DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Rajpura news: ਸੀ ਪੀ ਆਈ (ਐੱਮ) ਵੱਲੋਂ ਵਿਧਾਇਕਾ ਦੇ ਘਰ ਅੱਗੇ ਧਰਨਾ

ਮਜ਼ਦੂਰਾਂ ਤੇ ਕਿਸਾਨਾਂ ਦੀਆਂ ਮੰਗਾਂ ਬਾਰੇ ਵਿਧਾਇਕਾ ਮੰਗਾਂ ਬਾਰੇ ਵਿਧਾਇਕਾ ਨੀਨਾ ਮਿੱਤਲ ਦੇ ਪੀ ਏ ਨੂੰ ਮੰਗ ਪੱਤਰ ਸੌਂਪਿਆ

  • fb
  • twitter
  • whatsapp
  • whatsapp
featured-img featured-img
ਰਾਜਪੁਰਾ ਦੀ ਵਿਧਾਇਕ ਨੀਨਾ ਮਿੱਤਲ ਦੇ ਘਰ ਅੱਗੇ ਮੁਜ਼ਾਹਰਾ ਕਰਦੇ ਹੋਏ ਸੀ ਪੀ ਐੱਮ ਕਾਰਕੁਨ।
Advertisement
ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਦੀ ਤਹਿਸੀਲ ਇਕਾਈ ਅਤੇ ਕਿਸਾਨ ਆਗੂਆਂ ਵੱਲੋਂ ਅੱਜ ਸਥਾਨਕ ਵਿਧਾਇਕਾ ਨੀਨਾ ਮਿੱਤਲ ਦੀ ਕੋਠੀ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਸੂਬਾ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਪਟਿਆਲਾ ਸਕੱਤਰ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਅਤੇ ਸੂਬਾ ਕਮੇਟੀ ਮੈਂਬਰ ਕਾਮਰੇਡ ਧਰਮਪਾਲ ਸੀਲ ਨੇ ਕੀਤੀ। ਇਸ ਮੌਕੇ ਕਾਮਰੇਡ ਸਤਪਾਲ ਸਿੰਘ ਰਾਜੇਮਾਜਰਾ ਨੇ ਮਜ਼ਦੂਰ ਕੋਡ ਵਾਪਸ ਲੈਣ ਦੀ ਮੰਗ ਕੀਤੀ। ਕਾਮਰੇਡ ਧਰਮਪਾਲ ਸੀਲ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਹਨ। ਉਨ੍ਹਾਂ ਫ਼ਸਲਾਂ ’ਤੇ ਐੱਮ ਐੱਸ ਪੀ ਲਾਗੂ ਕਰਨ ਦੀ ਮੰਗ ਕੀਤੀ। ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਨੇ ਮਨਰੇਗਾ ਮੁੜ ਚਾਲੂ ਕਰਨ, ‘ਜੀ ਰਾਮ ਜੀ’ ਕਾਨੂੰਨ ਰੱਦ ਕਰਨ, ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਅਤੇ ਬਜ਼ੁਰਗ ਕਿਸਾਨਾਂ, ਔਰਤਾਂ, ਵਿਧਵਾਵਾਂ ਤੇ ਅੰਗਹੀਣਾਂ ਲਈ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੀ ਮੰਗ ਕੀਤੀ। ਉਨ੍ਹਾਂ ਪੰਜਾਬ ਵਿੱਚ ਵੱਧ ਰਹੇ ਅਪਰਾਧ ਅਤੇ ਨਸ਼ਿਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਵੀ ਕੀਤੀ। ਇਸ ਉਪਰੰਤ ਵਫ਼ਦ ਨੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਵਿਧਾਇਕਾ ਦੇ ਪੀ ਏ ਨੂੰ ਸੌਂਪਿਆ। ਇਸ ਮੌਕੇ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ,ਕਾਮਰੇਡ ਧਰਮਪਾਲ ਸੀਲ, ਮੋਹਨ ਸਿੰਘ ਸੋਢੀ,ਸਤਪਾਲ ਬਨੂੜ ,ਜਤਿੰਦਰ ਸ਼ਰਮਾ, ਕਾ. ਭੁਪਿੰਦਰ ਕੌਰ ਸਾਬਕਾ ਸਰਪੰਚ ਰਾਜੇਮਾਜਰਾ, ਸ਼ੁਕੀਨਾ, ਜਸਵੰਤ ਕੌਰ, ਸਾਵਿਤਰੀ, ਸੁਨੀਲ ਕੁਮਾਰ, ਪ੍ਰੀਤਮ ਸਿੰਘ, ਜਾਗੀਰ ਸਿੰਘ ਹੰਸਾਲਾ ਰਾਜਬੀਰ ਸਿੰਘ ਵੀ ਹਾਜ਼ਰ ਸਨ।

Advertisement

Advertisement
Advertisement
×