Punjabi University Registrar: ਰਜਿਸਟਰਾਰ ਨੇ ਅਹੁਦਾ ਸੰਭਾਲਿਆ
ਪੰਜਾਬੀ ਯੂਨੀਵਰਸਿਟੀ ਵੱਲੋਂ ਹਾਲ ਹੀ ’ਚ ਯੂਨੀਵਰਸਿਟੀ ਦੇ ਨਵੇਂ ਰਜਿਸਟਰਾਰ ਬਣਾਏ ਗਏ ਡਾ. ਅਜੀਤਾ ਨੇ ਅੱਜ ਆਪਣੀ ਨਵੀਂ ਜ਼ਿੰਮੇਵਾਰੀ ਵੀ ਰਸਮੀ ਤੌਰ ’ਤੇ ਸੰਭਾਲ਼ ਲਈ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ, ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਬਰਾੜ ਸਣੇ...
Advertisement
ਪੰਜਾਬੀ ਯੂਨੀਵਰਸਿਟੀ ਵੱਲੋਂ ਹਾਲ ਹੀ ’ਚ ਯੂਨੀਵਰਸਿਟੀ ਦੇ ਨਵੇਂ ਰਜਿਸਟਰਾਰ ਬਣਾਏ ਗਏ ਡਾ. ਅਜੀਤਾ ਨੇ ਅੱਜ ਆਪਣੀ ਨਵੀਂ ਜ਼ਿੰਮੇਵਾਰੀ ਵੀ ਰਸਮੀ ਤੌਰ ’ਤੇ ਸੰਭਾਲ਼ ਲਈ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ, ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਬਰਾੜ ਸਣੇ ਹੋਰਾਂ ਦੀ ਮੌਜੂਦਗੀ ਵਿੱਚ ਡਾ. ਅਜੀਤਾ ਨੇ ਆਪਣੀ ਇਸ ਨਵੀਂ ਪਾਰੀ, ਜਿੰਮੇਵਾਰੀ ਨੂੰ ਵੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਅਹਿਦ ਲਿਆ। ਜ਼ਿਕਰਯੋਗ ਹੈ ਕਿ ਡਾ. ਅਜੀਤਾ ਕੋਲ ਪ੍ਰਬੰਧਨ ਅਤੇ ਅਕਾਦਮਿਕ ਖੇਤਰ ਦਾ ਲੰਬਾ ਤਜਰਬਾ ਹੈ। ਬੁਨਿਆਦੀ ਤੌਰ ’ਤੇ ਉਹ ਪੰਜਾਬੀ ਯੂਨੀਵਰਸਿਟੀ ਦੇ ਸਪੋਰਟਸ ਸਾਇੰਸ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਕਾਰਜਸ਼ੀਲ ਹਨ ਅਤੇ 16 ਖੋਜਾਰਥੀਆਂ ਨੂੰ ਪੀਐੱਚ ਡੀ ਕਰਵਾ ਚੁੱਕੇ ਹਨ।
Advertisement
Advertisement
×

