DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਇਲੋ ਅੱਗੇ ਧਰਨਾ

ਅਡਾਨੀ ਸਮੂਹ ਵੱਲੋਂ ਪਿੰਡ ਦੋਦੜਾ ਨੇੜੇ ਉਸਾਰੇ ਜਾ ਰਹੇ ਸਾਇਲੋ ’ਚ ਕੀਤੇ ਕੰਮ ਦੀ ਠੇਕੇਦਾਰ ਨੂੰ ਅਦਾਇਕੀ ਨਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਦਾ ਦੇ ਆਗੂਆਂ ਨੇ ਸਾਇਲੋ ਦੇ ਦੋਨੋਂ ਗੇਟ ਬੰਦ ਕਰ ਕੇ ਧਰਨਾ ਸ਼ੁਰੂ ਕਰ...

  • fb
  • twitter
  • whatsapp
  • whatsapp
Advertisement

ਅਡਾਨੀ ਸਮੂਹ ਵੱਲੋਂ ਪਿੰਡ ਦੋਦੜਾ ਨੇੜੇ ਉਸਾਰੇ ਜਾ ਰਹੇ ਸਾਇਲੋ ’ਚ ਕੀਤੇ ਕੰਮ ਦੀ ਠੇਕੇਦਾਰ ਨੂੰ ਅਦਾਇਕੀ ਨਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਦਾ ਦੇ ਆਗੂਆਂ ਨੇ ਸਾਇਲੋ ਦੇ ਦੋਨੋਂ ਗੇਟ ਬੰਦ ਕਰ ਕੇ ਧਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਆਗੂ ਮਹਿੰਦਰ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਸਮਾਣਾ, ਪਾਤੜਾਂ ਤੇ ਨਾਭਾ ਵਿੱਚ ਉਸਾਰੇ ਜਾ ਰਹੇ ਸਾਇਲੋਜ਼ ਵਿੱਚ ਲਗਪਗ 13 ਕਰੋੜ ਰੁਪਏ ਦਾ ਠੇਕਾ ਲਿਆ ਸੀ। ਕੁਝ ਸਮੇਂ ਤੋਂ ਕੰਪਨੀ ਦੇ ਮੁਲਾਜ਼ਮਾਂ ਨੇ ਉਨ੍ਹਾਂ ਦਾ ਕੰਮ ਬੰਦ ਕਰਵਾ ਕੇ 3.85 ਕਰੋੜ ਰੁਪਏ ਦੀ ਰਕਮ ਅਦਾ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਰਕਮ ਅਦਾ ਨਹੀਂ ਕੀਤੀ ਜਾਵੇ। ਥਾਣਾ ਸਦਰ ਮੁਖੀ ਅਜੇ ਕੁਮਾਰ ਪਰੋਚਾ ਨੇ ਦੱਸਿਆ ਕਿ ਕੰਪਨੀ ਦੇ ਏ ਜੀ ਐੱਮ ਨਾਲ ਗੱਲਬਾਤ ਕਰਨ ਉਪਰੰਤ ਦੋਵੇਂ ਧਿਰਾਂ ਨੂੰ ਮੰਗਲਵਾਰ ਸਵੇਰੇ 11 ਵਜੇ ਥਾਣਾ ਸਦਰ ਵਿੱਚ ਮੀਟਿੰਗ ਲਈ ਬੁਲਾਇਆ ਗਿਆ ਹੈ।

Advertisement
Advertisement
×