ਪੂਟਾ ਚੋਣਾਂ: ‘ਟਫ਼’ ਵੱਲੋਂ ਡਾ. ਕੌਸ਼ਿਕ ਤੇ ‘ਪੀਟੀਏ’ ਵੱਲੋਂ ਡਾ. ਦਿਓਲ ਮੈਦਾਨ ’ਚ ਨਿੱਤਰੇ

ਪੂਟਾ ਚੋਣਾਂ: ‘ਟਫ਼’ ਵੱਲੋਂ ਡਾ. ਕੌਸ਼ਿਕ ਤੇ ‘ਪੀਟੀਏ’ ਵੱਲੋਂ ਡਾ. ਦਿਓਲ ਮੈਦਾਨ ’ਚ ਨਿੱਤਰੇ

ਪੀਟੀਏ ਦੇ ਪ੍ਰਧਾਨਗੀ ਪਦ ਦੇ ਉਮੀਦਾਰ ਡਾ ਨਿਸ਼ਾਨ ਸਿੰਘ ਆਪਣੀ ਟੀਮ ਨਾਲ ਚੋਣ ਮਨੋਰਥ ਪੱਤਰ ਦਿਖਾਉਂਦੇ ਹੋਏ।

ਰਵੇਲ ਸਿੰਘ ਭਿੰਡਰ 
ਪਟਿਆਲਾ, 24 ਸਤੰਬਰ

ਪੰਜਾਬੀ ਯੂਨੀਵਰਸਿਟੀ ਵਿੱਚ ਪਹਿਲੀ ਅਕਤੂਬਰ ਨੂੰ ਹੋ ਰਹੀਆਂ ਪੂਟਾ ਦੀਆਂ ਸਾਲ 2020-21 ਵਾਸਤੇ ਸਾਲਾਨਾ ਚੋਣਾਂ ਲਈ ਨਾਮਜ਼ਦਗੀਆਂ ਦੀ ਅੱਜ ਵਾਪਿਸੀ ਮਗਰੋਂ ਸਮੁੱਚੇ ਉਮੀਦਵਾਰਾਂ ਦੀ ਅਸਲ ਤਸਵੀਰ ਸਾਹਮਣੇ ਆ ਗਈ ਹੈ।  ਚੋਣਾਂ ਦੇ ਪਿੜ ਵਿੱਚ ਪ੍ਰਧਾਨਗੀ ਪਦ ਲਈ ਟੀਚਰਜ਼ ਯੂਨਾਈਟਿਡ ਫਰੰਟ ‘ਟਫ਼’ ਦੀ ਤਰਫੋਂ ਡਾ. ਵਰਿੰਦਰ ਕੌਸ਼ਿਕ ਤੇ ਪ੍ਰੋਗਰੈਸਿਟ ਟੀਚਰਜ਼ ਅਲਾਇੰਸ ‘ਪੀਟੀਏ’ ਦੀ ਤਰਫੋਂ ਡਾ. ਨਿਸ਼ਾਨ ਸਿੰਘ ਦਿਓਲ ਮੈਦਾਨ ਵਿੱਚ ਨਿੱਤਰੇ ਹਨ। ਇੱਕ ਧੜੇ ਵੱਲੋਂ ਪੰਕਜ ਮਹਿੰਦਰੂ ਵੀ ਪ੍ਰਧਾਨਗੀ ਪਦ ਦੇ ਉਮੀਦਵਾਰ ਹੋਣਗੇ। 

ਟਫ਼ ਦੇ ਕਨਵੀਨਰ ਡਾ. ਕੇਸਰ ਸਿੰਘ ਭੰਗੂ ਨੇ ਦੱਸਿਆ ਕਿ ਮੀਤ ਪ੍ਰਧਾਨ ਲਈ ਗੁਰਜੀਤ ਸਿੰਘ ਭੱਠਲ, ਸੈਕਟਰੀ ਲਈ ਡਾ. ਗੁਰਨਾਮ ਸਿੰਘ ਵਿਰਕ, ਜੁਆਇੰਟ ਸੈਕਟਰੀ ਲਈ ਇੰਜੀ. ਲਾਲ ਚੰਦ ਜਦੋਂਕਿ ਕਾਰਜ਼ਕਾਰੀ ਮੈਂਬਰਾਨ ਵਜੋਂ ਵਿਕਾਸ ਰਾਣਾ, ਕਮਲਪ੍ਰੀਤ ਸਿੰਘ ਅਟਵਾਲ, ਲਖਬੀਰ ਸਿੰਘ ਤੇ ਇੰਦਰ ਬਾਲੀ ਸ਼ਾਮਲ ਹਨ। ਪੀਟੀਏ ਦੀ ਤਰਫੋਂ ਡਾ. ਰਾਜਦੀਪ ਸਿੰਘ ਮੁਤਾਬਿਕ ਮਨਿੰਦਰ ਸਿੰਘ ਮੀਤ ਪ੍ਰਧਾਨ, ਅਵਨੀਤਪਾਲ ਸਕੱਤਰ, ਬਲਰਾਜ ਸਿੰਘ ਜੁਆਇੰਟ ਸਕੱਤਰ ਜਦੋਂਕਿ ਪਰਮਵੀਰ ਸਿੰਘ, ਖੁਸ਼ਦੀਪ ਗੋਇਲ, ਰਾਜਿੰਦਰ ਸਿੰਘ, ਪਰਨੀਤ ਕੌਰ ਢਿੱਲੋਂ ਅਤੇ ਅਸ਼ੋਕ ਬੱਠਲਾ ਕਾਰਜਕਾਰਨੀ ਵਜੋਂ ਉਮੀਦਵਾਰ ਹੋਣਗੇ। 

ਪੀਟੀਏ ਵੱਲੋਂ ਜਾਰੀ ਕੀਤੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਜਾਰੀ ਕਰਵਾਕੇ ਯੂਨੀਵਰਸਿਟੀ ਦੀ ਵਿੱਤੀ ਹਾਲਤ ਵਿੱਚ ਸੁਧਾਰ ਲਿਆਂਦਾ ਜਾਏਗਾ। ਇਸ ਤੋਂ ਇਲਾਵਾ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਕਾਇਮ ਰੱਖਣ, ਤਨਖਾਹਾਂ ਅਤੇ ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ, ਇੱਕ ਸਾਲ ਤੋਂ ਵੱਧ ਸਮੇਂ ਤੋਂ ਲਟਕ ਰਹੀਆਂ ਸੀ.ਏ.ਐੱਸ. ਤਰੱਕੀਆਂ ਸਮੇਂ ਸਿਰ ਕਰਵਾਉਣ ਅਤੇ ਸਾਰੀਆਂ ਕਿਸਮਾਂ ਦੇ ਬਕਾਏ ਆਦਿ ਜਾਰੀ ਕਰਵਾਏ ਜਾਣ ਦਾ ਵੀ ਵਾਅਦਾ ਕੀਤਾ ਗਿਆ ਹੈ।   

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All