ਕਰੋਨਾ ਨੂੰ ਮੋੜਾ: ਚਾਰ ਮਹੀਨਿਆਂ ਮਗਰੋਂ ਪਾਜ਼ੇਟਿਵ ਕੇਸਾਂ ਦੀ ਗਿਣਤੀ ਪੰਜ ਰਹੀ

ਕਰੋਨਾ ਨੂੰ ਮੋੜਾ: ਚਾਰ ਮਹੀਨਿਆਂ ਮਗਰੋਂ ਪਾਜ਼ੇਟਿਵ ਕੇਸਾਂ ਦੀ ਗਿਣਤੀ ਪੰਜ ਰਹੀ

ਪਟਿਆਲਾ ਜ਼ਿਲ੍ਹੇ ’ਚ ਕੋਵਿਡ ਸੈਂਪਲ ਲੈਂਦੇ ਹੋਏ ਸਿਹਤ ਟੀਮ ਦੇ ਮੁਲਾਜ਼ਮ।

ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਅਕਤੂਬਰ

ਇਲਾਕਾ ਵਾਸੀਆਂ ਲਈ ਖੁਸ਼ ਖ਼ਬਰ ਹੈ ਕਿ ਸ਼ਾਹੀ ਸ਼ਹਿਰ ਪਟਿਆਲਾ ’ਚ ਕਰੋਨਾ ਮਹਾਂਮਾਰੀ ਨੂੰ ਮੋੜਾ ਪੈਣ ਲੱਗਾ ਹੈ। ਕਿਉਂਕਿ ਇਹ ਚਿਰਾਂ ਬਾਅਦ ਹੋਇਆ ਹੈ ਕਿ ਅੱਜ ਲਗਾਤਾਰ ਦੂਜੇ ਦਿਨ ਵੀ ਜ਼ਿਲ੍ਹੇ ਭਰ ਅੰਦਰ ਕਰੋਨਾ ਨੇ ਕਿਸੇ ਨੂੰ ਨਹੀਂ ਮਾਰਿਆ। ਜਿਸ ਤੋਂ ਕਿਹਾ ਜਾ ਸਕਦਾ ਹੈ ਕਿ ਅੱਜ ਲਗਾਤਾਰ ਦੂਜੇ ਦਿਨ ਵੀ ਜ਼ਿਲ੍ਹੇ ਅੰਦਰ ਕਰੋਨਾ ਹੀ ਹਾਰਿਆ। ਦਸਹਿਰੇ ਸਮੇਤ ਅਗਲਾ ਦਿਨ ਵੀ ਰਾਹਤ ਭਰਿਆ ਰਿਹਾ। ਇਥੋਂ ਤੱਕ ਕਿ ਪਾਜ਼ੇਟਿਵ ਕੇਸਾਂ ਦਾ ਅੰਕੜਾ ਵੀ ਸਿਰਫ਼ ਪੰਜ ਤੱਕ ਸੁੰਗੜ ਗਿਆ ਹੈ, ਜੋ ਵੀ ਵੱਡੀ ਰਾਹਤ ਭਰੀ ਖ਼ਬਰ ਹੈ। ਕਿਉਂਕਿ ਇੱੱਕ ਦਿਨ ’ਚ ਦਸ ਦਸ ਮੌਤਾਂ ਦਾ ਭਾਰ ਝੱਲਦੇ ਰਹੇ ਇਸ ਜ਼ਿਲ੍ਹੇ ’ਚ ਅੱਜ ਸਿਰਫ਼ ਪੰਜ ਵਿਅਕਤੀ ਹੀ ਪਾਜ਼ੇਟਿਵ ਪਾਏ ਗਏ ਹਨ।

ਜ਼ਿਲ੍ਹੇ ਭਰ ’ਚ ਹੁਣ ਤੱਕ ਕਰੋਨਾ ਕਾਰਨ 374 ਵਿਅਕਤੀ ਮੌਤ ਦੇ ਮੂੰਹ ’ਚ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਕੁਝ ਦਿਨ ਤਾਂ ਅਜਿਹੇ ਰਹੇ ਜਦੋਂ ਦਸ ਦਸ ਜਣਿਆਂ ਦੀ ਜਾਨ ਵੀ ਜਾਂਦੀ ਰਹੀ। 5 ਤੋਂ 8 ਤੱਕ ਮੌਤਾਂ ਤਾਂ ਕਈ ਵਾਰ ਹੋਈਆਂ। ਕਰੋਨਾ ਕਾਰਨ ਕਿਸੇ ਟੱਬਰ ਦਾ ਕੋਈ ਜੀਅ ਨਾ ਘਟਣ ਦੇ ਭਾਵੇਂ 5/7 ਟੁੱਟਵੇਂ ਦਿਨ ਤਾਂ ਪਹਿਲਾਂ ਵੀ ਆਏ ਹਨ, ਪਰ ਲਗਾਤਾਰ ਦੋ ਦਿਨ ਕਰੋਨਾ ਨਾਲ਼ ਕੋਈ ਮੌਤ ਨਾ ਹੋਣ ਦੀ ਇਹ ਪਹਿਲੀ ਖੁਸ਼ੀ ਹੈ।

ਭਾਵੇਂ ਕਿ ਇਹ ਮੌਸਮ ਜਾਂ ਕੁਦਰਤ ਦੇ ਵਰਤਾਰੇ ਤਹਿਤ ਹੀ ਹੋਇਆ ਹੋਵੇ, ਪਰ ਇਸ ਦੌਰਾਨ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਦੀ ਅਗਵਾਈ ਹੇਠਾਂ ਸਿਹਤ ਵਿਭਾਗ ਦੇ ਛੋਟੇ ਤੋਂ ਵੱਡੇ ਮੁਲਾਜ਼ਮਾਂ ਤੇ ਕਰੋਨਾ ਵਾਰਡਾਂ ’ਚ ਡਿਊਟੀਆਂ ਨਿਭਾਅ ਰਹੇ ਸਮੁੱਚੇ ਸਿਹਤ ਅਮਲੇ ਸਮੇਤ ਐੱਸਐੱਸਪੀ ਵਿਕਰਮਜੀਤ ਦੁੱਗਲ ਦੀ ਅਗਵਾਈ ਹੇਠਾਂ ਪੁਲੀਸ ਵਿਭਾਗ ਵੱਲੋ ਸ਼ਿੱਦਤ ਨਾਲ ਨਿਭਾਈਆਂ ਜਾ ਰਹੀਆਂ ਜ਼ਿੰਮੇਵਾਰੀਆਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੋ ਦਿਨ ਕੋਈ ਵੀ ਮੌਤ ਨਾ ਹੋਣ ਦੀ ਖੁਸ਼ੀ ਕਈ ਮਹੀਨਿਆਂ ਮਗਰੋਂ ਨਸੀਬ ਹੋਈ ਹੈ ਤੇ ਸਿਰਫ਼ ਪੰਜ ਰਿਪੋਰਟਾਂ ਹੀ ਪਾਜ਼ੇਟਿਵ ਆਉਣ ਦਾ ਇਹ ਵਰਤਾਰਾ ਵੀ ਚਿਰਾਂ ਬਾਅਦ ਵੇਖਣ/ਸੁਣਨ ਨੂੰ ਮਿਲਿਆ ਹੈ। ਇਸ ਨੂੰ ਉਨ੍ਹਾਂ ਨੇ ਸਾਰੀਆਂ ਧਿਰਾਂ ਦੇ ਸਾਂਝੇ ਉਪਰਾਲੇ ਦਾ ਸਿੱਟਾ ਕਰਾਰ ਦਿੱਤਾ। ਸੱਜਰੇ ਪਾਜ਼ੇਟਿਵ ਕੇਸਾਂ ਵਿੱਚੋਂ ਤਿੰਨ ਪਟਿਆਲਾ, ਇੱਕ ਸਮਾਣਾ ਤੇ ਇੱਕ ਕਿਸੇ ਪਿੰਡ ਨਾਲ਼ ਸਬੰਧਤ ਹੈ। ਹੁਣ ਤੱਕ ਲਏ ਜਾ ਚੁੱਕੇ 190379 ਸੈਂਪਲਾਂ ’ਚੋਂ 12651 ਪਾਜ਼ੇਟਿਵ ਤੇ 176401 ਨੈਗੇਟਿਵ ਰਹੇ। 11995 ਮਰੀਜ ਤੰਦਰੁਸਤ ਵੀ ਹੋ ਚੁੱਕੇ ਹਨ ਤੇ ਐਕਟਿਵ ਕੇਸਾਂ ਦੀ ਗਿਣਤੀ ਸਿਰਫ਼ 282 ਹੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All