ਅਸਾਮੀਆਂ ਖ਼ਤਮ ਕਰਨ ਖ਼ਿਲਾਫ਼ ਧਰਨਾ

ਅਸਾਮੀਆਂ ਖ਼ਤਮ ਕਰਨ ਖ਼ਿਲਾਫ਼ ਧਰਨਾ

ਰੈਲੀ ਨੂੰ ਸੰਬੋਧਨ ਕਰਦੇ ਹੋਏ ਜਸਵੀਰ ਸਿੰਘ ਖੋਖਰ।

ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਅਗਸਤ

ਜਲ ਸਰੋਤ ਵਿਭਾਗ ਦੇ ਪੁਨਰਗਠਨ ਦੀ ਓਟ ’ਚ ਸਰਕਾਰ ਵੱਲੋਂ ਵਿਭਾਗ ਦੇ ਤੀਜਾ ਅਤੇ ਚੌਥਾ ਦਰਜਾ ਮੁਲਾਜ਼ਮਾਂ ਦੀਆਂ 8657 ਪੋਸਟਾਂ ਖ਼ਤਮ ਕਰਨ ਖ਼ਿਲਾਫ਼ ਪੀਡਬਲਿਯੂਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ੋਨ ਪਟਿਆਲਾ ਵੱਲੋਂ ਪ੍ਰਧਾਨ ਜਸਵੀਰ ਸਿੰਘ ਖੋਖਰ, ਜਨਰਲ ਸਕੱਤਰ ਛੱਜੂ ਰਾਮ, ਖ਼ਜਾਟਚੀ ਸੁਲੱਖਣ ਸਿੰਘ ਅਤੇ ਰਾਮਪਾਲ ਸੰਗਰੂਰ ਦੀ ਅਗਵਾਈ ’ਚ ਅੱਜ ਵਿਭਾਗਾਂ ਦੇ ਇੱਥੇ ਸਥਿਤ ਆਈਬੀ ਸਰਕਲ ਵਿਚ ਧਰਨਾ ਦਿੱਤਾ ਗਿਆ। ਇਸ ਦੌਰਾਨ ਝੰਡਿਆਂ ਅਤੇ ਬੈਨਰਾਂ ਨਾਲ ਲੈਸ ਮੁਲਾਜ਼ਮਾਂ ਨੇ ਭਾਖੜਾ ਮੇਨ ਲਾਈਨ ਸਰਕਲ ਤੱਕ ਵਾਹਨ ਮਾਰਚ ਵੀ ਕੀਤਾ।

ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੀ ਓਟ ’ਚ ਦੋਵੇਂ ਹਕੂਮਤਾਂ ਪਬਲਿਕ ਸੈਕਟਰ ਦਾ ਭੋਗ ਪਾਉਣ ਦੇ ਰਾਹ ਪੈ ਗਈਆਂ ਹਨ। ਸ੍ਰੀ ਖੋਖਰ ਨੇ ਕਿਹਾ ਕਿ ਮੁਲਾਜ਼ਮ ਵਰਗ ਵੱਲੋਂ ਸਰਕਾਰਾਂ ਦੇ ਲੋਕ ਮਾਰੂ ਕਾਰਨਾਮਿਆਂ ਨੂੰ ਤਿੱਖੇ ਸੰਘਰਸ਼ਾਂ ਰਾਹੀਂ ਠੱਲ੍ਹ ਪਾਈ ਜਾਵੇਗੀ। ਜਥੇਬੰਦੀ ਨੇ ਕਲੈਰੀਕਲ ਸਟਾਫ ਦੀ ਹੜਤਾਲ ਦੀ ਵੀ ਹਮਾਇਤ ਕੀਤੀ। ਇਸ ਰੈਲੀ ਨੂੰ ਭਰਾਤਰੀ ਜਥੇਬੰਦੀਆਂ ਵਲੋਂ ਜਲ ਸਰੋਤ ਵਿਭਾਗ ਮਨਿਸਟੀਰੀਅਲ ਯੂਨੀਅਨ ਦੇ ਸੂਬਾਈ ਪ੍ਰਧਾਨ ਖੁਸ਼ਵਿੰਦਰ ਕਪਿਲਾ ਅਤੇ ਪੀਐੱਸਐੱਮਐੱਸਯੂ ਦੇ ਜ਼ਿਲ੍ਹਾ ਪ੍ਰਧਾਨ ਬਚਿੱਤਰ ਸਿੰਘ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਮੇਜਰ ਸਿੰਘ ਪ੍ਰਧਾਨ ਰੋਹਟੀ, ਹਰਦੇਵ ਸਿੰਘ ਸਮਾਣਾ, ਬਲਵਿੰਦਰ ਮੰਡੌਲੀ, ਪ੍ਰਕਾਸ਼ ਸਿੰਘ, ਰਣਧੀਰ ਸਿੰਘ, ਕਰਮ ਸਿੰਘ ਰੋਹਟੀ, ਕੁਲਦੀਪ ਸਿੰਘ ਦਿਆਲਪੁਰਾ, ਜਗਤਾਰ ਸਿੰਘ ਖਮਾਣੋਂ, ਨਰੇਸ਼ ਦੇਧਨਾ, ਬਲਦੇਵ ਸਿੰਘ ਢੋਡੋਲੀ, ਰਾਜਿੰਦਰ ਧਾਲੀਵਾਲ, ਮਸਤ ਰਾਮ, ਕਿਸ਼ਨ ਖਨੌਰੀ, ਹਰੀ ਰਾਮ ਅਤੇ ਅਮਰ ਨਾਥ ਆਦਿ ਵੀ ਮੌਜੂਦ ਸਨ। ਉਨ੍ਹਾਂ ਨੇ ਪੇਅ ਕਮਿਸ਼ਨ ਦੀ ਰਿਪੋਰਟ, ਡੀਏ ਦੀਆਂ ਕਿਸ਼ਤਾਂ ਅਤੇ ਬਕਾਏ ਜਾਰੀ ਕਰਨ, 2400 ਰੁਪਏ ਸਾਲਾਨਾ ਟੈਕਸ ਖ਼ਤਮ ਕਰਨ ਦੀ ਮੰਗ ਵੀ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All