ਖੇਤਰੀ ਪ੍ਰਤੀਨਿਧ
ਪਟਿਆਲਾ, 26 ਸਤੰਬਰ
ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਪਟਿਆਲਾ ਦੇ ਡਾਇਰੈਕਟਰ ਦਲਜੀਤ ਅਮੀ ਨੂੰ ਯੂਕੇ ਦੀ ਯੂਨੀਵਰਸਿਟੀ ਆਫ ਬਰਮਿੰਘਮ ਤੋਂ ‘ਟਰਾਂਸਲੇਸ਼ਨ ਫੰਡ’ ਪ੍ਰਾਪਤ ਹੋਇਆ ਹੈ। ਉਂਜ ਇਹ ਪ੍ਰਾਜੈਕਟ ਯੂ.ਕੇ ਵਿਚਲੀ ਯੂਨੀਵਰਸਿਟੀ ਆਫ ਵੁਲਵਰਹੈਂਪਟਨ ਤੋਂ ਦਰਸ਼ਨ ਅਤੇ ਸੱਭਿਆਚਾਰਕ ਰਾਜਨੀਤੀ ਦੇ ਵਿਸ਼ੇ ਦੀ ਪ੍ਰੋਫ਼ੈਸਰ ਡਾ. ਮੀਨਾ ਢਾਂਡਾ ਸਾਂਝੇ ਰੂਪ ਵਿੱਚ ਪ੍ਰਾਪਤ ਹੋਇਆ ਹੈ। ਇਸ ਪ੍ਰਾਜੈਕਟ ਰਾਹੀਂ ਇਨ੍ਹਾਂ ਦੋਵਾਂ ਮਾਹਿਰਾਂ ਵੱਲੋਂ ਮਨੋਵਿਗਿਆਨ ਨਾਲ਼ ਸਬੰਧਤ ਮਜ਼ਮੂਨਾਂ ਦਾ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕੀਤਾ ਜਾਣਾ ਹੈ।