DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Road Construction Delay: ਵਿਕਾਸ ਕਾਰਜਾਂ ’ਚ ਦੇਰੀ ਕਾਰਨ ਲੋਕ ਪ੍ਰੇਸ਼ਾਨ

ਬਰਸਾਤ ਕਾਰਨ ਸੀਵਰੇਜ ਦੇ ਢੱਕਣ, ਸੀਮਿੰਟ ਦੀਆਂ ਟਾਈਲਾ ਟੁੱਟਣ ਲੱਗੀਆਂ

  • fb
  • twitter
  • whatsapp
  • whatsapp
featured-img featured-img
ਰਜਵਾਹੇ ਦੇ ਆਲੇ ਦੁਆਲੇ ਬਣ ਰਹੀ ਸੜਕ ਦੀ ਤਸਵੀਰ।
Advertisement

ਸ਼ਹਿਰ ਦੇ ਲੰਘਦੇ ਰਜਵਾਹੇ ਦੇ ਆਲੇ-ਦੁਆਲੇ ਦੋਵੇਂ ਪਾਸੇ ਸੜਕਾਂ ਦਾ ਕੰਮ ਚੱਲ ਰਿਹਾ ਹੈ ਪਰ ਦੋਵੇਂ ਸੜਕਾਂ ਨੂੰ ਬਣਦਿਆਂ ਕਈ ਮਹੀਨੇ ਹੋ ਗਏ ਹਨ। ਠੇਕੇਦਾਰ ਵੱਲੋਂ ਪੁੱਟੇ ਟੋਇਆਂ ਕਾਰਨ ਲੋਕ ਦੁਖੀ ਹਨ। ਇਹੀ ਕਾਰਨ ਹੈ ਪਿਛਲੇ ਦਿਨ ਪਏ ਮੀਂਹ ਦਾ ਪਾਣੀ ਟੋਇਆਂ ਵਿੱਚੋਂ ਹੁੰਦਾ ਹੋਇਆ ਦਰੱਖਤਾਂ ਦੀਆ ਜੜ੍ਹਾਂ ਵਿੱਚ ਚਲੇ ਗਿਆ ਤੇ ਉਹ ਵਿਸ਼ਾਲ ਦਰੱਖਤ ਟੁੱਟ ਕੇ ਧਰਤੀ ’ਤੇ ਡਿੱਗ ਗਏ। ਇਸ ਕਾਰਨ ਵਾਤਾਵਰਨ ਪ੍ਰੇਮੀ ਠੇਕੇਦਾਰ ਤੋਂ ਨਾਰਾਜ਼ ਹਨ। ਇਸੇ ਤਰ੍ਹਾਂ ਤਹਿਸੀਲ ਮੁਹੱਲੇ ਦੀਆ ਗਲੀਆ ਵਿੱਚ ਸੀਵਰੇਜ ਦੇ ਢੱਕਣਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਤੇ ਵਾਰਡ ਨੰਬਰ 4 ਵਿੱਚ ਗੁਰੂ ਘਰ ਦੇ ਸਾਹਮਣੇ ਸੀਵਰੇਜ ਤੇ ਟਾਈਲਾ ਟੁੱਟ ਗਈਆਂ ਹਨ ਤੇ ਪਾਠਸ਼ਾਲਾ ਸਕੂਲ ਤੋਂ ਭਲਵਾਨ ਅੱਡੇ ਨੂੰ ਜਾਂਦੀ ਸੜਕ ’ਤੇ ਸੀਵਰੇਜ ਦੇ ਢੱਕਣਾਂ ਦਾ ਬੁਰਾ ਹਾਲ ਹੈ। ਸ਼ਹਿਰ ਦੇ ਨਾਨਕਸਰ ਗੁਰੂ ਘਰ ਕੋਲ ਰਹਿੰਦੇ ਲੋਕਾਂ ਨੇ ਦੱਸਿਆ ਕਿ ਓਵਰਬ੍ਰਿਜ ਪੁੱਲ ਦੇ ਆਲੇ ਦੁਆਲੇ ਸੜਕਾਂ ਵਿੱਚ ਵੱਡੇ ਵੱਡੇ ਟੋਏ ਪੈ ਚੁੱਕੇ ਹਨ ਤੇ ਸ਼ੇਰਪੁਰ ਨੂੰ ਜਾਂਦੇ ਓਵਰਬ੍ਰਿਜ ਪੁੱਲ ਦੇ ਆਲੇ ਦੁਆਲੇ ਬਣੀ ਸੜਕ ਵੀ ਸਾਂਭ ਸੰਭਾਲ ਮੰਗਦੀ ਹੈ।

ਠੇਕੇਦਾਰ ਨੂੰ ਮਜ਼ਦੂਰ ਵਧਾਉਣ ਦੀ ਹਦਾਇਤ ਕੀਤੀ: ਕਾਰਜਸਾਧਕ ਅਫ਼ਸਰ

ਕਾਰਜਸਾਧਕ ਅਫਸਰ ਗੁਰਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਹੇਠਲੇ ਅਧਿਕਾਰੀ ਦੀ ਡਿਊਟੀ ਲਾਉਣਗੇ ਤਾਂ ਜੋ ਇਹ ਛੋਟੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਕਲਾਕ ਟਾਵਰ ਦੇ ਕੰਮ ਵਿੱਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ ਤੇ ਠੇਕੇਦਾਰ ਨੂੰ ਮਜ਼ਦੂਰ ਵਧਾਉਣ ਦੀ ਹਦਾਇਤ ਕੀਤੀ ਗਈ ਹੈ।

Advertisement
Advertisement
×