ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਸਿਹਤ ਮੰਤਰੀ ਦੀ ਕੋਠੀ ਵੱਲ ਮਾਰਚ : The Tribune India

ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਸਿਹਤ ਮੰਤਰੀ ਦੀ ਕੋਠੀ ਵੱਲ ਮਾਰਚ

ਪੁਲੀਸ ਨੇ ਰਾਹ ਵਿੱਚ ਰੋਕਿਆ ਕਾਫ਼ਲਾ: ਮੰਤਰੀ ਦੇ ਪੁੱਤਰ ਨੇ ਲਿਆ ਮੰਗ ਪੱਤਰ

ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਸਿਹਤ ਮੰਤਰੀ ਦੀ ਕੋਠੀ ਵੱਲ ਮਾਰਚ

ਪਟਿਆਲਾ ਵਿੱਚ ਵੀਰਵਾਰ ਨੂੰ ਸਿਹਤ ਮੰਤਰੀ ਦੀ ਕੋਠੀ ਵੱਲ ਮਾਰਚ ਕਰਦੇ ਹੋਏ ਮੋਰਚੇ ਦੇ ਕਾਰਕੁਨ। -ਫੋਟੋ: ਰਾਜੇਸ਼ ਸੱਚਰ

ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਮਾਰਚ

ਅਧਿਆਪਕਾਂ, ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ‘ਤੇ ਆਧਾਰਤ ‘ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ’ ਵੱਲੋਂ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਵਜੋਂ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਇਥੇ ਸਥਿਤ ਰਿਹਾਇਸ਼ ਵੱਲ ਮਾਰਚ ਕੀਤਾ ਪਰ ਪੁਲੀਸ ਨੇ ਇਹ ਕਾਫ਼ਲਾ ਰਸਤੇ ’ਚ ਹੀ ਰੋਕ ਲਿਆ। ਇਸ ਦੌਰਾਨ ਮੰਤਰੀ ਦੇ ਫਰਜੰਦ ਰਾਹੁਲ ਸੈਣੀ ਅਤੇ ਤਹਿਸੀਲਦਾਰ ਰਣਜੀਤ ਸਿੰਘ ਵੱਲੋਂ ਮੰਗ ਪੱਤਰ ਹਾਸਲ ਕਰਨ ਉਪਰੰਤ ਕਾਫ਼ਲਾ ਯੂਨੀਵਰਸਿਟੀ ਵਿੱਚ 11 ਦਿਨਾ ਤੋਂ ਜਾਰੀ ਪੱਕੇ ਮੋਰਚੇ ’ਚ ਪਰਤ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪੁੱਡਾ ਗਰਾਊਂਡ ਵਿਖੇ ਇਕੱਤਰਤਾ ਹੋਈ।

ਇਸ ਦੌਰਾਨ ਪੈਨਸ਼ਨਰਾਂ ਵੱਲੋਂ ਡਾ ਬਲਵਿੰਦਰ ਟਿਵਾਣਾ, ਪੀਐਸਯੂ ਤੋਂ ਅਮਨਦੀਪ ਖਿਓਵਾਲੀ, ਐਸਐਫਆਈ ਤੋਂ ਗੁਰਦੀਪ ਅਤੇ ਕਲਮਦੀਪ ਜਲੂਰ, ਪੀਐਸਯੂ (ਲਲਕਾਰ) ਤੋਂ ਗੁਰਪ੍ਰੀਤ ਅਤੇ ਰਤਨ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਤੋਂ ਵਰਿੰਦਰ ਅਤੇ ਪਿਰਤਪਾਲ, ਪੀਆਰਐਸਯੂ ਤੋਂ ਰਸ਼ਪਿੰਦਰ ਜ਼ਿੰਮੀਂ, ਪੀਐਸਐਫ ਤੋਂ ਗਗਨ, ਪੀਐਸਐਫ (ਰੰਧਾਵਾ) ਤੋਂ ਬਲਵਿੰਦਰ ਅਤੇ ਡਾ ਅੰਬੇਡਕਰ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਤੋਂ ਕ੍ਰਾਂਤੀ ਨੇ ਅਧਿਆਪਕਾਂ ਵਿੱਚੋਂ ਡਾ ਗੁਰਨਾਮ ਵਿਰਕ, ਡਾ ਗੁਰਜੰਟ ਸਿੰਘ, ਡਾ ਮੋਹਨ ਤਿਆਗੀ, ਡਾ. ਰਾਜਦੀਪ ਸਿੰਘ, ਡਾ. ਜਸਦੀਪ ਤੂਰ ਅਤੇ ਡਾ. ਚਰਨਜੀਤ ਨੌਹਰਾ ਨੇ ਵੀ ਭਾਗ ਲਿਆ। ਜ਼ਿਕਰਯੋਗ ਹੈ ਕਿ ਤਾਜਾ ਬਜਟ ਦੌਰਾਨ ਸਰਕਾਰ ਵੱਲੋਂ ਯੂਨੀਵਰਸਿਟੀ ਦੀ ਗਰਾਂਟ ਭਾਵੇਂ ਘਟਾ ਦਿੱਤੀ ਸੀ ਪਰ ਜਲਦੀ ਹੀ 165 ਕਰੋੜ ਤੋਂ 360 ਕਰੋੜ ਦੇਣ ਲਈ ਸਹਿਮਤੀ ਜਿਤਾ ਦਿੱਤੀ ਸੀ। ਮੋਰਚਾ ਇਸ ਸਬੰਧੀ ਸਰਕਾਰ ਤੋਂ ਲਿਖਤੀ ਭਰੋਸਾ ਮੰਗ ਰਿਹਾ ਹੈ ਅਤੇ ਨਾਲ ਹੀ ਯੂਨੀਵਰਸਿਟੀ ਦਾ 150 ਕਰੋੜ ਕਰਜ਼ਾ ਮੁਆਫ਼ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਪਿਛਲੇ ਗਿਆਰਾਂ ਦਿਨਾ ਤੋਂ ਯੂਨੀਵਰਸਿਟੀ ਦੇ ਗੇਟ ’ਤੇ ਪੱਕਾ ਧਰਨਾ ਚੱਲ ਰਿਹਾ ਹੈ। ਇਸੇ ਕੜੀ ਵਜੋਂ ਹੀ ਅੱਜ ਇਹ ਮਾਰਚ ਕੀਤਾ ਗਿਆ ਕਿਉਂਕਿ ਸਿਹਤ ਮੰਤਰੀ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਵੀ ਹਨ। ਮੰਤਰੀ ਰਾਹੀਂ ਸਰਕਾਰ ਨੂੰ ਭੇਜੇ ਗਏ ਮੰਗ ਪੱਤਰ ’ਚ ਵੀ ਇਨ੍ਹਾਂ ਮੰਗਾਂ ਨੂੰ ਮੰਨਣ ’ਤੇ ਜ਼ੋਰ ਦਿੱਤਾ ਗਿਆ ਹੈ। ਮਾਰਚ ਦੌਰਾਨ ‘ਭਗਤ ਸਿੰਘ, ਰਾਜਗੁਰੂ, ਸੁਖਦੇਵ ਅਮਰ ਰਹੇ’ ਦੇ ਨਾਅਰੇ ਵੀ ਗੂੰਜੇ। ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਵੀ ਫੜੀਆਂ ਹੋਈਆਂ ਸਨ। ਬਲਵਿੰਦਰ ਟਿਵਾਣਾ ਅਨੁਸਾਰ ਯੂਨੀਵਰਸਿਟੀ ਨੇ 285 ਕਰੋੜ ਦੇ ਘਾਟੇ ਦਾ ਬਜਟ ਪੇਸ਼ ਕਰਨ ਜਾ ਰਹੀ ਹੈ, ਜਿਸ ਵੱਲ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All