DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਤੇਈਪੁਰ-ਜੰਮੂ ਕਟੜਾ ਐਕਸਪ੍ਰੈੱਸਵੇਅ ’ਤੇ ਧਰਨਾ ਜਾਰੀ

ਕਿਸਾਨਾਂ ਦੀਆਂ ਮੰਗਾਂ ਲਾਗੂ ਨਾ ਹੋਣ ਤੱਕ ਧਰਨਾ ਜਾਰੀ ਰੱਖਣ ਦਾ ਅਹਿਦ

  • fb
  • twitter
  • whatsapp
  • whatsapp
featured-img featured-img
ਕਿਸਾਨ ਆਗੂਆਂ ਨਾਲ ਪ੍ਰਸ਼ਾਸਨਿਕ ਤੇ ਕੰਪਨੀ ਦੇ ਅਧਿਕਾਰੀ।
Advertisement

ਭਾਰਤੀ ਕਿਸਾਨ (ਏਕਤਾ)-ਆਜ਼ਾਦ ਅਤੇ ਰੋਡ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜੰਮੂ ਕੱਟੜਾ ਐਕਸਪ੍ਰੈੱਸਵੇਅ ’ਤੇ ਤੇਈਪੁਰ ’ਚ 8ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਸੀ ਡੀ ਐੱਸ ਕੰਪਨੀ ਦੇ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਦੀਆਂ ਮੰਗਾਂ ਲਿਖਤੀ ਰੂਪ ਵਿੱਚ ਪ੍ਰਵਾਨ ਕਰਨ ’ਤੇ ਜਥੇਬੰਦੀ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਅਮਲੀ ਰੂਪ ਨਾ ਦੇਣ ਤੱਕ ਧਰਨਾ ਜਾਰੀ ਰੱਖਣ ਦਾ ਅਹਿਦ ਲਿਆ ਹੈ। ਜਥੇਬੰਦੀ ਦੇ ਆਗੂ ਅਮਰਿੰਦਰ ਸਿੰਘ ਘੱਗਾ ਨੇ ਦੱਸਿਆ ਕਿ ਐੱਸ ਡੀ ਐੱਮ ਪਾਤੜਾਂ ਅਸ਼ੋਕ ਕੁਮਾਰ, ਐੱਨ ਐੱਚ ਏ ਆਈ ਦੇ ਐੱਸ ਡੀ ਓ ਚੰਦਨ ਕੁਮਾਰ ਅਤੇ ਸੀ ਡੀ ਐੱਸ ਕੰਪਨੀ ਦੇ ਅਧਿਕਾਰੀਆਂ ਨੇ ਕਿਸਾਨ ਆਗੂ ਨਾਲ ਮੀਟਿੰਗ ਕਰਨ ਉਪਰੰਤ ਮੰਗਾਂ ਸਬੰਧੀ ਲਿਖਤੀ ਪੱਤਰ ਦੇ ਕੇ ਕੰਮ ਚਲਾਉਣ ਦੀ ਮੰਗ ਕੀਤੀ ਸੀ ਪਰ ਜਥੇਬੰਦੀ ਦੇ ਸਮੂਹ ਆਗੂਆਂ ਨੇ ਪੱਤਰ ਨੂੰ ਪ੍ਰਵਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਲ ਪਹਿਲਾਂ ਕੰਪਨੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਕਰ ਕੇ ਅਮਲੀ ਰੂਪ ਦੇਣ ਦਾ ਭਰੋਸਾ ਦਿਵਾਇਆ ਸੀ ਪਰ ਬਾਅਦ ਵਿੱਚ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ, ਜਿਸ ਕਰਕੇ ਹੁਣ ਕੰਪਨੀ ਦੇ ਪੱਤਰ ਉੱਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਜ਼ਿਲ੍ਹਾ ਆਗੂ ਯਾਦਵਿੰਦਰ ਸਿੰਘ ਬੁਰੜ, ਬਲਾਕ ਪ੍ਰਧਾਨ ਮਨਦੀਪ ਸਿੰਘ ਭੂਤਗੜ੍ਹ, ਸੁਰਜੀਤ ਸਿੰਘ ਤੰਬੂਵਾਲਾ, ਜਗਜੀਤ ਸਿੰਘ ਗਲੋਲੀ, ਜ਼ੋਰਾਵਰ ਸਿੰਘ ਠਰੂਆ, ਪ੍ਰਿਤਪਾਲ ਸਿੰਘ ਤੰਬੂਵਾਲਾ, ਸੁਰਜੀਤ ਸਿੰਘ ਤੇਈਪੁਰ, ਅਜੈਬ ਸਿੰਘ ਬੰਣਵਾਲਾ, ਸਤਨਾਮ ਸਿੰਘ ਦਤਾਲ, ਗੁਰਮੇਲ ਸਿੰਘ ਸ਼ੁਤਰਾਣਾ, ਕੁਲਦੀਪ ਸਿੰਘ ਅਤਲਾ ਅਤੇ ਅਮਨਦੀਪ ਸਿੰਘ ਘੱਗਾ ਆਗੂ ਹਾਜ਼ਰ ਸਨ।

Advertisement
Advertisement
×