DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjabi University Patiala: ਕੰਟਰੈਕਟ ਸਹਾਇਕ ਪ੍ਰੋਫੈਸਰਾਂ ਨੇ ਜਾਗੋ ਕੱਢੀ

ਇਕੱਠ ’ਚ ਦੂਰ-ਦੁਰਾਡਿਆਂ ਆਗੂ ਪਹੁੰਚੇ; ਬੋਲੀਆਂ ਤੇ ਸਿੱਠਣੀਆਂ ਰਾਹੀਂ ਯੂਨੀਵਰਸਿਟੀ ਪ੍ਰਸ਼ਾਸਨ ’ਤੇ ਵਿਅੰਗ ਕੱਸੇ

  • fb
  • twitter
  • whatsapp
  • whatsapp
featured-img featured-img
ਯੂਨੀਵਰਸਿਟੀ ਕੈਂਪਸ ’ਚ ਸੰਘਰਸ਼ੀ ਅਧਿਆਪਕ, ਪਰਿਵਾਰਾਂ ਤੇ ਹਮਾਇਤੀਆਂ ਸਣੇ ਜਾਗੋ ਕੱਢਦੇ ਹੋਏ।
Advertisement
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਟਰੈਕਟ ਸਹਾਇਕ ਪ੍ਰੋਫੈਸਰਾਂ ਦਾ ਯੂ ਜੀ ਸੀ ਰੈਗੂਲੇਸ਼ਨ-2018 ਅਨੁਸਾਰ ਤਨਖਾਹ ਸਕੇਲ ਲਾਗੂ ਕਰਵਾਉਣ ਦੀ ਇੱਕ-ਨੁਕਾਤੀ ਮੰਗ ਲਈ ਸੰਘਰਸ਼ 44ਵੇਂ ਦਿਨ ਵੀ ਮਘਿਆ ਰਿਹਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਅੱਗੇ ਅਤੇ ਯੂਨੀਵਰਸਿਟੀ ਦੇ 13 ਕਾਂਸਟੀਚੁਐਂਟ ਕਾਲਜਾਂ, 4 ਰੀਜਨਲ ਸੈਂਟਰਾਂ ਅਤੇ 7 ਨੇਬਰਹੁੱਡ ਕੈਂਪਸਾਂ ਵਿੱਚ ਲੜੀਵਾਰ ਧਰਨਿਆਂ ਦੇ ਨਾਲ ਸੰਘਰਸ਼ੀ ਅਧਿਆਪਕਾਂ ਵੱਲੋਂ ਪਰਿਵਾਰਾਂ ਅਤੇ ਬੱਚਿਆਂ ਸਮੇਤ ਵਿਸ਼ਾਲ 'ਰੋਸ ਜਾਗੋ' ਕੱਢੀ ਗਈ| ਲੰਮੇ ਸਮੇਂ ਤੋਂ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ ਕੱਢੀ ਜਾਗੋ ਦੌਰਾਨ ਕੰਟਰੈਕਟ ਸਹਾਇਕ ਪ੍ਰੋਫੈਸਰਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਬੇਰੁਖ਼ੀ ਨੂੰ ਵੱਖਰੇ ਅੰਦਾਜ਼ ਵਿੱਚ ਉਜਾਗਰ ਕੀਤਾ| ਮਹਿਲਾ ਅਧਿਆਪਕਾਂ ਨੇ ਸਿਰਾਂ ’ਤੇ ਜਾਗੋ ਚੁੱਕ ਕੇ ਬੋਲੀਆਂ, ਸਿੱਠਣੀਆਂ, ਟੱਪਿਆਂ ਅਤੇ ਕ੍ਰਾਂਤੀਕਾਰੀ ਗੀਤਾਂ ਰਾਹੀਂ ਯੂਨੀਵਰਸਿਟੀ ਅਥਾਰਟੀ 'ਤੇ ਵਿਅੰਗ ਕੱਸਦਿਆਂ ਰੋਸ ਦਾ ਪ੍ਰਗਟਾਵਾ ਕੀਤਾ |

ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉੱਚ ਯੋਗਤਾ ਰੱਖਣ ਵਾਲੇ ਅਧਿਆਪਕਾਂ ਨੂੰ ਆਪਣੇ ਬਣਦੇ ਹੱਕਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਨਾ ਪੈ ਰਿਹਾ ਹੈ| ਉਨ੍ਹਾਂ ਕਿਹਾ ਕਿ ਯੂ ਜੀ ਸੀ ਰੈਗੂਲੇਸ਼ਨ-2018 ਅਨੁਸਾਰ ਤਨਖਾਹ ਸਕੇਲ ਲਾਗੂ ਕਰਨ ਦੀ ਮੰਗ ਦਾ ਜਲਦ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਸੰਘਰਸ਼ ਨੂੰ ਸਮਰਥਨ ਦੇਣ ਲਈ ਪੰਜਾਬ ਸਾਂਝੀਵਾਲਤਾ ਦਲ ਵੱਲੋਂ ਅਮਿਤੋਜ ਮਾਨ, ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਡਾ. ਹਰਦੀਪ ਸਿੰਘ ਟੋਡਰਪੁਰ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਮੀਤ ਪ੍ਰਧਾਨ ਡਾ. ਅਰਵਿੰਦਰ ਕੌਰ ਕਾਕੜਾ, ਕਿਰਤੀ ਕਿਸਾਨ ਯੂਨੀਅਨ ਤੋਂ ਕੁਲਬੀਰ ਸਿੰਘ ਟੋਡਰਪੁਰ, ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੀ ਜਨਰਲ ਸਕੱਤਰ ਅਮਨਦੀਪ ਕੌਰ ਦਿਓਲ, ਜਮਹੂਰੀ ਅਧਿਕਾਰ ਸਭਾ ਪੰਜਾਬ ਤੋਂ ਬਲਵਿੰਦਰ ਸਿੰਘ ਚਾਹਲ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਜਨਰਲ ਸਕੱਤਰ ਵਿਕਰਮ ਦੇਵ, ਬੀ ਕੇ ਯੂ (ਏਕਤਾ)-ਸਿੱਧੂਪੁਰ ਤੋਂ ਜ਼ਿਲ੍ਹਾ ਕਮੇਟੀ ਮੈਂਬਰ ਸਤਪਾਲ ਸਿੰਘ, ਬਲਾਕ ਪ੍ਰਧਾਨ ਸਨੌਰ ਹਰਮੇਲ ਸਿੰਘ, ਬੇਅੰਤ ਸਿੰਘ ਹਰੀਪੁਰ ਝੁੰਗੀਆਂ ਅਤੇ ਯੂਥ ਕਲੱਬ ਪਿੰਡ ਸੀਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਪਹੁੰਚੇ|

Advertisement

Advertisement

Advertisement
×