ਸਿਰਸਾ ਦੀ ਚੋਣ ਮੁਹਿੰਮ ਨੂੰ ਹੁੰਗਾਰਾ
ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਹ ਸੈਨੇਟ ਚੋਣ ਕਿਸੇ ਅਹੁਦੇ ਜਾਂ ਰੁਤਬੇ ਦੇ ਲਾਲਚ ਕਰ ਕੇ ਨਹੀਂ ਲੜ ਰਹੇ ਬਲਕਿ ਇਸ ਕਰਕੇ ਲੜ ਰਹੇ ਹਨ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੁਤੰਤਰ ਪਹਿਚਾਣ ਬਣੀ ਰਹੇ ਅਤੇ ਇਸ ਨੂੰ ਕੇਂਦਰੀ...
ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਹ ਸੈਨੇਟ ਚੋਣ ਕਿਸੇ ਅਹੁਦੇ ਜਾਂ ਰੁਤਬੇ ਦੇ ਲਾਲਚ ਕਰ ਕੇ ਨਹੀਂ ਲੜ ਰਹੇ ਬਲਕਿ ਇਸ ਕਰਕੇ ਲੜ ਰਹੇ ਹਨ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੁਤੰਤਰ ਪਹਿਚਾਣ ਬਣੀ ਰਹੇ ਅਤੇ ਇਸ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਸਾਜ਼ਿਸ਼ ਤੋਂ ਰੋਕਿਆ ਜਾ ਸਕੇ। ਡਾ. ਸਿਰਸਾ ਪਟਿਆਲਾ ਵਿਖੇ ਲੇਖਕਾਂ ਵਲੋਂ ਰੱਖੀਆਂ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ।
ਪ੍ਰਗਤੀਸ਼ੀਲ ਲੇਖਕ ਸੰਘ, ਪਟਿਆਲਾ ਦੇ ਸੱਦੇ ਤੇ ਤਾਲਮੇਲ ਕਮੇਟੀ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਵਿਅਕਤੀਆਂ ਦੀ ਚੋਣ ਕਰਨ ਦਾ ਮਸਲਾ ਨਹੀਂ, ਬਲਕਿ ਲੋਕ-ਪੱਖੀ ਬਿਰਤਾਂਤਾਂ ਦੇ ਹੱਕ ਵਿੱਚ ਖੜ੍ਹਨ ਦਾ ਮਸਲਾ ਜ਼ਿਆਦਾ ਵਡੇਰਾ ਹੈ। ਤਾਲਮੇਲ ਕਮੇਟੀ ਦੀ ਇਸ ਬੈਠਕ ਦੀ ਪ੍ਰਧਾਨਗੀ ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ, ਉੱਘੇ ਚਿੰਤਕ ਡਾ. ਸੁਰਜੀਤ ਭੱਟੀ, ਪ੍ਰੋਫੈਸਰ ਸੁਰਜੀਤ ਸਿੰਘ, ਡਾ. ਬਲਬੀਰ ਬੱਲੀ ਅਤੇ ਡਾ. ਅਰਵਿੰਦਰ ਕੌਰ ਕਾਕੜਾ ਨੇ ਕੀਤੀ। ਇਸ ਮੌਕੇ ਬੋਲਦਿਆਂ ਸਾਰੇ ਬੁਲਾਰਿਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਡਾ. ਸਿਰਸਾ ਦੀ ਇਸ ਕਰਕੇ ਹਮਾਇਤ ਕੀਤੀ ਜਾਵੇ ਕਿ ਉਹ ਬਹੁਤ ਦਲੇਰੀ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਵਾਜ਼ ਨੂੰ ਸੈਨੇਟ ਵਿੱਚ ਬੁਲੰਦ ਕਰ ਸਕਣ। ਡਾ. ਸੁਖਦੇਵ ਸਿਰਸਾ ਦੀ ਚੋਣ ਮੁਹਿੰਮ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਅੱਜ ਉਸ ਵਕਤ ਭਰਵਾਂ ਹੁੰਗਾਰਾ ਮਿਲਿਆ ਜਦੋਂ ਉਨ੍ਹਾਂ ਨੇ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਮੋਦੀ ਕਾਲਜ, ਮਹਿੰਦਰਾ ਕਾਲਜ ਅਤੇ ਖ਼ਾਲਸਾ ਕਾਲਜ ਪਟਿਆਲਾ ਵਿੱਚ ਮੀਟਿੰਗਾਂ ਕੀਤੀਆਂ। ਤਾਲਮੇਲ ਕਮੇਟੀ ਦੇ ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਪਟਿਆਲਾ ਜ਼ਿਲ੍ਹੇ ਦੀ ਬੂਥ ਵਾਈਜ਼ ਪਲੈਨਿੰਗ ਕਰਦਿਆਂ ਡਾ. ਸੰਤੋਖ ਸੁਖੀ, ਜਗਪਾਲ ਚਹਿਲ, ਪ੍ਰੋਫੈਸਰ ਹਰਚਰਨ ਸਿੰਘ, ਡਾਕਟਰ ਗੁਰਮੀਤ ਕੱਲਰਮਾਜਰੀ, ਬਲਵਿੰਦਰ ਭੱਟੀ, ਕਸ਼ਮੀਰ ਸਿੰਘ, ਸਤਪਾਲ ਭੀਖੀ, ਡਾ. ਇਕਬਾਲ ਸੋਮੀਆ, ਆਸ਼ਾ ਕਿਰਨ, ਡਾ. ਦੀਪਕ ਧਲੇਵਾਂ, ਡਾ. ਵੀਰਪਾਲ ਕੌਰ, ਪ੍ਰੋ. ਸੰਦੀਪ ਵਾਲੀਆ, ਪ੍ਰੋ. ਸੁਖਵਿੰਦਰ ਸੁਖੀ, ਪ੍ਰੋ. ਸੁਮੀਤ ਸੰਮ੍ਹੀ ਅਤੇ ਗੁਰਵਿੰਦਰ ਅਮਨ ਦੀਆਂ ਡਿਊਟੀਆਂ ਲਗਾਈਆਂ ਅਤੇ ਉਨ੍ਹਾਂ ਨੂੰ ਆਪਣੀਆਂ ਟੀਮਾਂ ਦਾ ਗਠਨ ਕਰਕੇ ਵੋਟਰਾਂ ਤੱਕ ਪਹੁੰਚ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਓਪਰੋਕਤ ਦੇ ਨਾਲ ਨਾਲ ਸਤਪਾਲ ਸਿੰਘ, ਸੁਖਜੀਵਨ, ਮਨਜਿੰਦਰ ਸਿੰਘ, ਗੁਰਦੀਪ ਗਾਮੀਵਾਲਾ ਅਤੇ ਅੰਮ੍ਰਿਤਪਾਲ ਸਿੰਘ ਵੀ ਹਾਜ਼ਰ ਰਹੇ ਅਤੇ ਸਾਰੇ ਹਾਜ਼ਰ ਮੈਂਬਰਾਂ ਨੇ ਡਾ. ਸੁਖਦੇਵ ਸਿੰਘ ਦੇ ਹੱਕ ਵਿੱਚ ਅਗਲੇ ਦਿਨਾਂ ਵਿੱਚ ਡਟ ਕੇ ਖੜ੍ਹਨ ਦਾ ਅਹਿਦ ਲਿਆ। ਧੰਨਵਾਦ ਡਾ. ਗੁਰਮੀਤ ਕੱਲਰਮਾਜਰੀ ਨੇ ਕੀਤਾ।

