DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

’ਵਰਸਿਟੀ ਦੇ ਨਾਂ ਅੱਗੋਂ ‘ਰਾਜੀਵ ਗਾਂਧੀ’ ਹਟਾਉਣ ਦੀ ਸਿਫ਼ਾਰਸ਼ ਜਿੱਤ ਕਰਾਰ

ਲੋਕ ਮੁੱਦਿਆਂ ਦੀ ਲੜਾਈ ਲੜਨ ਵਾਲ਼ੇ ‘ਮਿਸਲ ਸਤਲੁਜ’ ਸੰਗਠਨ ਦੀ ਮੀਟਿੰਗ ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਹੋਈ। ਇਸ ਦੌਰਾਨ ‘ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ’ ਦੀ ਅਕਾਦਮਿਕ ਕੌਂਸਲ ਵੱਲੋਂ ਯੂਨੀਵਰਸਿਟੀ ਦੇ ਨਾਮ ਅੱਗੋਂ ਰਾਜੀਵ ਗਾਂਧੀ ਦਾ ਨਾਮ ਹਟਾਉਣ ਸਬੰਧੀ ਅਕਾਦਮਿਕ ਕੌਂਸਲ...

  • fb
  • twitter
  • whatsapp
  • whatsapp
Advertisement

ਲੋਕ ਮੁੱਦਿਆਂ ਦੀ ਲੜਾਈ ਲੜਨ ਵਾਲ਼ੇ ‘ਮਿਸਲ ਸਤਲੁਜ’ ਸੰਗਠਨ ਦੀ ਮੀਟਿੰਗ ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਹੋਈ। ਇਸ ਦੌਰਾਨ ‘ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ’ ਦੀ ਅਕਾਦਮਿਕ ਕੌਂਸਲ ਵੱਲੋਂ ਯੂਨੀਵਰਸਿਟੀ ਦੇ ਨਾਮ ਅੱਗੋਂ ਰਾਜੀਵ ਗਾਂਧੀ ਦਾ ਨਾਮ ਹਟਾਉਣ ਸਬੰਧੀ ਅਕਾਦਮਿਕ ਕੌਂਸਲ ਦੀ ਸਿਫਾਰਸ਼ ਨੂੰ ‘ਮਿਸਲ ਸਤਲੁਜ’ ਦੀ ਜਿੱਤ ਕਰਾਰ ਦਿੱਤਾ ਗਿਆ। ਮੀਟਿੰਗ ਦੀ ਅਗਵਾਈ ਕਰਦਿਆਂ ਸੰਗਠਨ ਦੇ ਮੋਢੀ ਯਾਦਵਿੰਦਰ ਯਾਦੂ ਨੇ ਦੱਸਿਆ ਕਿ ਰਾਜੀਵ ਗਾਂਧੀ ਸ਼ਬਦ ਹਟਾਉਣ ਦੀ ਮੰਗ ਨੂੰ ਲੈ ਕੇ ਮਿਸਲ ਸਤਲੁਜ ਨੇ 2 ਨਵਬੰਰ ਨੂੰ ਪਲੇਠਾ ਪ੍ਰਦਰਸ਼ਨ ਕਰਕੇ ਸਾਰਿਆਂ ਤੋਂ ਸਮਰਥਨ ਵੀ ਮੰਗਿਆ ਸੀ। ਫੇਰ 3 ਨਵੰਬਰ ਨੂੰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਉਨ੍ਹਾਂ ਦੀ ਮੰਗ ਦੀ ਪ੍ਰੋੜਤਾ ਕੀਤੀ ਸੀ। ਅੱਜ ਦੀ ਮੀਟਿੰਗ ’ਚ ਯਾਦਵਿੰਦਰ ਯਾਦੂ, ਡਾ.ਐਂਤਪਾਲ ਬਰਾੜ, ਸੁਪਿੰਦਰ ਸਿੰਘ, ਲਾਡੀ, ਹਰਵਿੰਦਰ ਸਿੰਘ, ਗੁਰਵੀਰ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਿਰਫ਼ ਇੱਕ ਨਾਮ ਬਦਲਣ ਦੀ ਗੱਲ ਨਹੀਂ, ਸਗੋਂ ਇਤਿਹਾਸਕ ਨਿਆਂ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਸਤਿਕਾਰ ਦਾ ਮਾਮਲਾ ਵੀ ਹੈ।

Advertisement
Advertisement
×