DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Samana Re-Polling: ਬੂਥ ਨੰਬਰ ਛੇ ਵਿੱਚ ਵੋਟਾਂ ਪਈਆਂ

ਬੈਲੇਟ ਪੇਪਰ ਖੋਹ ਕੇ ਭੱਜਣ ਮਗਰੋਂ ਦੁਬਾਰਾ ਪੋਲਿੰਗ ਦੇ ਦਿੱਤੇ ਗਏ ਸਨ ਹੁਕਮ

  • fb
  • twitter
  • whatsapp
  • whatsapp
featured-img featured-img
ਸਮਾਣਾ ਵਿੱਚ ਪੋਲਿੰਗ ਸਟੇਸ਼ਨ ਦੇ ਬਾਹਰ ਤਾਇਨਾਤ ਸੁਰੱਖਿਆ ਮਲਾਜ਼ਮ ਅਤੇ ਕਤਾਰ ਵਿੱਚ ਲੱਗੇ ਵੋਟਰ।
Advertisement

ਵਾਰਡ ਨੰਬਰ 3 ਦੇ ਬੂਥ ਨੰਬਰ 6 ’ਤੇ ਵੋਟਾਂ ਵਾਲੇ ਦਿਨ ਬੈਲੇਟ ਪੇਪਰ ਖੋਹ ਕੇ ਭੱਜਣ ਦੀ ਘਟਨਾ ਤੋਂ ਬਾਅਦ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਇਸ ਬੂਥ ’ਤੇ ਦੁਬਾਰਾ ਵੋਟਾਂ (ਰੀ-ਪੋਲਿੰਗ) ਕਰਵਾਉਣ ਦੇ ਹੁਕਮ ਦਿੱਤੇ ਸਨ। ਅੱਜ ਸਮਾਣਾ ਦੇ ਵਾਰਡ ਨੰਬਰ 3 ਅਤੇ ਬੂਥ ਨੰਬਰ 6 ਪਬਲਿਕ ਕਾਲਜ ਵਿੱਚ ਮੁੜ ਵੋਟਾਂ ਪਈਆਂ। ਸਵੇਰੇ ਸੱਤ ਵਜੇ ਤੋਂ ਹੀ ਲੋਕ ਪੋਲਿੰਗ ਸਟੇਸ਼ਨ ’ਤੇ ਕਤਾਰਾਂ ਲਗਾ ਕੇ ਖੜ੍ਹ ਗਏ ਸਨ, ਪਰ ਵੋਟਿੰਗ ਨਿਰਧਾਰਤ ਸਮੇਂ ਤੋਂ 25 ਮਿੰਟ ਦੇਰੀ ਨਾਲ ਸ਼ੁਰੂ ਹੋਈ, ਜਿਸ ‘ਤੇ ਕਈ ਲੋਕਾਂ ਨੇ ਇਤਰਾਜ਼ ਵੀ ਪ੍ਰਗਟਾਇਆ। ਜ਼ਿਕਰਯੋਗ ਹੈ ਕਿ ਕੱਲ੍ਹ ਸਮਾਣਾ ਵਿੱਚ ਹੋਈਆਂ ਵੋਟਾਂ ਦੌਰਾਨ ਲਗਪਗ 55.50 ਫ਼ੀਸਦੀ ਵੋਟਾਂ ਪਈਆਂ ਸਨ। ਕੁੱਲ 47044 ਵੋਟਰਾਂ ਵਿੱਚੋਂ 26089 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਬੂਥ ਨੰਬਰ ਛੇ ਵਿੱਚ ਕੁੱਲ 885 ਵੋਟਾਂ ਵਿੱਚੋਂ 557 ਵੋਟਾਂ ਪੋਲ ਹੋਈਆਂ। ਚੋਣ ਅਫ਼ਸਰ ਰਸ਼ਪਿੰਦਰ ਸਿੰਘ ਨੇ ਦੱਸਿਆ ਕਿ 108 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਬੈਲਟ ਬਾਕਸਾਂ ਵਿੱਚ ਬੰਦ ਕਰ ਕੇ ਬੀ ਐੱਡ ਕਾਲਜ ਵਿੱਚ ਸੁਰੱਖਿਅਤ ਰਖਵਾ ਦਿੱਤਾ ਗਿਆ ਹੈ, ਜਿਸ ਦੀ ਗਿਣਤੀ 29 ਮਈ ਨੂੰ ਕੀਤੀ ਜਾਵੇਗੀ।

ਐੱਸ ਪੀ ਹੈੱਡਕੁਆਰਟਰ ਪਟਿਆਲਾ ਵੈਭਵ ਚੌਧਰੀ ਨੇ ਦੱਸਿਆ ਕਿ ਵੋਟਾਂ ਪਵਾਉਣ ਦੇ ਕਾਰਜ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ 150 ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵੋਟਰਾਂ ਤੋਂ ਇਲਾਵਾ ਕਿਸੇ ਵੀ ਵਿਅਕਤੀ ਨੂੰ ਪੋਲਿੰਗ ਸਟੇਸ਼ਨ ਦੇ ਆਸ-ਪਾਸ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।

Advertisement

Advertisement
Advertisement
×