ਪੂਟਾ ਵੱਲੋਂ ਵੀਸੀ ਦੇ ਘਰ ਅੱਗੇ ਧਰਨਾ

ਪੂਟਾ ਵੱਲੋਂ ਵੀਸੀ ਦੇ ਘਰ ਅੱਗੇ ਧਰਨਾ

ਵਾਈਸ ਚਾਂਸਲਰ ਦੇ ਯੂਨੀਵਰਸਿਟੀ ਸਥਿਤ ਘਰ ਕਮ ਕੈਂਪਸ ਆਫਿਸ ਅੱਗੇ ਪੂਟਾ ਵੱਲੋਂ ਲਗਾਏ ਧਰਨੇ ਦਾ ਦ੍ਰਿਸ਼।

ਰਵੇਲ ਸਿੰਘ ਭਿੰਡਰ

ਪਟਿਆਲਾ, 10 ਅਗਸਤ

ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਵੱਲੋਂ ਅੱਜ ਵਾਈਸ ਚਾਂਸਲਰ ਦੇ ਘਰ ਕਮ ਕੈਂਪਸ ਆਫਿਸ ਅੱਗੇ 11 ਤੋਂ 1 ਵਜੇ ਤੱਕ ਰੋਸ ਧਰਨਾ ਦਿੱਤਾ ਗਿਆ। ਧਰਨੇ ’ਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ ਤੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਆਪਣਾ ਰੋਸ ਪ੍ਰਕਟ ਕੀਤਾ।

ਅਧਿਆਪਕ ਸੰਘ ਨੇ ਯੂਨੀਵਰਸਿਟੀ ਪ੍ਰਸ਼ਾਸਨ ’ਤੇ ਦੋਸ਼ ਲਾਏ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਦੋ ਵਾਰ ਲਿਖਤੀ ਪੱਧਰ ਦਾ ਸਮਝੌਤਾ ਕਰਨ ਦੇ ਬਾਵਜੂਦ ਉਹ ਆਪਣੇ ਵਾਅਦੇ ’ਤੇ ਖਰੇ ਨਹੀਂ ਉੱਤਰਿਆ। ਯੂਨੀਵਰਸਿਟੀ ਪ੍ਰਸ਼ਾਸਨ ਲਿਖਤੀ ਸਮਝੌਤਾ ਨਾ ਲਾਗੂ ਕਰਕੇ ਵਾਅਦਾ-ਖ਼ਿਲਾਫ਼ੀ ਕਰ ਰਿਹਾ ਹੈ ਅਤੇ ਕਾਨੂੰਨੀ ਤੌਰ ’ਤੇ ਵਾਅਦਾ ਖ਼ਿਲਾਫ਼ੀ ਇੱਕ ਜੁਰਮ ਹੈ। ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਵੱਲੋਂ ਪਦਉੱਨਤ ਹੋਏ ਅਧਿਆਪਕਾਂ ਦੇ ਬਕਾਏ ਦੀ ਪਹਿਲੀ ਕਿਸ਼ਤ ਦੀ ਰਾਸ਼ੀ ਪੰਜਾਹ ਲੱਖ ਰੁਪਏ 31 ਜੁਲਾਈ ਨੂੰ ਜਾਰੀ ਕੀਤੀ ਜਾਣੀ ਸੀ ਪਰ ਅਜਿਹਾ ਨਹੀਂ ਹੋਇਆ। ਇਸੇ ਤਰ੍ਹਾਂ ਜੂਨ ਮਹੀਨੇ ਦੀ ਤਨਖਾਹ ਵਿੱਚੋਂ ਬਣਦੀਆਂ ਐੱਨਪੀਐੱਸ ਤੇ ਜੀਪੀਐੱਫ ਦੀਆਂ ਕਟੌਤੀਆਂ ਅਧਿਆਪਕਾਂ ਦੇ ਖਾਤਿਆਂ ’ਚ ਜਮ੍ਹਾਂ ਨਹੀਂ ਕਰਵਾਈਆਂ ਗਈਆਂ। ਵਾਅਦੇ ਮੁਤਾਬਿਕ ਮਾਰਚ ਮਹੀਨੇ ਦੀਆਂ ਕਟੌਤੀਆਂ ਵੀ ਜੂਨ ਮਹੀਨੇ ਦੀ ਤਨਖਾਹ ਨਾਲ ਜਮ੍ਹਾਂ ਕਰਵਾਉਣੀਆਂ ਬਣਦੀਆਂ ਸਨ। ਇਸ ਦੇ ਨਾਲ ਸਮਝੌਤੇ ਮੁਤਾਬਕ ਜੁਲਾਈ ਦੀ ਤਨਖ਼ਾਹ ਸੱਤ ਅਗਸਤ ਤੱਕ ਜਾਰੀ ਕੀਤੀ ਜਾਣੀ ਸੀ।

ਇਸ ਤੋਂ ਇਲਾਵਾ ਪੂਟਾ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਤੇ ਸਕੱਤਰ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਯੂਨੀਵਰਸਿਟੀ ਦੀ ਜਿੱਥੇ ਵਿੱਤੀ ਹਾਲਤ ਖਰਾਬ ਹੈ ਉਸ ਦੇ ਨਾਲ ਨਾਲ ਪ੍ਰਸ਼ਾਸਨਿਕ ਅਰਾਜਕਤਾ ਵੀ ਫੈਲੀ ਹੋਈ ਹੈ। ਕਿਸੇ ਵੀ ਦਫ਼ਤਰ ’ਚ ਕੋਈ ਵੀ ਸਮੇਂ ਸਿਰ ਢੁੱਕਵਾਂ ਤੇ ਯੋਗ ਫ਼ੈਸਲਾ ਨਹੀਂ ਲਿਆ ਜਾਂਦਾ, ਸਿਰਫ਼ ਡੰਗ ਟਪਾਊ ਨੀਤੀ ਅਪਣਾਈ ਜਾ ਰਹੀ ਹੈ। ਪਿਛਲੇ ਇੱਕ ਸਾਲ ’ਚ ਹਾਲੀ ਤੱਕ ਕੈਰੀਅਰ ਐਡਵਾਂਸਮੈਂਟ ਸਕੀਮ ਤਹਿਤ ਅਧਿਆਪਕਾਂ ਦੀ ਇੱਕ ਵੀ ਤਰੱਕੀ ਨਹੀਂ ਕੀਤੀ। ਹੈੱਡਸ਼ਿਪ ਬਾਇ ਰੋਟੇਸ਼ਨ ਤਹਿਤ ਅੱਠ ਸਾਲਾਂ ਵਾਲੇ ਤਜਰਬੇ ਦੇ ਅਧਿਆਪਕ ਨੂੰ ਮੁਖੀ ਵਜੋਂ ਸੇਵਾਵਾਂ ਨਿਭਾਉਣ ਦੀ ਫਾਈਲ ਦੀ ਮੁਸਤੈਦੀ ਨਾਲ ਪੈਰਵਾਈ ਨਹੀਂ ਕੀਤੀ ਜਾ ਰਹੀ। ਪਿਛਲੇ ਅਦਾਰੇ ਦੀ ਸੇਵਾ ਤੇ ਐਡਹਾਕ ਸੇਵਾ ਦੇ ਨਿਯਮਾਂ ’ਚ ਪਾਰਦਰਸ਼ਤਾ ਤੇ ਇੱਕਸਾਰਤਾ ਲਿਆਉਣ ਬਾਰੇ ਕੋਈ ਨੀਤੀ ਨਹੀਂ ਅਪਣਾਈ ਜਾ ਰਹੀ। ਪਿਛਲੇ ਸਮੇਂ ਦੌਰਾਨ ਹੋਈਆਂ ਬੇਨਿਯਮੀਆਂ ਨੂੰ ਲੁਕਾਉਣ ਵਾਸਤੇ ਕਮੇਟੀਆਂ ਉੱਤੇ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਅਧਿਆਪਕ ਸੰਘ ਨੇ ਮੀਡੀਆ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਦੀ ਵਿੱਤੀ ਤੇ ਪ੍ਰਸ਼ਾਸਨਿਕ ਹਾਲਤ ਨੂੰ ਸੁਧਾਰਨ ਵਾਸਤੇ ਆਪਣੀ ਬਣਦਾ ਦਖ਼ਲ ਦੇਣ। ਅਜਿਹੇ ਦੌਰਾਨ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਨੇ ਇਹ ਵੀ ਫੈਸਲਾ ਲਿਆ ਕਿ ਧਰਨਾ ਨਿਰੰਤਰ ਗਿਆਰਾਂ ਤੋਂ ਇੱਕ ਵਜੇ ਤੱਕ ਵੀਸੀ ਦੇ ਘਰ ਅੱਗੇ ਜਾਰੀ ਰਹੇਗਾ, ਜਦੋਂ ਤੱਕ ਪੂਟਾ ਤੇ ਯੂਨੀਵਰਸਿਟੀ ਅਥਾਰਟੀ ਦਰਮਿਆਨ ਹੋਇਆ ਸਮਝੌਤਾ ਲਾਗੂ ਨਹੀਂ ਹੋ ਜਾਂਦਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All