DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵੱਲੋਂ ਭਾਜਪਾ ਨੂੰ ਚੁਣੌਤੀ

‘ਵਿਕਸਤ ਭਾਰਤ ਜੀ ਰਾਮ ਜੀ’ ਬਾਰੇ ਖੁੱਲ੍ਹੇ ਮੰਚ ’ਤੇ ਚਰਚਾ ਦਾ ਸੱਦਾ

  • fb
  • twitter
  • whatsapp
  • whatsapp
featured-img featured-img
ਪੰਜਾਬ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ।
Advertisement
ਯੂਥ ਕਾਂਗਰਸ ਸੂਬਾਈ ਪ੍ਰਧਾਨ ਮੋਹਿਤ ਮਹਿੰਦਰਾ ਨੇ ਪੰਜਾਬ ਭਾਜਪਾ ਨੂੰ ਚੁਣੌਤੀ ਦਿੱਤੀ ਹੈ ਕਿ ਉਹ ‘ਵਿਕਸਤ ਭਾਰਤ ਜੀ ਰਾਮ ਜੀ’ ਬਾਰੇ ਖੁੱਲ੍ਹੇ ਮੰਚ ’ਤੇ ਉਸ ਨਾਲ ਚਰਚਾ ਕਰ ਸਕਦੇ ਹਨ, ਕਿਉਂਕਿ ‘ਜੀ ਰਾਮ ਜੀ’ ਅਸਲ ਵਿਚ ਗ਼ਰੀਬਾਂ ਤੋਂ ਰੁਜ਼ਗਾਰ ਗਾਰੰਟੀ ਖੋਹਣ ਲਈ ਅਤੇ ਸੂਬਾ ਸਰਕਾਰਾਂ ਨੂੰ ਨਿਹੱਥਾ ਕਰਨ ਲਈ ਹੈ, ਜੋ ਸਿੱਧੇ ਤੌਰ ’ਤੇ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਗਿਆ ਹੈ। ਪੰਜਾਬ ਭਾਜਪਾ ਇਸ ਦੀ ਸ਼ਲਾਘਾ ਕਰ ਰਹੀ ਹੈ ਉਹ ਉਸੇ ਤਰ੍ਹਾਂ ਦਾ ਕੋਰਾ ਝੂਠ ਹੈ ਜਿਵੇਂ 2014 ਵਿਚ ਨਰਿੰਦਰ ਮੋਦੀ ਨੇ ਦੇਸ਼ ਨੂੰ 15 ਲੱਖ ਰੁਪਏ ਹਰ ਇਕ ਦੇ ਖਾਤੇ ਵਿੱਚ ਪਾਉਣ ਵਾਲਾ ਝੂਠ ਬੋਲਿਆ ਸੀ। ਸਾਬਕਾ ਮੰਤਰੀ ਬ੍ਰਹ ਮਹਿੰਦਰਾ ਦੇ ਬੇਟੇ ਮੋਹਿਤ ਇੱਥੇ ਆਪਣੇ ਘਰ ਵਿਖੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਮੋਤੀ ਮਹਿਲ ਵੀ ਭਾਰਤੀ ਜਨਤਾ ਪਾਰਟੀ ਦੀਆਂ ਝੂਠ ਬੋਲਣ ਦੀਆਂ ਨੀਤੀਆਂ ’ਤੇ ਚੱਲ ਰਿਹਾ ਹੈ, ਜਦ ਕਿ ਪੰਜਾਬ ਇਹ ਸਮਝ ਰਿਹਾ ਹੈ ਕਿ ‘ਜੀ ਰਾਮ ਜੀ’ ਖ਼ਾਸ ਕਰਕੇ ਪੰਜਾਬ ਵਿਰੋਧੀ ਹੈ, ਕਿਉਂਕਿ ਸਾਡਾ ਪੰਜਾਬ ਕਿਸੇ ਵੀ ਹਾਲ ਵਿੱਚ 40 ਫ਼ੀਸਦੀ ਹਿੱਸਾ ਨਹੀਂ ਪਾ ਸਕਦਾ, ਅੰਕੜੇ ਦੱਸਦੇ ਹਨ ਕਿ ਮਾਰਚ ਵਿਚ ਪੰਜਾਬ ਤੇ 4 ਲੱਖ 17 ਹਜ਼ਾਰ ਕਰੋੜ ਦਾ ਕਰਜ਼ਾ ਹੋ ਜਾਵੇਗਾ। ਫੇਰ ਇਹ ਕਿਵੇਂ ਆਪਣਾ 40 ਫ਼ੀਸਦੀ ਹਿੱਸਾ ਭਰ ਸਕਦਾ ਹੈ? ਮੋਹਿਤ ਮਹਿੰਦਰਾ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ 70 ਸੀਟਾਂ ਨੌਜਵਾਨਾਂ ਨੂੰ ਦੇਣ ਦੇ ਬਿਆਨ ’ਤੇ ਖ਼ੁਸ਼ੀ ਜ਼ਾਹਰ ਕੀਤੀ।

Advertisement

Advertisement
Advertisement
×