DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

PunjabPolitics: ਅਪਰਾਧਕ ਲੋਕਾਂ ਵਾਂਗ ਕੰਮ ਰਹੀ ਹੈ ਪੰਜਾਬ ਸਰਕਾਰ: ਗਾਂਧੀ

ਸਰਕਾਰ ਗੈਂਗਸਟਰਾਂ ਦੀ ਸਨੇਹੀ ਤੇ ਆਮ ਲੋਕਾਂ ਦੀ ਦੁਸ਼ਮਣ: ਖਹਿਰਾ

  • fb
  • twitter
  • whatsapp
  • whatsapp
featured-img featured-img
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡਾ. ਧਰਮਵੀਰ ਗਾਂਧੀ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ।
Advertisement
ਇੱਥੇ ਅੱਜ ਪਟਿਆਲਾ ਦੇ ਸੰਸਦ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਤੇ ਕਾਂਗਰਸ ਦੇ ਕਿਸਾਨ ਸੈੱਲ ਦੇ ਪ੍ਰਧਾਨ ਤੇ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਦੀ ‘ਆਪ ਸਰਕਾਰ’ ਤੇ ਗੰਭੀਰ ਦੋਸ਼ ਲਗਾਏ ਹਨ।

ਪ੍ਰੈੱਸ ਕਾਨਫ਼ਰੰਸ ’ਚ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਵਿਚ ਜੋ ਅਪਰਾਧ ਹੋ ਰਿਹਾ ਹੈ ਉਸ ਨੂੰ ਰੋਕਣ ’ਚ ਵਿਚ ਪੰਜਾਬ ਸਰਕਾਰ ਨਾਕਾਮ ਹੈ ਅਤੇ ਪੰਜਾਬ ਸਰਕਾਰ ਹੁਣ ਖ਼ੁਦ ਅਪਰਾਧਕ ਲੋਕਾਂ ਵਾਂਗ ਕੰਮ ਕਰ ਰਹੀ ਹੈ ਜਿਸ ਦੀ ਜਿਊਂਦੀ ਜਾਗਦੀ ਮਿਸਾਲ ਬੋਹਾ ਵਿਚ ਸਿਹਤ ਵਿਭਾਗ ਦੇ ਸੁਪਰਵਾਈਜ਼ਰ ਭੁਪਿੰਦਰ ਸਿੰਘ ਦੀ ਕੀਤੀ ਖ਼ੁਦਕੁਸ਼ੀ ਦੀ ਹੈ। ਉਨ੍ਹਾਂ ਕਿਹਾ ਕਿ ਇੰਜ ਲੱਗ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਪੰਜਾਬ ਨਾਲ ਕੋਈ ਦੁਸ਼ਮਣੀ ਹੈ, ਇਸੇ ਕਰ ਕੇ ਉਹ ਪੰਜਾਬੀਆਂ ਤੇ ਜ਼ੁਲਮ ਕਰ ਰਿਹਾ ਹੈ। ਉਸ ਦਾ ਸਹਿ-ਅਧਿਕਾਰੀ ਮਨੀਸ਼ ਸਿਸੋਦੀਆ ਪੰਜਾਬ ਵਿਚ ਆ ਕੇ ਚੋਣ ਜਿੱਤਣ ਲਈ ਹਰ ਤਰ੍ਹਾਂ ਦਾ ਹਰਬਾ ਵਰਤਣ ਲਈ ਕਹਿ ਰਿਹਾ ਹੈ, ਜਦ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬੇਕਾਰ ਹੈ, ਦੂਜੇ ਪਾਸੇ ‘ਆਪ’ ਦੇ ਵਿਧਾਇਕਾਂ ਤੇ ਮੰਤਰੀਆਂ ਕਰ ਕੇ ਸਰਕਾਰੀ ਅਧਿਕਾਰੀ ਖੁਦਕੁਸ਼ੀਆਂ ਕਰ ਰਹੇ ਹਨ। ਸ੍ਰੀ ਗਾਂਧੀ ਕਿਹਾ ਕਿ ਕਾਂਗਰਸ ਵੱਲੋਂ ‘ਆਪ’ ਦੇ ਜਬਰ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਤਾਂ ਕਿ ਆਮ ਲੋਕਾਂ ਤੱਕ ਇਹ ਗੱਲ ਪੁੱਜਦੀ ਹੋਵੇ ਕਿ ਪੰਜਾਬ ਦੀ ਸਰਕਾਰ ਪੰਜਾਬ ਦੀ ਹਮਾਇਤੀ ਨਹੀਂ ਹੈ ਇਹ ਗੈਰ ਪੰਜਾਬੀਆਂ ਨੂੰ ਵੱਡੇ ਅਹੁਦਿਆਂ ਤੇ ਬਿਰਾਜਮਾਨ ਕਰਕੇ ਸਗੋਂ ਪੰਜਾਬ ਦਾ ਨੁਕਸਾਨ ਕਰ ਰਹੀ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਅੱਜ ਉਹ ਬੋਹਾ ’ਚ ਭੁਪਿੰਦਰ ਸਿੰਘ ਦੇ ਪੱਖ ਵਿਚ ਰੱਖੇ ਧਰਨੇ ਵਿਚ ਜਾ ਰਹੇ ਸਨ ਤਾਂ ਰਸਤੇ ਵਿਚ ਭਵਾਨੀਗੜ੍ਹ ਹੀ ਦੋ ਜ਼ਿਲ੍ਹਿਆਂ ਦੀ ਪੁਲੀਸ ਨੇ ਉਸ ਨੂੰ ਰੋਕ ਲਿਆ ਪਰ ਇਹ ਗੱਲ ਛੁਪੀ ਨਹੀਂ ਹੈ ਕਿ ਪੰਜਾਬ ਹੁਣ ਸਮਝ ਚੁੱਕਿਆ ਹੈ ਕਿ ‘ਆਪ’ ਸਰਕਾਰ ਪੰਜਾਬ ਦੇ ਲੋਕਾਂ ਦੀ ਨਹੀਂ ਸਗੋਂ ਉਹ ਪੰਜਾਬ ਵਿਰੋਧੀ ਤਾਕਤਾਂ ਦੀ ਸਰਕਾਰ ਹੈ।

Advertisement

Advertisement

Advertisement
×