ਪਾਵਰਕੌਮ ਦੇ ਜੂਨੀਅਰਾਂ ਇੰਜਨੀਅਰਾਂ ਵੱਲੋਂ ਸੂਬੇ ਭਰ ’ਚ ਰੋਸ ਰੈਲੀਆਂ

ਦਸ ਨਵੰਬਰ ਤੱਕ ਚੈਕਿੰਗ, ਸਟੋਰਾਂ ਅਤੇ ਲੈਬਾਰਟਰੀਆਂ ਦਾ ਰਹੇਗਾ ਬਾਈਕਾਟ; ਮੰਗਾਂ ਨਾ ਮੰਨਣ ਕਾਰਨ ਮੁਲਾਜ਼ਮਾਂ ’ਚ ਰੋਸ

ਪਾਵਰਕੌਮ ਦੇ ਜੂਨੀਅਰਾਂ ਇੰਜਨੀਅਰਾਂ ਵੱਲੋਂ ਸੂਬੇ ਭਰ ’ਚ ਰੋਸ ਰੈਲੀਆਂ

ਪਟਿਆਲਾ ਵਿੱਚ ਜੂਨੀਅਰ ਇੰਜਨੀਅਰਾਂ ਦੀ ਰੈਲੀ ਨੂੰ ਸੰਬੋਧਨ ਕਰਦਾ ਹੋਇਆ ਆਗੂ।

ਸਰਬਜੀਤ ਸਿੰਘ ਭੰਗੂ

ਪਟਿਆਲਾ, 27 ਅਕਤੂਬਰ

ਕੌਂਸਲ ਆਫ਼ ਜੂਨੀਅਰ ਇੰਜਨੀਅਰ (ਪੰਜਾਬ ਰਾਜ ਬਿਜਲੀ ਬੋਰਡ) ਦੇ ਸੂਬਾਈ ਪ੍ਰਧਾਨ ਪਰਮਜੀਤ ਸਿੰਘ ਖੱਟੜਾ ਦੀ ਅਗਵਾਈ ਹੇਠ ਪਾਵਰਕੌਮ ਅਤੇ ਟ੍ਰਾਂਸਕੋ ਦੇ ਚਾਰ ਹਜ਼ਾਰ ਤੋਂ ਵੱਧ ਜੂਨੀਅਰ ਇੰਜਨੀਅਰਾਂ ਨੇ ਅੱਜ ਪੰਜਾਬ ਭਰ ’ਚ ਪਾਵਰਕੌਮ ਦੇ ਸਮੂਹ ਸਰਕਲ ਦਫ਼ਤਰਾਂ ਅੱਗੇ ਰੋਸ ਰੈਲੀਆਂ ਕੀਤੀਆਂ। ਇਨ੍ਹਾਂ ਰੈਲੀਆਂ ਨਾਲ ਹੀ ਜੂਨੀਅਰ ਇੰਜਨੀਅਰਾਂ ਨੇ ਹਰ ਤਰ੍ਹਾਂ ਦੇ ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਸਮੇਤ ਸਟੋਰਾਂ ਅਤੇ ਮੀਟਿਰਿੰਗ ਲੈਬਾਰਟਰੀਆਂ ਦੇ ਕੰਮ ਦਾ ਮੁਕੰਮਲ ਬਾਈਕਾਟ ਵੀ ਸ਼ੁਰੂ ਕਰ ਦਿੱਤਾ, ਜੋ 10 ਨਵੰਬਰ ਤੱਕ ਨਿਰੰਤਰ ਜਾਰੀ ਰਹੇਗਾ। ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਇੰਜ. ਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਭਰਵੀਂਆਂ ਰੈਲੀਆਂ ਹੋਈਆਂ। ਪਟਿਆਲਾ ਵਿਚਲੀ ਰੈਲੀ ਨੂੰ ਸੰਬੋਧਨ ਕਰਦਿਆਂ, ਸੂਬਾਈ ਪ੍ਰਧਾਨ ਪਰਮਜੀਤ ਸਿੰਘ ਖੱਟੜਾ, . ਦਵਿੰਦਰ ਸਿੰਘ ਅਤੇ ਵਿਨੋਦ ਕੁਮਾਰ ਸਮੇਤ ਹੋਰਨਾਂ ਅਹੁਦੇਦਾਰਾਂ ਦਾ ਕਹਿਣਾ ਸੀ ਕਿ 10 ਨਵੰਬਰ ਤੱਕ ਸਮੂਹ ਚਾਰ ਹਜ਼ਾਰ ਜੂਨੀਅਰ ਇੰਜਨੀਅਰ ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਨਹੀਂ ਕਰਨਗੇ। ਸਟੋਰਾਂ ਅਤੇ ਮੀਟਰਿੰਗ ਲੈਬਾਰਟਰੀਆਂ ਦਾ ਮੁਕੰਮਲ ਬਾਈਕਾਟ ਰਹੇਗਾ। ਉਂਜ ਇਸ ਦੌਰਾਨ ਬਿਜਲੀ ਸਪਲਾਈ ਹਿਤ ਸਿਰਫ਼ ਵੰਡ ਟਰਾਂਸਫ਼ਾਰਮਰ ਹੀ ਕਢਵਾਏ ਜਾਣਗੇ। 10 ਨਵੰਬਰ ਤੱਕ ਸ਼ਾਮੀ 5 ਤੋਂ ਸਵੇਰੇ 9 ਵਜੇ ਤੱਕ ਉੁਹ ਫੋਨ ਵੀ ਬੰਦ ਰੱਖਣਗੇ। ਜੂਨੀਅਰ ਇੰਜਨੀਅਰਾਂ ਅਤੇ ਪਦਉਨਤ ਅਫ਼ਸਰਾਂ ਨੇ 27 ਅਕਤੂਬਰ ਤੋਂ ਸਮੂਹ ਸਰਕਾਰੀ ਵਟਸਐਪ ਗਰੁੱਪ ਵੀ ਛੱਡ ਦਿੱਤੇ ਹਨ। ਫੀਲਡ ’ਚ ਹਰ ਤਰ੍ਹਾਂ ਦੀ ਚੈਕਿੰਗ ਸਮੇਤ ਵੈਰੀਫਿਕੇਸ਼ਨ ਦਾ ਵੀ ਬਾਈਕਾਟ ਰਹੇਗਾ। ਮੰਗਾਂ ਨਾ ਮੰੰਨਣ ਕਾਰਨ ਮੁਲਾਜ਼ਮਾਂ ਵਿੱਚ ਰੋਸ ਹੈ।

ਬਿਜਲੀ ਮੁਲਾਜ਼ਮ ਏਕਤਾ ਮੰਚ ਦੀ ਪਾਵਰਕੌਮ ਮੈਨੇਜਮੈਂਟ ਨਾਲ ਮੀਟਿੰਗ

ਐੱਸਏਐੱਸ ਨਗਰ (ਦਰਸ਼ਨ ਸਿੰਘ ਸੋਢੀ): ਇੱਥੋਂ ਦੇ ਫੇਜ਼-8 ਸਥਿਤ ਪੰਜਾਬ ਪਾਵਰਕੌਮ ਦੇ ਗੈਸਟ ਹਾਊਸ ਵਿੱਚ ਪਾਵਰਕੌਮ ਦੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ ਪਾਵਰਕੌਮ ਦੇ ਚੇਅਰਮੈਨ ਏ.ਵੇਨੂ ਪ੍ਰਸ਼ਾਦ ਨਾਲ ਅਹਿਮ ਮੀਟਿੰਗ ਹੋਈ। ਇਸ ਸਬੰਧੀ ਮੁਲਾਜ਼ਮ ਏਕਤਾ ਮੰਚ ਦੇ ਸੂਬਾ ਕਨਵੀਨਰ ਹਰਭਜਨ ਸਿੰਘ ਪਿਲਖਣੀ ਅਤੇ ਮੁੱਖ ਬੁਲਾਰੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਪਾਵਰਕੌਮ ਮੁਲਾਜ਼ਮਾਂ ਨੂੰ ਨਵੰਬਰ ਤਨਖ਼ਾਹ ਨਵੇਂ ਸਕੇਲਾਂ ਮੁਤਾਬਕ ਦਿੱਤੀ ਜਾਵੇਗੀ ਅਤੇ ਮੁਲਾਜ਼ਮਾਂ ਦੇ ਪੇ-ਬੈਂਡ ਦਾ ਮਸਲਾ 10 ਨਵੰਬਰ ਤੱਕ ਹੱਲ ਕੀਤਾ ਜਾਵੇਗਾ, ਮੋਬਾਈਲ ਭੱਤੇ ਦੇ ਬਕਾਏ ਦਾ ਏਰੀਅਰ ਦੇਣ ਸਮੇਤ ਤੀਜੀ ਤਰੱਕੀ ਤੱਕ ਮੁਲਾਜ਼ਮਾਂ ਨੂੰ 23 ਸਾਲਾ ਸਕੇਲ ਬਾਰੇ ਵਿਚਾਰ ਕਰਨ ਲਈ 29 ਅਕਤੂਬਰ ਨੂੰ ਸਰਕਾਰ ਨਾਲ ਦੁਬਾਰਾ ਮੀਟਿੰਗ ਕੀਤੀ ਜਾਵੇਗੀ। ਅਧਿਕਾਰੀਆਂ ਨੇ ਹੋਰਨਾ ਮੰਗਾਂ ਪ੍ਰਤੀ ਵੀ ਭਰੋਸਾ ਪ੍ਰਗਟਾਇਆ ਹੈ। ਮੁਲਾਜ਼ਮ ਜਥੇਬੰਦੀ ਨੇ ਇਹ ਵੀ ਐਲਾਨ ਕੀਤਾ ਕਿ ਜੇ ਮੁਲਾਜ਼ਮਾਂ ਦੇ ਮਸਲੇ ਤੁਰੰਤ ਹੱਲ ਨਾ ਕੀਤੇ ਗਏ ਤਾਂ 31 ਅਕਤੂਬਰ ਨੂੰ ਅਰਥੀ ਫੂਕ ਮੁਜ਼ਾਹਰੇ ਅਤੇ 11 ਨਵੰਬਰ ਨੂੰ ਮੁੱਖ ਦਫ਼ਤਰ ਪਟਿਆਲਾ ਦੇ ਬਾਹਰ ਸੂਬਾ ਪੱਧਰੀ ਪ੍ਰਦਰਸ਼ਨ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All