ਖੇਤਰੀ ਪ੍ਰਤੀਨਿਧ
ਪਟਿਆਲਾ, 8 ਮਈ
ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਤਰੱਕੀ ਮਗਰੋਂ ਡੀ.ਆਈ.ਜੀ ਬਣ ਗਏ ਹਨ। ਉਨ੍ਹਾਂ ਨੂੰ ਪਟਿਆਲਾ ਵਿੱਚ ਹੀ ਡੀਆਈਜੀ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਾਊਟਰ ਇੰਟੈਲੀਜੈਂਸੀ ਪੰਜਾਬ ਦੇ ਡੀਆਈਜੀ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ। ਇਸੇ ਦੌਰਾਨ ਸ੍ਰੀ ਦੁੱਗਲ ਦੀ ਥਾਂ ਪਟਿਆਲਾ ਦੇ ਨਵੇਂ ਐੱਸਐੱਸਪੀ ਹੁਣ ਸੰਦੀਪ ਕੁਮਾਰ ਗਰਗ ਹੋਣਗੇ। ਉਹ ਜਲੰਧਰ ਦਿਹਾਤੀ ਦੇ ਐੱਸਐੱਸਪੀ ਵਜੋਂ ਕਾਰਜਸ਼ੀਲ ਹਨ। ਬਤੌਰ ਐੱਸਐੱਸਪੀ ਪਟਿਆਲਾ ਵਿੱਚ ਕੁਝ ਮਹੀਨਿਆਂ ਦੌਰਾਨ ਹੀ ਵਿਕਰਮਜੀਤ ਦੁੱਗਲ ਨੇ ਨਿਵੇਕਲੀ ਪਛਾਣ ਬਣਾਈ ਸੀ। ਉਨ੍ਹਾਂ ਨੇ ਨਸ਼ਾ ਤਸਕਰਾਂ ਦੇ ਕੇਸਾਂ ਦੀ ਪੈਰਵੀ ਨਾ ਕਰਨ ਸਬੰਧੀ ਸਮੂਹ ਪੰਚਾਇਤਾਂ ਤੋਂ ਮਤੇ ਪਾਸ ਕਰਵਾਏ ਸਨ।