DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sanaur: ਯੂਥ ਕਾਂਗਰਸ ਚੋਣਾਂ ਨੇ ਨੌਜਵਾਨਾਂ ’ਚ ਨਵੀਂ ਰੂਹ ਫੂਕੀ: ਗੁਰਿੰਦਰ ਸਿੰਘ

ਯੂਥ ਕਾਂਗਰਸ ਹਲਕਾ ਸਨੌਰ ਦੇ ਪ੍ਰਧਾਨ ਬਣੇ ਗੁਰਿੰਦਰ ਸਿੰਘ ਸਵਾਈ ਸਿੰਘ ਵਾਲਾ ਨੇ ਕਿਹਾ ਹੈ ਕਿ ਯੂਥ ਕਾਂਗਰਸ ਦੀਆਂ ਪੰਜਾਬ ਪੱਧਰੀ ਚੋਣਾਂ ਨੇ ਨੌਜਵਾਨਾਂ ਵਿੱਚ ਨਵੀਂ ਰੂਹ ਫੂਕੀ ਹੈ ਕਿਉਂਕਿ ਇਸ ਦੌਰਾਨ ਅਨੇਕਾਂ ਨਵੇਂ ਨੌਜਵਾਨਾਂ ਨੂੰ ਅਗਵਾਈ ਕਰਨ ਦਾ ਮੌਕਾ...

  • fb
  • twitter
  • whatsapp
  • whatsapp
Advertisement

ਯੂਥ ਕਾਂਗਰਸ ਹਲਕਾ ਸਨੌਰ ਦੇ ਪ੍ਰਧਾਨ ਬਣੇ ਗੁਰਿੰਦਰ ਸਿੰਘ ਸਵਾਈ ਸਿੰਘ ਵਾਲਾ ਨੇ ਕਿਹਾ ਹੈ ਕਿ ਯੂਥ ਕਾਂਗਰਸ ਦੀਆਂ ਪੰਜਾਬ ਪੱਧਰੀ ਚੋਣਾਂ ਨੇ ਨੌਜਵਾਨਾਂ ਵਿੱਚ ਨਵੀਂ ਰੂਹ ਫੂਕੀ ਹੈ ਕਿਉਂਕਿ ਇਸ ਦੌਰਾਨ ਅਨੇਕਾਂ ਨਵੇਂ ਨੌਜਵਾਨਾਂ ਨੂੰ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ। ਆਪਣੀ ਇਸ ਜਿੱਤ ਲਈ ਹਲਕਾ ਸਨੌਰ ਤੋਂ ਕਾਂਗਰਸ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ਵਿੱਚ ਸ਼ੁਮਾਰ ਬਲਿਹਾਰ ਸਿੰਘ ਸਮਸ਼ਪੁਰ ਅਤੇ ਯੂਥ ਵਰਕਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਆਖਿਆ ਕਿ ਉਹ ਇਨ੍ਹਾਂ ਸਾਰਿਆਂ ਦੀਆਂ ਆਸਾਂ ਅਤੇ ਉਮੀਦਾਂ ਉੱਪਰ ਪੂਰੀ ਤਰ੍ਹਾਂ ਖਰੇ ਉਤਰਨਗੇ। ਗੁਰਿੰਦਰ ਸਿੰਘ ਸਵਾਈ ਸਿੰਘ ਵਾਲਾ ਦਾ ਕਹਿਣਾ ਸੀ ਕਿ ਕਾਂਗਰਸ ਹਾਈ ਕਮਾਨ ਵੱਲੋਂ ਯੂਥ ਕਾਂਗਰਸ ਦੀਆਂ ਇਹ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਬੜੀ ਹੀ ਢੁਕਵੇਂ ਰੂਪ ਵਿੱਚ ਉਲੀਕੀ ਗਈ ਹੈ।

Advertisement
Advertisement
×