ਮੀਂਹ ਮਗਰੋਂ ਮੁਸਤੈਦੀ: ਡੀਸੀ ਤੇ ਐੱਸਐੱਸਪੀ ਵੱਲੋਂ ਘੱਗਰ ਤੇ ਟਾਂਗਰੀ ਨਦੀ ਦਾ ਦੌਰਾ

ਮੀਂਹ ਮਗਰੋਂ ਮੁਸਤੈਦੀ: ਡੀਸੀ ਤੇ ਐੱਸਐੱਸਪੀ ਵੱਲੋਂ ਘੱਗਰ ਤੇ ਟਾਂਗਰੀ ਨਦੀ ਦਾ ਦੌਰਾ

ਘੱਗਰ ਦਰਿਆ ’ਚ ਪਾਣੀ ਦੇ ਵਹਾਅ ਦਾ ਜਾਇਜ਼ਾ ਲੈਂਦੇ ਹੋਏ ਡੀਸੀ ਕੁਮਾਰ ਅਮਿਤ ਤੇ ਹੋਰ।

ਸਰਬਜੀਤ ਸਿੰਘ ਭੰਗੂ

ਪਟਿਆਲਾ, 28 ਜੁਲਾਈ

ਜ਼ਿਲ੍ਹਾ ਪਟਿਆਲਾ ਵਿਚ ਅੱਜ ਪਏ ਭਰਵੇਂ ਮੀਂਹ ਦੌਰਾਨ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤੇ ਐੱਸਐੱਸਪੀ ਡਾ. ਸੰਦੀਪ ਕੁਮਾਰ ਗਰਗ ਨੇ ਜਲ ਨਿਕਾਸ ਵਿਭਾਗ ਦੇ ਐਕਸੀਅਨ ਰਮਨਦੀਪ ਬੈਂਸ ਸਮੇਤ ਹੋਰ ਸਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਘੱਗਰ ਦੇ ਲਾਛੜੂ ਖੁਰਦ, ਸਰਾਲਾ ਹੈੱਡ ਤੇ ਮਾੜੂ ਸਮੇਤ ਟਾਂਗਰੀ ਪੁਲ ਅਤੇ ਮੀਰਾਂਪੁਰ ਚੋਅ ਆਦਿ ਖੇਤਰਾਂ ਦਾ ਦੌਰਾ ਕੀਤਾ।

ਇਸ ਦੌਰਾਨ ਘੱਗਰ ਦੇ ਪੁਲ ਹੇਠਾਂ ਸਰਾਲਾ ਕਲਾਂ ਦੇ ਕੋਲ ਪਾਣੀ ਦੇ ਬੇਰੋਕ ਲਾਂਘੇ ਲਈ ਕਰਵਾਈ ਗਈ ਸਫਾਈ, ਘੱਗਰ ਦਰਿਆ ਦੇ ਬੰਨਿਆਂ ਨੂੰ ਖੁਰਨ ਤੋਂ ਬਚਾਉਣ ਲਈ ਸਰਾਲਾ ਖੁਰਦ ਵਿੱਚ ਖੱਬੇ ਪਾਸੇ ਅਤੇ ਮਾੜੂ ਪਿੰਡ ਦੇ ਕੋਲ ਘੱਗਰ ਦੇ ਸੱਜੇ ਪਾਸੇ ਵਾਲੇ ਬੰਨ੍ਹ ਦੀ ਮਜ਼ਬੂਤੀ ਲਈ ਲਾਏ ਗਏ ਪੱਥਰ ਅਤੇ ਹੋਰ ਕੰਮਾਂ ਦਾ ਵੀ ਡਿਪਟੀ ਕਮਿਸ਼ਨਰ ਨੇ ਜਾਇਜ਼ਾ ਲਿਆ। ਨਾਲ਼ ਹੀ ਮੌਜੂਦ ਘਨੌਰ ਦੇ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਤੋਂ ਜਿਥੇ ਐਸਐਸਪੀ ਸੰਦੀਪ ਗਰਗ ਨੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕੀਤੀ, ਉਥੇ ਹੀ ਹੋਰ ਵਧੇਰੇ ਚੌਕਸੀ ਵਰਤਣ ਲਈ ਵੀ ਆਖਿਆ ਗਿਆ।

ਪੱਤਰਕਾਰ ਨਾਲ਼ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਚਮੈਂਟ ਖੇਤਰ ’ਚ ਪਈ ਬਰਸਾਤ ਕਰਕੇ ਘੱਗਰ, ਟਾਂਗਰੀ ਤੇ ਮਾਰਕੰਡਾ ਆਦਿ ਨਦੀਆਂ ਨਾਲ਼ਿਆਂ ’ਚ ਪਾਣੀ ਦਾ ਪੱਧਰ ਭਾਵੇਂ ਵਧਿਆ ਹੋਇਆ ਹੈ। ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਣੀ ਦੇ ਵਹਾਅ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਫ਼ਿਲਹਾਲ ਸਾਰੇ ਥਾਈਂ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ ਜਿਸ ਕਰਕੇ ਖ਼ਤਰੇ ਵਾਲ਼ੀ ਕੋਈ ਗੱਲ ਨਹੀਂ ਹੈ। ਨਾਲ਼ ਹੀ ਮੌਜੂਦ ਡਰੇਨੇਜ ਵਿਭਾਗ ਦੇ ਐਕਸੀਐਨ ਰਮਨਦੀਪ ਸਿੰਘ ਬੈਂਸ ਨੇ ਦੱਸਿਆ ਕਿ ਇਸ ਵੇਲੇ ਘੱਗਰ ਦਰਿਆ ’ਚ ਭਾਂਖਰਪੁਰ ਵਿਖੇ 23000 ਕਿਊਸਿਕ ਅਤੇ ਟਾਂਗਰੀ ਨਦੀ ’ਚ ਪਿਹੋਵਾ ਰੋਡ ਵਿਖੇ 8465 ਕਿਊਸਿਕ ਪਾਣੀ ਵਹਿ ਰਿਹਾ ਹੈ। ਭਾਵੇਂ ਕਿ ਦੋਵੇਂ ਥਾਂਈਂ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ, ਪਰ ਫੇਰ ਵੀ ਡਰੇਨੇਜ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ।

ਡਿਪਟੀ ਕਮਿਸ਼ਨਰ ਨੇ ਭਾਵੇਂ ਕਿ ਬਚਾਓ ਕਾਰਜਾਂ ’ਤੇ ਤਸੱਲੀ ਪ੍ਰਗਟਾਈ, ਪਰ ਨਾਲ਼ ਹੀ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਵਧੇਰੇ ਪੁਖਤਾ ਪ੍ਰਬੰਧ ਕਰਨ ਦੀ ਤਕੀਦ ਵੀ ਕੀਤੀ। ਇਸ ਲਈ ਉਨ੍ਹਾਂ ਨੇ ਐਕਸੀਐਨ ਰਮਨਦੀਪ ਬੈਂਸ ਦੀ ਜ਼ਿੰਮੇਵਾਰੀ ਮੁਕੱਰਰ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All