ਪੰਜਾਬੀ ਵਰਸਿਟੀ ਦੇ ਨਾਨਟੀਚਿੰਗ ਸਟਾਫ ਵੱਲੋਂ ਦਫ਼ਤਰ ਬੰਦ ਕਰਕੇੇ ਰੋਸ ਮੁਜ਼ਾਹਰਾ

ਦੇਰ ਸ਼ਾਮੀ ਰਜਿਸਟਰਾਰ ਦਫ਼ਤਰ ਦਾ ਕੀਤਾ ਘਿਰਾਓ; ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਆਹਿਦ

ਪੰਜਾਬੀ ਵਰਸਿਟੀ ਦੇ ਨਾਨਟੀਚਿੰਗ ਸਟਾਫ ਵੱਲੋਂ ਦਫ਼ਤਰ ਬੰਦ ਕਰਕੇੇ ਰੋਸ ਮੁਜ਼ਾਹਰਾ

ਪੰਜਾਬੀ ਯੂਨੀਵਰਸਿਟੀ ਦੇ ਹੜਤਾਲੀ ਕਰਮਚਾਰੀ ਰਜਿਸਟਰਾਰ ਦਫ਼ਤਰ ਦਾ ਘਿਰਾਓ ਕਰਦੇ ਹੋਏ।

ਰਵੇਲ ਸਿੰਘ ਭਿੰਡਰ 

ਪਟਿਆਲਾ, 15 ਜਨਵਰੀ

ਪੰਜਾਬੀ ਯੂਨੀਵਰਸਿਟੀ ਕਰਮਚਾਰੀ ‘ਗੈਰ ਅਧਿਆਪਨ’ ਸੰਘ ਵੱਲੋਂ ਬਾਕੀ ਵੱਡੀ ਗਿਣਤੀ ਅਧਿਆਪਕਾਂ ਤੇ ਕਰਮਚਾਰੀਆਂ ਦੇ ਸਮਰਥਨ ਨਾਲ ਅੱਜ ਲਗਾਤਾਰ ਤੀਜੇ ਦਿਨ ਯੂਨੀਵਰਸਿਟੀ ਕੈਂਪਸ ਵਿੱਚਲੇ ਅਹਿਮ ਦਫ਼ਤਰ ਬੰਦ ਰੱਖਕੇ ਸਾਰਾ ਦਿਨ ਰੋਸ ਧਰਨਾ ਦਿੱਤਾ। ਖਾਸ ਕਰਕੇ ਰਜਿਸਟਰਾਰ ਤੇ ਪ੍ਰੀਖਿਆ ਸਾਖ਼ਾ ਦਫ਼ਤਰ ਵੀ ਬੰਦ ਰੱਖਕੇ ਘਿਰਾਓ ਕੀਤਾ ਗਿਆ। ਯੂਨੀਵਰਸਿਟੀ ਦਾ ਕਾਫੀ ਕੰਮਕਾਜ਼ ਅੱਜ ਵੀ ਪ੍ਰਭਾਵਿਤ ਰਿਹਾ। ਦੱਸਣਯੋਗ ਹੈ ਕਿ ਯੂਨੀਵਰਸਿਟੀ ਦੇ ਬੀ.ਤੇ ਸੀ.ਵਰਗ ਦੇ ਕਰਮਚਾਰੀ ਆਪਣੀਆਂ ਚਿਰੋਕਣੇ ਚਿਰ ਦੀਆਂ ਲਟਕਦੀਆਂ ਮੰਗਾਂ ਤੋਂ ਇਲਾਵਾ ਹਾਲ ਹੀ ਵਿੱਚ ਤਿੰਨ ਕਰਮਚਾਰੀਆਂ (ਦੋ ਐਡਹਾਕ, ਇੱਕ ਵਰਕਚਾਰਜ਼) ਦੀ ਛਾਂਟੀ ਕੀਤੇ ਜਾਣ ਖ਼ਿਲਾਫ਼ ਗੁੱਸੇ ’ਚ ਹਨ। ਤਿੰਨ ਕੱਢੇ ਕਰਮਚਾਰੀਆਂ ਨੂੰ  ਬਹਾਲ ਕਰਨ ਸਮੇਤ ਹੋਰ ਮੰਗਾਂ ਤੇ ਮਸਲਿਆਂ ‘ਤੇ ਅੱਜ ਤੀਜੇ ਦਿਨ ਵੀ ਰੋਸ ਪ੍ਰਦਰਸ਼ਨ ਕਰਦੇ ਰਹੇ। ਦੇਰ ਸ਼ਾਮੀ ਹੜਤਾਲੀ ਕਰਮਚਾਰੀਆ ਨੇ ਰਜਿਸਟਰਾਰ ਦਫ਼ਤਰ ਦਾ ਘਿਰਾਓ ਵੀ ਕੀਤਾ।  ਰੋਸ ਪ੍ਰਦਰਸ਼ਨ ’ਚ ਪ੍ਰਧਾਨ ਰਜਿੰਦਰ ਸਿੰਘ ਰਾਜੂ, ਪ੍ਰਚਾਰ ਸਕੱਤਰ ਮੁਹੰਮਦ ਜ਼ਹੀਰ ਲੋਰੇ, ਗੁਰਪਿਆਰ ਸਿੰਘ, ਅਵਤਾਰ ਸਿੰਘ, ਭੁਪਿੰਦਰ ਸਿੰਘ ਢਿੱਲੋਂ, ਪੁਸ਼ਪਿੰਦਰ ਬਰਾੜ, ਗਗਨਦੀਪ ਸ਼ਰਮਾ, ਦਵਿੰਦਰ ਸ਼ਰਮਾ, ਸੁਖਵੀਰਪਾਲ ਸਿੰਘ, ਸੁਖਵਿੰਦਰ ਸੁੱਖੀ, ਗੁਰਜੀਤ ਗੁਪਾਲਪੁਰੀ, ਹਰਨੇਕ ਸਿੰਘ ਗੋਲਡੀ, ਧਰਮਿੰਦਰ ਸਿੰਘ ਪੰਨੂੰ, ਏ ਕਲਾਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰਪਾਲ ਬੱਬੀ, ਪੂਟਾ ਪ੍ਰਧਾਨ ਨਿਸ਼ਾਨ ਸਿੰਘ ਦਿਓਲ, ਸਕੱਤਰ ਜਰਨੈਲ ਸਿੰਘ ਜਗਤਾਰ ਸਿੰਘ, ਜਸਵੀਰ ਸਿੰਘ ਅਤੇ ਗੁਰਮੁੱਖ ਸਿੰਘ, ਨਿਸ਼ੂ ਚੌਧਰੀ ਆਦਿ ਵੱਡੀ ਗਿਣਤੀ ਆਗੂ ਤੇ ਕਰਮਚਾਰੀ ਹਾਜ਼ਰ ਸਨ। ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਣ ਦਾ ਵੀ ਆਹਿਦ ਲਿਆ।   

ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਧਰਨਾ

ਉਧਰ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਅੱਜ ਦਿੱਤਾ ਗਿਆ। ਇਸ ਦੌਰਾਨ ਜੁਆਇੰਟ ਐਕਸ਼ਨ ਕਮੇਟੀ ਨੇ ਗੈਰਅਧਿਆਪਨ ਕਰਮਚਾਰੀਆਂ ਦੇ ਸੰਘਰਸ਼ ‘ਚ ਨਾਲ ਖੜ੍ਹਣ ਦਾ ਵੀ ਫੈਸਲਾ ਲਿਆ। ਆਗੂਆਂ ਦਾ ਕਹਿਣ ਸੀ ਕਿ  ਯੂਨੀਵਰਸਿਟੀ ਅਥਾਰਟੀ ਨੇ ਰੈਸ਼ਨਲਾਈਜੇਸ਼ਨ ਦੇ ਨਾਂਅ ’ਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੀ ਨੀਤੀ ਅਪਣਾਈ ਹੈ ਉਹ ਬੜੀ ਹੀ ਸ਼ਰਮਨਾਕ ਹੈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All