DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

‘ਆਪ’ ਸਰਕਾਰ ਬੁਨਿਆਦੀ ਕੰਮਾਂ ’ਤੇ ਘੱਟ ਅਤੇ ਪ੍ਰਚਾਰ ਤੇ ਵੱਧ ਖਰਚ ਕਰ ਰਹੀ ਹੈ: ਰਾਜਲਾ

  • fb
  • twitter
  • whatsapp
  • whatsapp
featured-img featured-img
ਅੰਬੇਡਕਰ ਚੌਕ ’ਚ ‘ਆਪ’ ਸਰਕਾਰ ਦਾ ਪੁਤਲਾ ਫੂਕਦੇ ਹੋਏ ਕਾਂਗਰਸੀ ਵਰਕਰ।
Advertisement
ਕਾਂਗਰਸ ਵੱਲੋਂ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ‘ਆਪ’ ਸਰਕਾਰ ਦੀਆਂ ਕਥਿਤ ਪੰਜਾਬ ਵਿਰੋਧੀ ਗਤੀਵਿਧੀਆਂ ਖ਼ਿਲਾਫ਼ ਸਥਾਨਕ ਅੰਬੇਡਕਰ ਚੌਕ ’ਚ ਪੰਜਾਬ ਸਰਕਾਰ ਦਾ ਪੁਤਲਾ ਫੂੁਕ ਕੇ ਨਾਅਰੇਬਾਜ਼ੀ ਕੀਤੀ। ਸ੍ਰੀ ਰਾਜਲਾ ਨੇ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਸੰਵਿਧਾਨਕ ਅਹੁਦੇ ਜੋ ਰਾਜ ਦੇ ਲੋਕਾਂ ਵਿਚ ਵਿਚਰਦੇ ਨੁਮਾਇੰਦਿਆਂ ਨੂੰ ਦੇਣੇ ਚਾਹੀਦੇ ਸਨ ਉਹ ਵੱਡੇ ਵਪਾਰੀਆਂ ਨੂੰ ਦੇ ਕੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਬੁਨਿਆਦੀ ਕੰਮਾਂ ਵੱਲ ਘੱਟ ਤੇ ਪ੍ਰਚਾਰ ਤੇ ਵੱਧ ਪੈਸਾ ਖਰਚ ਕਰ ਰਹੀ ਹੈ। ਇਸ ਮੌਕੇ ਵਿਰਸਾ ਸਿੰਘ, ਪਰਮਿੰਦਰ ਸਿੰਘ, ਗੁਰਮੇਲ ਸਿੰਘ, ਸੁਰਜਨ ਸਿੰਘ, ਰਣਜੀਤ ਸਿੰਘ, ਨਰਿੰਦਰ ਸ਼ਰਮਾ, ਮੰਗਤ ਮਵੀ, ਸੰਦੀਪ ਸ਼ਰਮਾ, ਅੰਗਰੇਜ ਸਿੰਘ, ਪ੍ਰਗਟ ਸਿੰਘ, ਸਾਹਿਬ ਸਿੰਘ, ਗੁਰਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

Advertisement

Advertisement
Advertisement
×