Samana-Patran Road: ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ
ਇੱਥੇ ਸਮਾਣਾ-ਪਾਤੜਾਂ ਸੜਕ ’ਤੇ ਸਥਿਤ ਢਾਬੇ ’ਤੇ ਦੇਰ ਰਾਤ ਖਾਣਾ ਖਾਣ ਗਏ ਪਿਤਾ ਪੁੱਤ ਵਿੱਚੋਂ ਪੁੱਤਰ ਦੀ ਮੋਬਾਈਲ ਸੁਣਦੇ ਸਮੇਂ ਕਾਰ ਵੱਲੋਂ ਫੇਟ ਮਾਰੇ ਜਾਣ ਨਾਲ ਮੌਤ ਹੋ ਗਈ। ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏ ਐੱਸ ਆਈ ਗੁਰਪ੍ਰੀਤ ਸਿੰਘ ਨੇ...
Advertisement
ਇੱਥੇ ਸਮਾਣਾ-ਪਾਤੜਾਂ ਸੜਕ ’ਤੇ ਸਥਿਤ ਢਾਬੇ ’ਤੇ ਦੇਰ ਰਾਤ ਖਾਣਾ ਖਾਣ ਗਏ ਪਿਤਾ ਪੁੱਤ ਵਿੱਚੋਂ ਪੁੱਤਰ ਦੀ ਮੋਬਾਈਲ ਸੁਣਦੇ ਸਮੇਂ ਕਾਰ ਵੱਲੋਂ ਫੇਟ ਮਾਰੇ ਜਾਣ ਨਾਲ ਮੌਤ ਹੋ ਗਈ। ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏ ਐੱਸ ਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਵਤਾਰ ਸਿੰਘ (27) ਵਾਸੀ ਬੰਮਣਾ ਪੱਤੀ ਦੇ ਪਿਤਾ ਨਛੱਤਰ ਸਿੰਘ ਨੇ ਦੱਸਿਆ ਕਿ ਉਹ ਦੇਰ ਰਾਤ ਆਪਣੇ ਪੁੱਤਰ ਨਾਲ ਪਾਤੜਾਂ ਰੋਡ ’ਤੇ ਸਥਿਤ ਢਾਬੇ ਉੱਤੇ ਖਾਣਾ ਖਾਣ ਗਏ ਸਨ। ਇਸ ਦੌਰਾਨ ਉਸ ਦਾ ਪੁੱਤਰ ਮੋਬਾਈਲ ਸੁਣਦਾ ਸੜਕ ਨੇੜੇ ਪਹੁੰਚਿਆ ਤਾਂ ਪਾਤੜਾਂ ਵੱਲੋਂ ਆ ਰਹੀ ਕਾਰ ਨੇ ਉਸ ਨੂੰ ਫੇਟ ਮਾਰ ਦਿੱਤੀ। ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Advertisement
Advertisement
×

