ਪੰਜਾਬੀ ਯੂਨੀਵਰਸਿਟੀ ਨੇ ਕਿੰਨੂ ਦੇ ਛਿੱਲੜ ਤੋਂ ਦਵਾਈ ਬਣਾਈ

ਪੰਜਾਬੀ ਯੂਨੀਵਰਸਿਟੀ ਨੇ ਕਿੰਨੂ ਦੇ ਛਿੱਲੜ ਤੋਂ ਦਵਾਈ ਬਣਾਈ

ਪੰਜਾਬੀ ਯੂਨੀਵਰਸਿਟੀ ਨੇ ਕਿੰਨੂ ਦੇ ਛਿੱਲੜ ਤੋਂ ਦਵਾਈ ਬਣਾਈ

ਰਵੇਲ ਸਿੰਘ ਭਿੰਡਰ
ਪਟਿਆਲਾ, 25 ਅਕਤੂਬਰ

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬ ਐਗਰੋ ਜੂਸਜ਼ ਲਿਮਟਿਡ ਦੇ ਸਹਿਯੋਗ ਨਾਲ ਲੀਮੋਪੈਨ ਦਵਾਈ ਤਿਆਰ ਕੀਤੀ ਹੈ ਜਿਸ ਨੂੰ ਜੱਗਰਨੌਟ ਹੌਸਪੀਟੈਲਿਟੀ, ਸਰਵਿਸਜ਼, ਪੂਨੇ ਲਈ ਤਬਦੀਲ ਕੀਤਾ ਗਿਆ ਹੈ। ਕਿੰਨੂ ਦੇ ਛਿਲਕੇ ਤੋਂ ਤਿਆਰ ਕੀਤਾ ਜਾਣ ਵਾਲਾ ਇਹ ਪ੍ਰੋਡਕਟ ਮੁਰਗੀਆਂ ਦੇ ਖਾਣੇ ਭਾਵ ਪੋਲਟਰੀ ਫ਼ੀਡ ਲਈ ਵਰਤੋਂ ਵਿਚ ਲਿਆਂਦਾ ਜਾ ਸਕਣ ਵਾਲਾ ਸਪਲੀਮੈਂਟ ਹੈ ਜਿਸ ਵਿਚ ਐਂਟੀਬਾਇਟਕਸ ਭੋਜਨ ਦਾ ਬਦਲ ਬਣਨ ਦੀ ਸਮਰਥਾ ਹੈ।

ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕਿਹਾ ਕਿ ਖੋਜ ਦਾ ਤਕਨਾਲੋਜੀ ਟਰਾਂਸਫਰ ਦੇ ਪੱਧਰ ਤਕ ਪੁੱਜਣਾ ਕਿਸੇ ਵੀ ਅਦਾਰੇ ਲਈ ਮਾਣ ਵਾਲੀ ਗੱਲ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਤਾਜ਼ਾ ਖੋਜ ਵਿਚ ਤਿਆਰ ਕੀਤੀ ਗਈ ਦਵਾਈ ਦੀ ਵਰਤੋਂ ਪੋਲਟਰੀ ਇੰਡਸਟਰੀ ਵਿਚ ਐਂਟੀਬਾਇਟਕਸ ਦੀ ਵਰਤੋਂ ਨੂੰ ਘੱਟ ਕਰਨ ਵਿਚ ਕਾਰਗਰ ਸਿੱਧ ਹੋਵੇਗੀ ਜਿਸ ਨਾਲ ਜਿੱਥੇ ਸਬੰਧਤ ਪੰਛੀਆਂ ਦੀ ਭਲਾਈ ਹੋਵੇਗੀ ਉੱਥੇ ਹੀ ਪੋਲਟਰੀ ਨੂੰ ਭੋਜਨ ਪਦਾਰਥ ਵਜੋਂ ਵਰਤਣ ਵਾਲੇ ਲੋਕਾਂ ਦੀ ਸਿਹਤ ਉੱਪਰ ਪੈਣ ਵਾਲੇ ਦੁਰ ਪ੍ਰਭਾਵਾਂ ਤੋਂ ਬਚਿਆ ਜਾ ਸਕੇਗਾ। ਡਾ. ਮਿੰਨੀ ਸਿੰਘ ਨੇ ਦੱਸਿਆ ਕਿ ਸਮੁੱਚੀ ਟੀਮ ਵੱਲੋਂ ਪਿਛਲੇ ਨੌਂ ਸਾਲ ਤੋਂ ਇਸ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਵੱਡੇ ਪੱਧਰ ’ਤੇ ਕਿੰਨੂ ਦਾ ਉਤਪਾਦਨ ਹੁੰਦਾ ਹੈ ਅਤੇ ਨਿਰਯਾਤ ਦੇ ਮਕਸਦ ਨਾਲ ਤਿਆਰ ਕੀਤੇ ਜਾਣ ਵਾਲੇ ਜੂਸ ਸਮੇਂ ਕਿੰਨੂ ਦੇ ਛਿੱਲੜ ਨੂੰ ਫਾਲਤੂ ਪਦਾਰਥ ਵਜੋਂ ਨਸ਼ਟ ਕਰ ਦਿੱਤਾ ਜਾਂਦਾ ਹੈ, ਪਰ ਹੁਣ ਇਸ ਤਕਨਾਲੋਜੀ ਜ਼ਰੀਏ ਇਸ ਛਿੱਲੜ ਤੋਂ ਤਿਆਰ ਕੀਤਾ ਜਾਣ ਵਾਲਾ ਇਹ ਪ੍ਰੋਡਕਟ ਮਨੁੱਖ ਦੀ ਭਲਾਈ ਲਈ ਵਰਤਿਆ ਜਾ ਸਕੇਗਾ। ਉਨਾਂ ਦੱਸਿਆ ਕਿ ਆਮ ਤੌਰ ਤੇ ਪੋਲਟਰੀ ਇੰਡਸਟਰੀ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਐਂਟੀਬਾਇਟਿਕਸ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਜਦ ਉਨ੍ਹਾਂ ਕੋਲ ਇਸ ਦਾ ਇਕ ਉਸਾਰੂ ਬਦਲ ਹੋਵੇਗਾ ਤਾਂ ਇਸ ਨਾਲ ਐਂਟੀਬਾਇਟਕਸ ਦੀ ਵਰਤੋਂ ਨੂੰ ਠੱਲ੍ਹ ਪਵੇਗੀ ਜਿਸ ਦੇ ਸੁਚਾਰੂ ਨਤੀਜੇ ਸੰਬੰਧਤ ਪੰਛੀਆਂ ਤੋਂ ਇਲਾਵਾ ਪੋਲਟਰੀ ਭੋਜਨ ਦੀ ਵਰਤੋਂ ਕਰਨ ਵਾਲੇ ਮਨੁੱਖਾਂ ਦੀ ਸਿਹਤ ਵਿਚ ਵੇਖਣ ਨੂੰ ਮਿਲਣਗੇ। ਇਸ ਮੌਕੇ ਵਾਈਸ ਚਾਂਸਲਰ ਨੇ ਟੀਮ ਤੇ ਹੋਰਾਂ ਨੂੰ ਵਧਾਈ ਦਿੰਦਿਆਂ ਅੱਗੇ ਤੋਂ ਹੋਰ ਮਿਹਨਤ ਕਰਨ ਦਾ ਸੰਦੇਸ਼ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All