DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਸਕਰਾਂ ਖ਼ਿਲਾਫ਼ ਮੁਹਿੰਮ ਵਿੱਚ ਲੋਕਾਂ ਦਾ ਸਹਿਯੋਗ ਜ਼ਰੂਰੀ: ਗੁਰਿੰਦਰ ਬੱਲ

ਨਾਭਾ ਦੇ ਡੀ ਐੱਸ ਪੀ ਗੁਰਿੰਦਰ ਬੱਲ ਨੇ ਅੱਜ ਆਪਣੇ ਅਧੀਨ ਪੈਂਦੇ ਥਾਣਾ ਭਾਦਸੋਂ ਇਲਾਕੇ ਦਾ ਦੌਰਾ ਕੀਤਾ। ਐੱਸ ਐੱਸ ਪੀ ਵਰੁਣ ਸ਼ਰਮਾ ਦੇ ਆਦੇਸ਼ਾਂ ’ਤੇ ਨਸ਼ਿਆਂ ਖਿਲਾਫ਼ ਜਾਰੀ ਮੁਹਿੰਮ ਤਹਿਤ ਉਨ੍ਹਾਂ ਭਾਦਸੋਂ ਦੇ ਥਾਣਾ ਮੁਖੀ ਗੁਰਨਾਮ ਘੁੰਮਣ ਨਾਲ ਚਰਚਾ...

  • fb
  • twitter
  • whatsapp
  • whatsapp
featured-img featured-img
ਡੀ ਐੱਸ ਪੀ ਗੁਰਿੰਦਰ ਬੱਲ
Advertisement

ਨਾਭਾ ਦੇ ਡੀ ਐੱਸ ਪੀ ਗੁਰਿੰਦਰ ਬੱਲ ਨੇ ਅੱਜ ਆਪਣੇ ਅਧੀਨ ਪੈਂਦੇ ਥਾਣਾ ਭਾਦਸੋਂ ਇਲਾਕੇ ਦਾ ਦੌਰਾ ਕੀਤਾ। ਐੱਸ ਐੱਸ ਪੀ ਵਰੁਣ ਸ਼ਰਮਾ ਦੇ ਆਦੇਸ਼ਾਂ ’ਤੇ ਨਸ਼ਿਆਂ ਖਿਲਾਫ਼ ਜਾਰੀ ਮੁਹਿੰਮ ਤਹਿਤ ਉਨ੍ਹਾਂ ਭਾਦਸੋਂ ਦੇ ਥਾਣਾ ਮੁਖੀ ਗੁਰਨਾਮ ਘੁੰਮਣ ਨਾਲ ਚਰਚਾ ਕੀਤੀ। ਡੀ ਐੱਸ ਪੀ ਬੱਲ ਨੇ ਕਿਹਾ ਕਿ ਸਮੁੱਚੇ ਖੇਤਰਾਂ ’ਚ ਨਸ਼ੀਲੇ ਪਦਾਰਥਾਂ ਬਾਬਤ ਨਿਗਰਾਨੀ ਰੱਖੀ ਜਾ ਰਹੀ ਹੈ। ਐੱਸ ਐੱਸ ਪੀ ਵਰੁਣ ਸ਼ਰਮਾ ਤਾਂ ਇਸ ਕਦਰ ਸੰਜੀਦਾ ਹਨ ਕਿ ਰਾਤ ਨੂੰ ਵੀ ਚੈਕਿੰਗ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਮੁਹਿੰਮ ਸਫ਼ਲ ਨਹੀਂ ਹੋ ਸਕਦੀ, ਪਰ ਨਸ਼ਾ ਤਸਕਰਾਂ ਖਿਲਾਫ਼ ਮੁਹਿੰਮ ’ਚ ਲੋਕਾਂ ਦਾ ਭਰਵਾਂ ਸਹਿਯੋਗ ਹੈ। ਇਸੇ ਕਰਕੇ ਹੀ ਸਥਿਤੀ ਕਾਬੂ ’ਚ ਹੈ। ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਪੁਲੀਸ ਦੀ ਵਚਨਬੱਧਤਾ ਨੂੰ ਮਾਪਦਿਆਂ ਨਸ਼ਾ ਤਸਕਰਾਂ ਨੂੰ ਇਹ ਗੋਰਖ ਧੰਦਾ ਬੰਦ ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਥਾਣਾ ਭਾਦਸੋਂ ਦੇ ਮੁਖੀ ਗੁਰਨਾਮ ਘੁੰਮਣ, ਰੀਡਰ ਸੁਖਜੀਵਨ ਸ਼ਰਮਾ ਅਤੇ ਹੋਰ ਪੁਲੀਸ ਅਧਿਕਾਰੀ ਅਤੇ ਮੁਲਾਜ਼ਮ ਵੀ ਮੌਜੂਦ ਸਨ।

Advertisement
Advertisement
×