DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

patiala news: ਰਾਜਿੰਦਰਾ ਝੀਲ ਰੌਸ਼ਨੀਆਂ ਅਤੇ ਫੁਹਾਰਿਆਂ ਨਾਲ ਸਜਾਈ

ਨਗਰ ਨਿਗਮ ਪਟਿਆਲਾ, ਖਾਸ ਕਰ ਕੇ ਮੇਅਰ ਕੁੰਦਨ ਗੋਗੀਆ ਦੇ ਯਤਨਾਂ ਸਦਕਾ ਇਥੋਂ ਦੀ ਰਾਜਿੰਦਰਾ ਝੀਲ ਇੱੱਕ ਵਾਰ ਫੇਰ ਰੁਸ਼ਨਾਉਣ ਲੱਗੀ ਹੈ। ਨਗਰ ਨਿਗਮ ਵੱਲੋਂ ਵਿਉਂਤੇ ਗਏ ਪ੍ਰੋਗਰਾਮ ਦੇ ਤਹਿਤ ਕਰੀਬ ਇੱਕ ਦਹਾਕੇ ਬਾਅਦ ਇਸ ਝੀਲ ’ਚ ਮੁੜ ਤੋਂ ਪਾਣੀ...

  • fb
  • twitter
  • whatsapp
  • whatsapp
featured-img featured-img
ਰਾਜਿੰਦਰਾ ਝੀਲ ਵਿੱਚ ਚੱਲਦੇ ਹੋਏ ਫੁਹਾਰੇ। -ਫੋਟੋ: ਰਾਜੇਸ਼ ਸੱਚਰ
Advertisement

ਨਗਰ ਨਿਗਮ ਪਟਿਆਲਾ, ਖਾਸ ਕਰ ਕੇ ਮੇਅਰ ਕੁੰਦਨ ਗੋਗੀਆ ਦੇ ਯਤਨਾਂ ਸਦਕਾ ਇਥੋਂ ਦੀ ਰਾਜਿੰਦਰਾ ਝੀਲ ਇੱੱਕ ਵਾਰ ਫੇਰ ਰੁਸ਼ਨਾਉਣ ਲੱਗੀ ਹੈ। ਨਗਰ ਨਿਗਮ ਵੱਲੋਂ ਵਿਉਂਤੇ ਗਏ ਪ੍ਰੋਗਰਾਮ ਦੇ ਤਹਿਤ ਕਰੀਬ ਇੱਕ ਦਹਾਕੇ ਬਾਅਦ ਇਸ ਝੀਲ ’ਚ ਮੁੜ ਤੋਂ ਪਾਣੀ ਚਮਕਣ ਲੱਗਾ ਹੈ ਇਹ ਪਾਣੀ ਭਾਖੜਾ ਨਹਿਰ ਵਿਚੋਂ ਆ ਰਿਹਾ ਹੈ। ਇਸ ਝੀਲ ਨੂੰ ਮੁੜ ਤੋਂ ਜੀਵੰਤ ਕਰਨ ਲਈ ਨਿਗਮ ਵੱਲੋਂ ਇਸ ਝੀਲ ’ਚ ਤਿਰੰਗੀ ਰੌਸ਼ਨੀ ਅਤੇ ਸਜਾਵਟੀ ਫੁਹਾਰੇ ਵੀ ਲਾਏ ਗਏ ਹਨ। ਹਾਲਾਂਕਿ ਇਸ ਝੀਲ ’ਚ ਹਾਲੇ ਜੰਗਲੀ ਘਾਹ, ਬੂਟੀ, ਨਦੀਨਾਂ ਅਤੇ ਸੁੱਕਾ ਕੂੜਾ ਆਦਿ ਸਬੰਧੀ ਅਜੇ ਸਾਫ਼ ਸਫਾਈ ਦੀ ਲੋੜ ਹੈ। ਮੇਅਰ ਦਾ ਕਹਿਣਾ ਹੈ ਕਿ ਝੀਲ ਨੂੰ ਹੋਰ ਵਧੇਰੇ ਖਿੱਚ ਦਾ ਕੇਂਦਰ ਬਣਾਉਣਾ ਨਗਰ ਨਿਗਮ ਦੀ ਮੁੱਖ ਤਰਜੀਹ ਹੈ ਜਿਸ ਕਰ ਕੇ ਇਸ ਵਿਚਲੀਆਂ ਰਹਿੰਦੀਆਂ ਤੋਟਾਂ ਨੂੰ ਵੀ ਜਲਦੀ ਹੀ ਦੂਰ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਅੰਮ੍ਰਿਤ ਸਰੋਵਰ ਯੋਜਨਾ ਤਹਿਤ ਇਸ ਝੀਲ ਦੀ ਸਾਫ਼ ਸਫ਼ਾਈ ਅਤੇ ਸਾਂਭ ਸੰਭਾਲ ਲਈ ਇੱਕ ਛਿਮਾਹੀ ਦੌਰਾਨ ਕਈ ਵਾਰ 2.09 ਕਰੋੜ ਦੇ ਟੈਂਡਰ ਜਾਰੀ ਕਰਨ ਦੇ ਬਾਵਜੂਦ ਹਾਲੇ ਤੱਕ ਵੀ ਠੇਕਾ ਅਲਾਟ ਨਹੀਂ ਕੀਤਾ ਜਾ ਸਕਿਆ।

Advertisement

ਮੇਅਰ ਕੁੰਦਨ ਗੋਗੀਆ ਮੁਤਾਬਕ ਜਿਹੜੇ ਕੰਮ ’ਤੇ ਪਿਛਲੀਆਂ ਸਰਕਾਰਾਂ 5 ਕਰੋੜ ਰੁਪਏ ’ਚ ਵੀ ਨਹੀਂ ਕਰ ਸਕੀਆਂ ਉਹ ਉਨ੍ਹਾਂ ਨੇ ਕੇਵਲ 50 ਹਜ਼ਾਰ ਰੁਪਏ ਵਿੱਚ ਹੀ ਪੂਰੇ ਕਰ ਲਏ ਹਨ। ਉਨ੍ਹਾਂ ਹੋਰ ਕਿਹਾ ਕਿ ਨਗਰ ਨਿਗਮ ਵੱਲੋਂ ਝੀਲ ਦੇ ਕੁਝ ਹਿੱਸਿਆਂ ਨੂੰ ਰੈਸਟੋਰੈਂਟ, ਕੌਫ਼ੀ ਹਾਊਸ ਅਤੇ ਬੋਟਿੰਗ ਕਲੱਬ ਆਦਿ ਤਹਿਤ ਵਪਾਰਕ ਤੌਰ ’ਤੇ ਵਿਕਸਤ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 2016 ਵਿੱਚ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇਥੇ ਫੂਡ ਕੋਰਟ, ਪੈਦਲ ਮਾਰਗਾਂ ਅਤੇ ਮਿਊਜ਼ਿਕਲ ਫੁਹਾਰਿਆਂ ਵਾਲੇ ਇੱਕ ਪ੍ਰਾਜੈਕਟ ਦਾ ਉਦਘਾਟਨ ਕੀਤਾ ਸੀ ਪਰ ਇਹ ਪ੍ਰਾਜੈਕਟ ਅਦਾਲਤੀ ਘੁੰਮਣ ਘੇਰੀ ’ਚ ਫਸਣ ਕਰ ਕੇ ਸਿਰੇ ਨਹੀਂ ਚੜ੍ਹ ਸਕਿਆ ਸੀ।

Advertisement

Advertisement
×