DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sangrur: ਇਤਿਹਾਸਕ ਬਨਾਸਰ ਬਾਗ ’ਚ ਅੱਗ ਲਾਈ

ਬੂਟੇ, ਰੇਹੜੀਆਂ, ਸਾੲੀਕਲ, ਪਾਈਪਾਂ ਸੜੀਆਂ; ਟਰੈਕਟਰ ਵੀ ਨੁਕਸਾਨਿਆ

  • fb
  • twitter
  • whatsapp
  • whatsapp
featured-img featured-img
ਸੰਗਰੂਰ ਸ਼ਹਿਰ ਦੇ ਇਤਿਹਾਸਕ ਬਨਾਸਰ ਬਾਗ ਚ ਅੱਗ ਦੀ ਲਪੇਟ ਵਿੱਚ ਆਏ ਰੁੱਖ।
Advertisement

ਸ਼ਹਿਰ ਦੇ ਇਤਿਹਾਸਕ ਬਨਾਸਰ ਬਾਗ ਵਿੱਚ ਬੀਤੀ ਰਾਤ ਕਥਿਤ ਸ਼ਰਾਰਤੀ ਅਨਸਰਾਂ ਵੱਲੋਂ ਲਗਾਈ ਅੱਗ ਕਾਰਨ ਜਿਥੇ ਕਰੀਬ ਅੱਧੀ ਦਰਜਨ ਫਲਦਾਰ ਬੂਟੇ ਅਤੇ ਕਰੀਬ 20 ਕੁਇੰਟਲ ਲੱਕੜ ਸੜ ਗਈ, ਉਥੇ ਕੂੜਾ ਚੁੱਕਣ ਵਾਲੀਆਂ ਰੇਹੜੀਆਂ, ਮਾਲੀ ਦਾ ਸਾਈਕਲ, ਘਾਹ ਕੱਟਣ ਵਾਲੀ ਮਸ਼ੀਨ, ਬੂਟਿਆਂ ਨੂੰ ਪਾਣੀ ਲਗਾਉਣ ਵਾਲੀਆਂ ਪਾਈਪਾਂ ਵੀ ਸੜ ਗਈਆਂ। ਇੱਕ ਟਰੈਕਟਰ ਵੀ ਅੱਗ ਦੀ ਲਪੇਟ ਵਿਚ ਆ ਗਿਆ। ਵਾਤਾਵਰਨ ਪ੍ਰੇਮੀ ਐਡਵੋਕੇਟ ਸੁਮੀਰ ਫੱਤਾ ਨੇ ਦੱਸਿਆ ਕਿ ਉਹ ਪਿਛਲੇ 15 ਦਿਨਾਂ ਤੋਂ ਬਨਾਸਰ ਬਾਗ ਦੀ ਸਫਾਈ ਕਰਵਾ ਰਹੇ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਬਨਾਸਰ ਬਾਗ ਵਿਚ ਅੱਗ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਬਨਾਸਰ ਬਾਗ ਵਿਚ ਪਿਛਲੇ 2-3 ਸਾਲ ਤੋਂ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਕਦੇ ਵੀ ਕੋਈ ਨੁਮਾਇੰਦਾ ਨਹੀਂ ਆਇਆ ਅਤੇ ਨਾ ਹੀ ਪੁਲੀਸ ਗੇੜਾ ਮਾਰਦੀ ਹੈ। ਸੀ ਸੀ ਟੀ ਵੀ ਕੈਮਰੇ ਵੀ ਨਹੀਂ ਹਨ। ਪ੍ਰਾਈਵੇਟ ਤੌਰ ’ਤੇ ਕੰਮ ਕਰਦੇ ਪਵਨ ਕੁਮਾਰ ਨੇ ਦੱਸਿਆ ਕਿ ਉਹ ਸ਼ਾਮ ਪੰਜ ਵਜੇ ਤੱਕ ਡਿਊਟੀ ਕਰ ਕੇ ਚਲੇ ਜਾਂਦਾ ਹੈ ਅਤੇ ਰਾਤ ਨੂੰ ਕੋਈ ਸਰਕਾਰੀ ਚੌਕੀਦਾਰ ਨਹੀਂ ਹੁੰਦਾ। ਡੀ ਐੱਸ ਪੀ ਦਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਵਲੋਂ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਡੇਢ ਮਹੀਨਾ ਪਹਿਲਾਂ ਵੀ ਅਜਿਹੀ ਹੀ ਘਟਨਾ ਵਾਪਰੀ ਸੀ। ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਦਾ ਪਤਾ ਲਗਾ ਕੇ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement
Advertisement
×