
ਪਟਿਆਲਾ: ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਬੁਲਾਰੇ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ’ਤੇ ਸਵਾਲ ਚੁੱਕਣ ਤੋਂ ਪਹਿਲਾਂ ਉਹ ਲੋਕ ਆਪਣੇ ਕਿਰਦਾਰ ਦੀ ਸਵੈ ਪੜਚੋਲ ਕਰਨ। ਜਥੇਦਾਰ ਬਘੌਰਾ ਨੇ ਕਿਹਾ,‘ਜੇਕਰ ਤੁਸੀਂ ਕਿਸੇ ਦੇ ਦੁੱਖ-ਸੁੱਖ ਦੇ ਸਾਂਝੀ ਨਹੀਂ ਹੋ ਸਕਦੇ ਤਾਂ ਤੁਹਾਨੂੰ ਇਹ ਵੀ ਹੱਕ ਕਿਸੇ ਨੇ ਨਹੀਂ ਦਿੱਤਾ ਕਿ ਕਿਸੇ ਦੇ ਸੁੱਖ ਵਿੱਚ ਸ਼ਾਮਲ ਹੋਏ ਜਥੇਦਾਰ ਸਾਹਿਬ ਦੀ ਆਲੋਚਨਾ ਕੀਤੀ ਜਾਵੇ। ਜਥੇਦਾਰ ਬਘੌਰਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਰਾਘਵ ਚੱਢਾ ਤੇ ਪਰਿਨੀਤੀ ਦੀ ਮੰਗਣੀ ਵਿੱਚ ਸ਼ਾਮਿਲ ਹੋਣ ਬਾਰੇ ਸਵਾਲ ਚੁੱਕਣ ਤੋਂ ਲੋਕਾਂ ਦੀ ਸੌੜੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਦਾ ਫ਼ਰਜ਼ ਬਣਦਾ ਹੈ ਕਿ ਜਥੇਦਾਰ ਨਾਲ ਇਸ ਮੁੱਦੇ ’ਤੇ ਖੜਨ। -ਪੱਤਰ ਪ੍ਰੇਰਕ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ