DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Recovery Notice to Firm: ਫਰਮ ਨੂੰ 1.16 ਅਰਬ ਦਾ ਰਿਕਵਰੀ ਨੋਟਿਸ

ਨੇਮਾਂ ਦੀ ਉਲੰਘਣਾ ’ਤੇ ਮੰਡੀ ਬੋਰਡ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ

  • fb
  • twitter
  • whatsapp
  • whatsapp
featured-img featured-img
ਜ਼ਿਲ੍ਹਾ ਮੰਡੀ ਅਫਸਰ ਅਸਲਮ ਮੁਹੰਮਦ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ। ਉਨ੍ਹਾਂ ਨਾਲ ਹਨ ਸਕੱਤਰ ਜੋਨੀ ਗਰਗ ਅਤੇ ਮੰਡੀ ਸੁਪਰਵਾਈਜ਼ਰ ਵਿਜੈਪਾਲ ਸਿੰਘ।
Advertisement

ਮਾਰਕੀਟ ਕਮੇਟੀ ਪਟਿਆਲਾ ਦੇ ਸਕੱਤਰ ਜੋਨੀ ਗਰਗ ਵੱਲੋਂ ਖੇਤੀਬਾੜੀ ਜਿਣਸਾਂ ਦੀ ਖਰੀਦੋ-ਫਰੋਖ਼ਤ ਕਰਦੀ ‘ਯੂਨਾਈਟਿਡ ਬ੍ਰੈਵਰੀ’ ਨਾਮੀਂ ਫਰਮ ਨੂੰ 1162528119 (ਇੱਕ ਅਰਬ, 16 ਕਰੋੜ, 25 ਲੱਖ, 28 ਹਜ਼ਾਰ 199 ਰੁਪਏ) ਦੀ ਰਿਕਵਰੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਰਿਕਵਰੀ ’ਤੇ ਆਧਾਰਿਤ ਮੰਡੀ ਬੋਰਡ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ। ਜ਼ਿਲ੍ਹਾ ਮੰਡੀ ਅਫਸਰ ਅਸਲਮ ਮੁਹੰਮਦ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੇ ਸਕੱਤਰ ਜੋਨੀ ਗਰਗ ਵੱਲੋਂ ਇਹ ਕਾਰਵਾਈ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਬਰਸਟ ਅਤੇ ਸਕੱਤਰ ਕੁਮਾਰ ਅਮਿਤ ਦੇ ਆਦੇਸ਼ਾਂ ਅਤੇ ਡੀ ਜੀ ਐੱਮ ਰਜਨੀਸ਼ ਗੋਇਲ ਦੀ ਨਿਗਰਾਨੀ ਹੇਠ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਫਰਮ ਵੱਲੋਂ ਬੀਅਰ ਬਣਾਈ ਜਾਂਦੀ ਹੈ ਜਿਸ ਲਈ ਇਹ ਪੰਜਾਬ ਸਮੇਤ ਗੁਜਰਾਤ, ਰਾਜਸਥਾਨ ਅਤੇ ਹਰਿਆਣਾ ਵਿੱਚੋਂ ਜੌਂਆਂ ਦੀ ਖਰੀਦ ਕਰਦੀ ਹੈ, ਜੋ ਖੇਤੀਬਾੜੀ ਜਿਣਸ ਅਧੀਨ ਆਉਣ ਕਾਰਨ ਮਾਰਕੀਟ ਕਮੇਟੀ ਅਧੀਨ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਦੇ ਨਿਯਮਾਂ ਮੁਤਾਬਕ ਜੌਆਂ ਦੀ ਖਰੀਦ ਕਰ ਕੇ ਕੀਤੀ ਜਾਂਦੀ ਪ੍ਰੋਸੈਸਿੰਗ ’ਤੇ 3 ਫੀਸਦੀ ਮਾਰਕੀਟ ਫੀਸ ਅਤੇ 3 ਫੀਸਦੀ ਆਰ ਡੀ ਐੱਫ ਦੀ ਅਦਾਇਗੀ ਕਰਨੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਪਟਿਆਲਾ ਦੇ ਸਕੱਤਰ ਜੋਨੀ ਗਰਗ ਵੱਲੋਂ ਰਿਕਾਰਡ ਘੋਖਣ ’ਤੇ ਇਸ ਫਰਮ ਵੱਲੋਂ ਅਪਰੈਲ 2020 ਤੋਂ ਮਾਰਚ 2026 ਤੱਕ ਕਰੀਬ 3 ਅਰਬ, 22 ਕਰੋੜ 62 ਲੱਖ ਰੁਪਏ ਦੇ ਜੌਂਅ ਖਰੀਦੇ ਗਏ ਸਨ, ਜਿਸ ਤਹਿਤ ਫਰਮ ਵੱਲੋਂ 3 ਫੀਸਦੀ ਮਾਰਕੀਟ ਫੀਸ ਦੇ 9.34 ਕਰੋੜ ਰੁਪਏ ਅਤੇ 3 ਫੀਸਦੀ ਆਰ ਡੀ ਐੱਫ ਦੇ 9.34 ਕਰੋੜ ਰੁਪਏ ਜਮ੍ਹਾਂ ਕਰਵਾਉਣੇ ਬਣਦੇ ਸਨ ਪਰ ਅਜਿਹਾ ਨਹੀਂ ਕੀਤਾ ਗਿਆ। ਇੰਜ, ਫਰਮ ਵੱਲ ਕੁੱਲ 18.68 ਕਰੋੜ ਬਕਾਇਆ ਬਣਿਆ ਪਰ ਨਿਰਧਾਰਤ ਨੇਮਾਂ ਤਹਿਤ ਇਸ ਰਾਸ਼ੀ ’ਤੇ 93 ਕਰੋੜ ਜੁਰਮਾਨਾ ਅਤੇ 4.57 ਕਰੋੜ ਵਿਆਜ ਲਾਇਆ ਗਿਆ ਹੈ ਤੇ ਅਦਾਇਗੀਯੋਗ ਕੁੱਲ ਰਾਸ਼ੀ 116.25 ਕਰੋੜ ਤੋਂ ਵੀ ਵੱਧ ਬਣ ਗਈ ਜਿਸ ਸਬੰਧੀ ਸਕੱਤਰ ਜੋਨੀ ਗਰਗ ਵੱਲੋਂ ਰਿਕਵਰੀ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਮੌਕੇ ਮੰਡੀ ਸੁਪਰਵਾਈਜ਼ਰ ਵਿਜੈਪਾਲ ਸਿੰਘ ਵੀ ਮੌਜੂਦ ਸਨ।

Advertisement
Advertisement
×