DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Rural College Neglect: ਪਛੜੇ ਖੇਤਰ ਦਾ ਕਾਲਜ ਸਹੂਲਤਾਂ ਪੱਖੋਂ ਫਾਡੀ

ਵਿਦਿਆਰਥੀਆਂ ਦੀ ਗਿਣਤੀ ਘਟੀ; ਇਮਾਰਤ ਵੀ ਖਸਤਾ ਹਾਲ ਹੋਈ

  • fb
  • twitter
  • whatsapp
  • whatsapp
featured-img featured-img
ਕਾਲਜ ਦੇ ਕਮਰਿਆਂ ਵਿੱਚ ਟੁੱਟਿਆ ਫਰਸ਼।
Advertisement

ਪਛੜੇ ਇਲਾਕੇ ਦਾ ਇਕਲੌਤਾ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰਸ਼ਾਸਨ ਦੀ ਬੇਰੁਖੀ ਕਾਰਨ ਪੂਰੀ ਤਰ੍ਹਾਂ ਪਛੜ ਕੇ ਰਹਿ ਗਿਆ ਹੈ। ਸਰਕਾਰ ਵੱਲੋਂ ਹਲਕਾ ਸਨੌਰ ਅਧੀਨ ਆਉਂਦੇ ਦੇਵੀਗੜ੍ਹ ਖੇਤਰ ਦੇ ਬੱਚਿਆਂ ਨੂੰ ਘਰ ਨੇੜੇ ਉਚੇਰੀ ਸਿੱਖਿਆ ਦੇਣ ਦੇ ਉਦੇਸ਼ ਨਾਲ 2012 ਵਿੱਚ ਯੂਨੀਵਰਸਿਟੀ ਕਾਲਜ ਮੀਰਾਂਪੁਰ ਸ਼ੁਰੂ ਕੀਤਾ ਗਿਆ ਸੀ। ਪਹਿਲੇ ਸਾਲ ਕਾਲਜ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਦਾਖਲਾ ਲਿਆ ਪਰ ਕਾਲਜ ਵਿੱਚ ਆਰਟਸ, ਕਾਮਰਸ ਅਤੇ ਕੰਪਿਊਟਰ ਤੋਂ ਇਲਾਵਾ ਬਾਕੀ ਕੋਰਸ ਮੈਡੀਕਲ, ਨਾਨ ਮੈਡੀਕਲ ਸ਼ੁਰੂ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਦਾਖਲੇ ਤੋਂ ਵਾਂਝਾ ਹੋਣਾ ਪਿਆ। ਕੁਝ ਸਾਲ ਬੀਤਣ ਤੋਂ ਬਾਅਦ ਇੱਥੇ ਵਿਦਿਆਰਥੀਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਇਸ ਦਾ ਕਾਰਨ ਵਿਦਿਆਰਥੀਆਂ ਨੂੰ ਲੋੜੀਂਦੀਆਂ ਸਹੂਲਤਾਂ ਨਾ ਮਿਲਣਾ ਸੀ। ਵਿਦਿਆਰਥੀਆਂ ਨੇ ਦੱਸਿਆ ਕਿ ਕਾਲਜ ਵਿੱਚ ਉਨ੍ਹਾਂ ਦੇ ਬੈਠਣ ਲਈ ਕੋਈ ਯੋਗ ਪ੍ਰਬੰਧ ਨਹੀਂ ਹੈ। ਪੀਣ ਵਾਲਾ ਪਾਣੀ ਘਰ ਤੋਂ ਹੀ ਲੈ ਕੇ ਆਉਣਾ ਪੈਂਦਾ ਹੈ। ਇਮਾਰਤ ਵੀ ਖਸਤਾ ਹਾਲਤ ਧਾਰਨ ਕਰਦੀ ਜਾ ਰਹੀ ਹੈ। ਕਾਲਜ ਵਿੱਚ ਟੁੱਟੀਆ ਸੜਕਾਂ ਅਤੇ ਪਖਾਨਿਆਂ ਦਾ ਵੀ ਮੰਦਾ ਹਾਲ ਹੈ। ਵਾਹਨ ਪਾਰਕਿੰਗ ਨਾ ਹੋਣ ਕਾਰਨ ਖ਼ਰਾਬ ਮੌਸਮ ਦੋਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਮੀਰਾਂਪੁਰ ਕਾਲਜ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ: ਡਾਇਰੈਕਟਰ

Advertisement

ਕਾਲਜਾਂ ਦੇ ਡਾਇਰੈਕਟਰ ਪ੍ਰੋ. ਅਮਰ ਇੰਦਰ ਸਿੰਘ ਨੇ ਮੰਨਿਆ ਕਿ ਇਸ ਵਾਰ ਵਿਦਿਆਰਥੀਆਂ ਦੀ ਗਿਣਤੀ ਜ਼ਰੂਰ ਘਟੀ ਹੈ। ਹਾਲੇ ਆਖ਼ਰੀ ਮਿਤੀ 30 ਸਤੰਬਰ ਹੈ। ਇਸ ਮਗਰੋੀ ਰਿਵਿਊ ਕੀਤਾ ਜਾਵੇਗਾ। ਇਮਾਰਤ ਦੀ ਦੀ ਮੁਰੰਮਤ ਦਾ ਪ੍ਰੋਗਰਾਮ ਤਿਆਰ ਹੋ ਗਿਆ ਹੈ। ਬਾਕੀ ਕੋਰਸ ਸ਼ੁਰੂ ਕਰਨ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ, ਕਿਉਂ ਕਿ ਪ੍ਰਾਈਵੇਟ ਕਾਲਜ ਦਾਖਲਾ ਜਨਵਰੀ ਤੋਂ ਸ਼ੁਰੂ ਕਰਦੇ ਹਨ। ਯੂਨੀਵਰਸਿਟੀ ਦੇਰ ਕਰਦੀ ਹੈ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਨੇ ਕਾਲਜ ਦਾ ਦੌਰਾ ਕੀਤਾ ਹੈ। ਉਨ੍ਹਾਂ ਦਾ ਮੀਰਾਂਪੁਰ ਕਾਲਜ ਵੱਲ ਵਿਸ਼ੇਸ਼ ਧਿਆਨ ਹੈ। ਕੁਝ ਸਮੇਂ ਅੰਦਰ ਸਭ ਕੁੱਝ ਠੀਕ ਹੋ ਜਾਵੇਗਾ।

Advertisement

Advertisement
×