ਨੇ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਕੰਪਲੈਕਸ ਦਾ ਦੌਰਾ ਕਰਨ ਉਪਰੰਤ ਸੰਸਥਾ ਦੇ ਆਰਥਿਕ ਪੱਖੋਂ ਕਮਜ਼ੋਰ ਪਰ ਹੋਣਹਾਰ ਵਿਦਿਆਰਥੀਆਂ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ। ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ ਸਮੇਤ ਹੋਰ ਮੈਂਬਰਾਂ ਅਤੇ ਸਟਾਫ਼ ਨੇ ਡਾ. ਓਬਰਾਏ ਦਾ ਸਵਾਗਤ ਕੀਤਾ। ਪ੍ਰਿੰਸੀਪਲ ਪਰਗਟ ਸਿੰਘ ਗਰਚਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਪ੍ਰੇਰਨਾਮਈ ਜੀਵਨ ਯਾਤਰਾ ਬਾਰੇ ਜਾਣਕਾਰੀ ਦਿੱਤੀ। ਡਾ. ਓਬਰਾਏ ਨੇ ਕਾਲਜ ਸਟਾਫ਼ ਨਾਲ ਚਰਚਾ ਕਰਦਿਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਬਾਰੇ ਵਿਚਾਰ ਸਾਂਝੇ ਕੀਤੇ।

Advertisement
Advertisement
×