ਪੀਡਬਲਿਊਡੀ ਫੀਲਡ ਯੂਨੀਅਨ ਦਾ ਇਜਲਾਸ

ਪੀਡਬਲਿਊਡੀ ਫੀਲਡ ਯੂਨੀਅਨ ਦਾ ਇਜਲਾਸ

ਜਸਬੀਰ ਸਿੰਘ ਖੋਖਰ

ਖੇਤਰੀ ਪ੍ਰਤੀਨਧ

ਪਟਿਆਲਾ, 27 ਫਰਵਰੀ

ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ ਤੇ ਮੱਖਣ ਸਿੰਘ ਵਹਿਦਪੁਰੀ ਦੀ ਅਗਵਾਈ ਵਿੱਚ ਯੂਨੀਅਨ ਦੀ ਜ਼ੋਨ ਇਕਾਈ ਪਟਿਆਲਾ ਦੇ ਪਿਛਲੇ ਦਿਨੀਂ ਇਥੇ ਹੋਏ ਡੈਲੀਗੇਟ ਇਜਲਾਸ ਦਾ ਉਦਘਾਟਨ ਰਨਜੀਤ ਸਿੰਘ ਮਾਨ ਨੇ ਕੀਤਾ। ਜ਼ੋਨ ਜਨਰਲ ਸਕੱਤਰ ਛੱਜੂ ਰਾਮ ਵੱਲੋਂ 3. 5 ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ ਗਈ, ਜਿਸ ’ਤੇ ਹੋਈ ਬਹਿਸ ’ਚ 25 ਡੈਲੀਗੇਟਾਂ ਨੇ ਭਾਗ ਲਿਆ ਤੇ ਅੰਤ ਇਹ ਰਿਪੋਰਟ ਪਾਸ ਕਰ ਦਿੱਤੀ। ਇਸ ਦੌਰਾਨ ਜਸਬੀਰ ਸਿੰਘ ਖੋਖਰ ਜ਼ੋਨ ਪ੍ਰਧਾਨ ਅਤੇ ਚੇਅਰਮੈਨ ਦਰਸ਼ਨ ਰੌਂਗਲਾ ਚੇਅਰਮੈਨ ਚੁਣੇ ਗਏ। ਜਦਕਿ ਲਖਵਿੰਦਰ ਸਿੰਘ ਖਾਨਪੁਰ ਜਨਰਲ ਸਕੱਤਰ ਤੇ ਸੁਲੱਖਣ ਸਿੰਘ ਖੁਮਾਣੋਂ ਜ਼ੋਨ ਖ਼ਜ਼ਾਨਚੀ ਬਣੇ। ਇਹ ਚੋਣ ਤਿੰਨ ਸਾਲਾਂ ਲਈ ਹੋਈ ਹੈ। ਬਾਕੀ ਅਹੁਦੇਦਾਰਾਂ ਵਿਚ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਧਾਲੀਵਾਲ, ਗੁਰਦਰਸ਼ਨ ਬੱਲਾਂ, ਹਰਬੀਰ ਸਿੰਘ ਤੇ ਅਵਤਾਰ ਸਿੰਘ, ਮੀਤ ਪ੍ਰਧਾਨ ਬਲਵਿੰਦਰ ਮੰਡੋਲੀ, ਕੁਲਦੀਪ ਘੱਗਾ, ਕ੍ਰਿਸ਼ਨ ਖਨੌਰੀ, ਬਲਕਾਰ ਸਿੰਘ ਤੇ ਸ਼ਮਸ਼ੇਰ ਸਿੰਘ, ਜੁਆਇੰਟ ਸਕੱਤਰ ਨਾਥ ਸਮਾਣਾ ਤੇ ਹਰਪ੍ਰੀਤ ਅਮਲੋਹ ਤੇ ਖਜ਼ਾਨਚੀ ਸੁਲੱਖਣ ਸਿੰਘ, ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ , ਜਥੇਬੰਦਕ ਸਕੱਤਰ ਨਰੇਸ਼ ਦੇਧਨਾ ਤੇ ਮੋਤੀ ਰਾਮ ਚੁਣੇ ਗਏ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All