DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjabi University: ਅਲੰਕਾਰ ਸਿੰਘ ਨੇ ਅਹੁਦਾ ਸੰਭਾਲਿਆ

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਆਦੇਸ਼ਾਂ ਅਨੁਸਾਰ ਸੰਗੀਤ ਵਿਭਾਗ ਦੇ ਡਾ. ਅਲੰਕਾਰ ਸਿੰਘ ਨੂੰ ਗੁਰਮਤਿ ਗਿਆਨ ਔਨਲਾਈਨ ਸਟੱਡੀ ਸੈਂਟਰ ਦਾ ਨਵਾਂ ਇੰਚਾਰਜ ਲਾਇਆ ਗਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਗੁਰਮਤਿ ਸੰਗੀਤ ਵਿਸ਼ੇ ਲਈ ਇਹ...

  • fb
  • twitter
  • whatsapp
  • whatsapp
featured-img featured-img
ਅਹੁਦਾ ਸੰਭਾਲਦੇ ਡਾ. ਅਲੰਕਾਰ ਸਿੰਘ। -ਫੋਟੋ ਭੰਗੂ
Advertisement

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਆਦੇਸ਼ਾਂ ਅਨੁਸਾਰ ਸੰਗੀਤ ਵਿਭਾਗ ਦੇ ਡਾ. ਅਲੰਕਾਰ ਸਿੰਘ ਨੂੰ ਗੁਰਮਤਿ ਗਿਆਨ ਔਨਲਾਈਨ ਸਟੱਡੀ ਸੈਂਟਰ ਦਾ ਨਵਾਂ ਇੰਚਾਰਜ ਲਾਇਆ ਗਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਗੁਰਮਤਿ ਸੰਗੀਤ ਵਿਸ਼ੇ ਲਈ ਇਹ ਵਿਭਾਗ ਕੇਵਲ ਪੰਜਾਬ ਪੱਧਰ ’ਤੇ ਸੀਮਿਤ ਨਾ ਰਹਿ ਕੇ ਪੂਰੇ ਭਾਰਤ ਅਤੇ ਵਿਦੇਸ਼ਾਂ ਤੱਕ ਵੀ ਇਸ ਵਿਸ਼ੇ ਦਾ ਪਹਿਲਾਂ ਦੀ ਤਰ੍ਹਾਂ ਪ੍ਰਚਾਰ-ਪ੍ਰਸਾਰ ਨਿਰੰਤਰ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਗੁਰਮਤਿ ਸੰਗੀਤ ਵਿਭਾਗ, ਗੁਰਮਤਿ ਸੰਗੀਤ ਚੇਅਰ ਦੇ ਬਾਨੀ ਮੁਖੀ ਪ੍ਰੋਫ਼ੈਸਰ ਡਾ. ਗੁਰਨਾਮ ਸਿੰਘ ਦੀ ਅਣਥੱਕ ਮਿਹਨਤ ਸਦਕਾ ਗੁਰਮਤਿ ਗਿਆਨ ਔਨਲਾਈਨ ਸਟੱਡੀ ਸੈਂਟਰ ਦੀ ਸਥਾਪਨਾ ਕੀਤੀ ਗਈ। ਇਸ ਤਹਿਤ ਪੰਜਾਬੀ ਯੂਨੀਵਰਸਿਟੀ ਨਾਲ ਅੰਤਰਰਾਸ਼ਟਰੀ ਪੱਧਰ ਤੋਂ ਵਿਦਿਆਰਥੀ ਜੁੜੇ ਹਨ। ਇਸ ਮੌਕੇ ਗੁਰਮਤਿ ਗਿਆਨ ਔਨਲਾਈਨ ਸਟੱਡੀ ਸੈਂਟਰ ਦੇ ਸਟਾਫ ਵੱਲੋਂ ਨਵ ਨਿਯੁਕਤ ਇੰਚਾਰਜ ਦਾ ਸਵਾਗਤ ਕੀਤਾ ਗਿਆ।

Advertisement
Advertisement
×