DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੱਖੜਾ ਵੱਲੋਂ Meri Rasoi scheme ਸਕੀਮ ਦੀ ਸ਼ੁਰੂਆਤ

‘ਆਪ’ ਆਗੂ ਨੇ ਪਲਾਸਟਿਕ ਦੇ ਨਵੇਂ ਬਣੇ ਕਾਰਡ ਲਾਭਪਾਤਰੀਆਂ ਨੂੰ ਵੰਡੇ

  • fb
  • twitter
  • whatsapp
  • whatsapp
featured-img featured-img
‘ਮੇਰੀ ਰਸੋਈ’ ਸਕੀਮ ਦੀ ਸ਼ੁਰੂਆਤ ਕਰਦੇ ਹੋਏ ਸੁਰਜੀਤ ਸਿੰਘ ਰੱਖੜਾ ਅਤੇ ਹੋਰ।
Advertisement

ਪਲਾਸਟਿਕ ਦੇ ਨਵੇਂ ਬਣੇ ਕਾਰਡ ਲਾਭਪਾਤਰੀਆਂ ਨੂੰ ਵੰਡੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ, ਸਾਬਕਾ ਚੇਅਰਮੈਨ ਅਸ਼ੋਕ ਮੋਦਗਿਲ, ਏ ਐੱਫ ਐੱਸ ਓ ਨਿਖਿਲ ਵਾਲੀਆ, ਇੰਸਪੈਕਟਰ ਰਘੁਨੰਦਨ, ਇੰਸਪੈਕਟਰ ਪ੍ਰਵੀਨ ਪਾਠਕ ਵੀ ਮੌਜੂਦ ਸਨ।

ਇਸ ਮੌਕੇ ਸ੍ਰੀ ਰੱਖੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਥੇ ਸ਼ਰਧਾਲੂਆਂ ਲਈ ਤੀਰਥ ਯਾਤਰਾ ਯੋਜਨਾ, ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰ ਰਹੇ ਸਰਕਾਰੀ ਸਕੂਲ, 90 ਫ਼ੀਸਦੀ ਪਰਿਵਾਰਾਂ ਨੂੰ ਮੁਫ਼ਤ ਬਿਜਲੀ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਵਰਗੀਆਂ ਸਕੀਮਾਂ ਸ਼ੁਰੂ ਕੀਤੀਆਂ ਹਨ, ਉਥੇ ਹੀ ਅੱਜ ‘ਮੇਰੀ ਰਸੋਈ ’ ਸਕੀਮ ਤਹਿਤ ਸਮਾਣਾ ਇਲਾਕੇ ’ਚੋਂ ਰਾਸ਼ਨ ਡਿੰਪੂਆਂ ਤੋਂ 28955 ਕਾਰਡ ਹੋਲਡਰਾਂ ਨੂੰ ਰਾਸ਼ਨ ਕਿੱਟਾਂ ਦੇਣ ਦੀ ਰਸਮੀ ਸ਼ਰੂਆਤ ਕੀਤੀ ਗਈ ਹੈ। ਇਨ੍ਹਾਂ ਕਿੱਟਾਂ ਵਿਚ ਛੋਲਿਆਂ ਦੀ ਦਾਲ ਦੋ ਕਿੰਲੋ, ਚੀਨੀ ਦੋ ਕਿਲੋ, ਨਮਕ ਕਿਲੋ, ਹਲਦੀ ਪਾਊਡਰ 200 ਗ੍ਰਾਮ, ਸਰ੍ਹੋਂ ਦਾ ਤੇਲ ਲਿਟਰ (ਕੁੱਲ ਵਜ਼ਨ 6 ਕਿਲੋ 200 ਗ੍ਰਾਮ) ਸ਼ਾਮਲ ਹੈ। ਉਨਾਂ ਇਹ ਵੀ ਕਿਹਾ ਕਿ ਇਹ ਕਿੱਟਾਂ ਹਰ ਮਹੀਨੇ ਡਿੱਪੂਆਂ ਰਾਹੀਂ ਲਾਭਪਾਤਰੀਆਂ ਤੱਕ ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ 700 ਲੋਕਾਂ ਨੂੰ ਡੇਢ ਲੱਖ ਰੁਪਏ ਪ੍ਰਤੀ ਮਕਾਨ ਅਤੇ 4500 ਜ਼ਰੂਰਤਮੰਦ ਲੋਕਾਂ ਦੇ ਕਾਰਡ ਬਣਾਏ ਸਨ, ਜੋ ਕਾਂਗਰਸ ਸਰਕਾਰ ਨੇ ਆਉਂਦੇ ਸਾਰ ਹੀ ਕੱਟ ਕੇ ਜ਼ਰੂਰਤਮੰਦਾਂ ਨੂੰ ਇਸ ਸਹਾਇਤਾ ਤੋਂ ਵਾਂਝਾ ਕਰ ਦਿੱਤਾ ਸੀ। ਇਸ ਮੌਕੇ ਸੁੱਖੀ ਰੱਖੜਾ, ਕੌਂਸਲਰ ਜਗਤਾਰ ਸਿੰਘ ਸੰਧੂ, ਸੋਨੀ ਕਿੰਗ, ਰਾਣਾ ਸੇਖੋਂ, ਸੁਰਜੀਤ ਰਾਮ ਪੱਪੀ, ਰਾਜ ਕੌਰ ਨਾਗਰਾ ਹਾਜ਼ਰ ਸਨ।

Advertisement

Advertisement
Advertisement
×