DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Samana: ਐੱਸ ਡੀ ਐੱਮ ਨੇ ਜ਼ਖ਼ਮੀ ਨੌਜਵਾਨ ਦਾ ਹਾਲ-ਚਾਲ ਪੁੱਛਿਆ

ਚੋਣਾਂ ਵੇਲੇ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਇਆ ਸੀ ਨੌਜਵਾਨ

  • fb
  • twitter
  • whatsapp
  • whatsapp
featured-img featured-img
ਆਈ ਸੀ ਯੂ ਵਿੱਚ ਦਾਖ਼ਲ ਨੌਜਵਾਨ ਕੋਲ ਖੜ੍ਹੇ ਅਧਿਕਾਰੀ।
Advertisement

ਬੀਤੇ ਦਿਨੀਂ ਸਮਾਣਾ ਵਿੱਚ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਲੱਗ ਕੇ ਜ਼ਖ਼ਮੀ ਹੋਏ ਨੌਜਵਾਨ ਦਾ ਇਲਾਜ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਨਿਰਦੇਸ਼ਾਂ ਅਨੁਸਾਰ ਅੱਜ ਐੱਸ ਡੀ ਐੱਮ ਸਮਾਣਾ ਰਿਚਾ ਗੋਇਲ ਅਤੇ ਡੀ ਐੱਸ ਪੀ ਫ਼ਤਹਿ ਸਿੰਘ ਬਰਾੜ ਨੇ ਹਸਪਤਾਲ ਦੇ ਆਈ ਸੀ ਯੂ ਵਿੱਚ ਦਾਖਲ ਨੌਜਵਾਨ ਯਾਕੂਬ ਦੀ ਸਿਹਤ ਦਾ ਹਾਲ ਚਾਲ ਜਾਣਿਆ।

ਐੱਸ ਡੀ ਐੰਮ ਰਿਚਾ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਦੌਰਾਨ ਨੌਜਵਾਨ ਦਾ ਇਲਾਜ ਕਰ ਰਹੀ ਡਾਕਟਰੀ ਟੀਮ ਨਾਲ ਗੱਲਬਾਤ ਕਰ ਕੇ ਇਲਾਜ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲ ਕੇ ਦੱਸਿਆ ਕਿ ਉਸ ਦਾ ਇਲਾਜ ਬਿਹਤਰੀਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਉਸ ਦੇ ਇਲਾਜ ਲਈ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਇਸ ਬਾਬਤ ਰੋਜ਼ਾਨਾ ਰਿਪੋਰਟ ਲਈ ਜਾ ਰਹੀ ਹੈ ਅਤੇ ਸਮਾਣਾ ਦੇ ਤਹਿਸੀਲਦਾਰ ਨੂੰ ਲਗਾਤਾਰ ਸਥਿਤੀ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਜਦਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੀ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਤੇ ਸਿਵਲ ਸਰਜਨ ਨੂੰ ਨੌਜਵਾਨ ਦੇ ਇਲਾਜ ਬਾਬਤ ਨਿਰਦੇਸ਼ ਦਿੱਤੇ ਹਨ। ਰਿਚਾ ਗੋਇਲ ਨੇ ਕਿਹਾ ਕਿ ਡਾਕਟਰਾਂ ਮੁਤਾਬਕ ਮਰੀਜ਼ ਦੀ ਹਾਲਤ ਸਥਿਰ ਹੈ ਅਤੇ ਉਹ ਲਗਾਤਾਰ ਇਲਾਜ ਨੂੰ ਸਹਿਯੋਗ ਦੇ ਰਿਹਾ ਹੈ।

Advertisement

Advertisement
Advertisement
×