DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjabi literature: ਭਾਈ ਵੀਰ ਸਿੰਘ ਦੀ ਯਾਦ ’ਚ ਕਵੀ ਦਰਬਾਰ

ਭਾਸ਼ਾ ਵਿਭਾਗ ਪੰਜਾਬ ਵੱਲੋਂ ਦੇਹਰਾਦੂਨ ’ਚ ਸਮਾਗਮ; ਵੱਖ ਵੱਖ ਸੂਬਿਆਂ ਦੇ ਕਵੀਆਂ ਨੇ ਹਾਜ਼ਰੀ ਲਵਾਈ

  • fb
  • twitter
  • whatsapp
  • whatsapp
featured-img featured-img
ਕਵੀ ਦਰਬਾਰ ’ਚ ਕਵੀਆਂ ਨਾਲ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਅਤੇ ਹੋਰ।
Advertisement
ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਪੰਜਾਬੋਂ ਬਾਹਰ’ ਸਮਾਗਮਾਂ ਦੀ ਲੜੀ ਤਹਿਤ ਡਾ. ਬਲਵੀਰ ਸਿੰਘ ਸਾਹਿਤ ਸਦਨ (ਪੰਜਾਬੀ ਯੂਨੀਵਰਸਿਟੀ ਕੈਂਪਸ) ਦੇਹਰਾਦੂਨ ਵਿੱਚ ਭਾਈ ਵੀਰ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਸਾਹਿਤ ਗੌਰਵ ਪ੍ਰੇਮ ਸਾਹਿਲ ਦੇਹਰਾਦੂਨ ਤੇ ਪ੍ਰੋ. ਸੁਦਰਸ਼ਨ ਗਾਸੋ ਅੰਬਾਲਾ ਨੇ ਕੀਤੀ। ਵੱਖ-ਵੱਖ ਸੂਬਿਆਂ ਤੋਂ ਪੁੱਜੇ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਕਵੀ ਦਰਬਾਰ ਨੂੰ ਬਹੁਪਰਤੀ ਬਣਾ ਦਿੱਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ, ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਕਵੀ ਦਰਬਾਰ ਦੀ ਸ਼ੁਰੂਆਤ ਸ਼ਾਇਰ ਡਾ. ਸੰਦੀਪ ਸ਼ਰਮਾ ਲੁਧਿਆਣਾ ਨੇ ਭਾਵਪੂਰਤ ਕਵਿਤਾ ‘ਪਿਤਾ’ ਨਾਲ ਕੀਤੀ। ਫਿਰ ਅਵਤਾਰਜੀਤ ਸਿੰਘ ਪਟਿਆਲਾ ਨੇ ‘ਅਸੀਂ ਜੋ ਵੀ ਲਿਖਦੇ ਹਾਂ ਫ਼ਰਜ਼ ਜ਼ਰੂਰੀ ਲਈ..’ ਗੀਤ ਗਾ ਕੇ ਕੀਤੀ। ਬਲਵਿੰਦਰ ਸੰਧੂ ਪਟਿਆਲਾ ਨੇ ‘ਦਸਵੰਧ’, ‘ਦਿਲਗੀਰੀ’ ਤੇ ‘ਅਗਨ ਜਾਂ ਜਲ’ ਕਵਿਤਾ ਰਾਹੀਂ ਵੱਖ-ਵੱਖ ਵਿਸ਼ਿਆਂ ਨੂੰ ਛੂਹਿਆ। ਮਨਜੀਤ ਪੁਰੀ ਫ਼ਰੀਦਕੋਟ ਨੇ ‘ਸਾਡੇ ਸਮਿਆਂ ਵਿੱਚ..’ ਗਜ਼ਲ ਰਾਹੀਂ ਅਜੋਕੇ ਦੌਰ ਦੇ ਸਮਾਜਿਕ-ਰਾਜਨੀਤਿਕ ਹਾਲਾਤ ’ਤੇ ਵਿਅੰਗ ਕੀਤੇ। ਇਨ੍ਹਾਂ ਤੋਂ ਇਲਾਵਾ ਤਰਸੇਮ ਬਰਨਾਲਾ ਨੇ ‘ਦੁੱਖ ਦੇ ਦਾਸ’ ਰਾਹੀਂ ਤਕਨੀਕੀ ਖੋਜਾਂ ਸਦਕਾ ਬਦਲ ਰਹੇ ਸਮਾਜ ਦੀ ਤਰਾਸਦੀ ਬਿਆਨ ਕੀਤੀ ਜਦਕਿ ਗੁਰਚਰਨ ਸਿੰਘ ਜੋਗੀ ਅੰਬਾਲਾ ਨੇ ‘ਕੋਈ ਤਾਂ ਗੱਲ ਕਰੇ..’ ਕਵਿਤਾ ਰਾਹੀਂ ਸਾਂਝੇ ਪੰਜਾਬ ਦੀ ਬਾਤ ਪਾਈ। ਜਸਵੰਤ ਸਿੰਘ ਜ਼ਫ਼ਰ ਨੇ ਚਾਲੀ ਮੁਕਤਿਆਂ ਬਾਰੇ ਕਵਿਤਾ ‘ਆਤਮਾ’ ਤੇ ‘ਭਾਈ ਕਨਈਆ’ ਕਵਿਤਾਵਾਂ ਰਾਹੀਂ ਕੁਰਬਾਨੀ, ਸਾਂਝੀਵਾਲਤਾ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਇਸ ਮੌਕੇ ਡਾ. ਅਜੀਤਪਾਲ ਜਟਾਣਾ ਮੋਗਾ, ਪ੍ਰੋ. ਰਾਜੇਸ਼ ਮੋਹਨ ਫ਼ਰੀਦਕੋਟ, ਗੁਰਪ੍ਰੀਤ ਮਾਨਸਾ ਅਤੇ ਰਾਜੇਸ਼ ਅਨੰਦ ਆਸੀਰ ਦੇਹਰਾਦੂਨ, ਪ੍ਰੋ. ਗੁਰਪ੍ਰੀਤ ਕੌਰ ਅੰਬਾਲਾ, ਅੰਬਰ ਖਰਬੰਦਾ, ਸੰਤੋਖ ਸੁੱਖੀ, ਦੀਪਕ ਅਰੋੜਾ, ਕੁਮਾਰ ਜਗਦੇਵ ਬਰਾੜ, ਪ੍ਰੇਮ ਸਾਹਿਲ ਦੇਹਰਾਦੂਨ ਨੇ ਆਪਣੀਆਂ ਰਚਨਾਵਾਂ ਰਾਹੀਂ ਵੱਖ-ਵੱਖ ਵਿਸ਼ਿਆਂ ਛੂਹਿਆ। ਪ੍ਰੋ. ਸੁਦਰਸ਼ਨ ਗਾਸੋ ਨੇ ‘ਰਾਜਾ ਓਹ ਹੁੰਦਾ ਹੈ..’ ਨਜ਼ਮ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਅਕੀਦਤ ਪੇਸ਼ ਕੀਤੀ। ਦਰਸ਼ਨ ਬੁੱਟਰ ਨਾਭਾ ਨੇ ਆਪਣੀਆਂ ਕਵਿਤਾਵਾਂ ‘ਪੰਜਾਬ, ਪੰਜਾਬੀ ਤੇ ਮਾਂ’ ਤੇ ‘ਸੰਵਾਦ’ ਰਾਹੀਂ ਸਮਾਗਮ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਡਾ. ਬਲਵੀਰ ਸਿੰਘ ਸਾਹਿਤ ਸਦਨ ਦੇਹਰਾਦੂਨ ਦੇ ਸਹਿਯੋਗ ਨਾਲ ਕਰਵਾਏ ਕਵੀ ਦਰਬਾਰ ਵਿੱਚ ਭਾਸ਼ਾ ਵਿਭਾਗ ਵੱਲੋਂ ਸਾਰੇ ਕਵੀਆਂ ਨੂੰ ਵਿਭਾਗੀ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਖੋਜ ਅਫ਼ਸਰ ਹਰਪ੍ਰੀਤ ਸਿੰਘ, ਸਾਹਿਤ ਕੇਂਦਰ ਦੇ ਇੰਚਾਰਜ ਡਾ. ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਸਰੋਤੇ ਹਾਜ਼ਰ ਸਨ।

Advertisement

Advertisement

Advertisement
×