ਖਾਦ ਸਬਸਿਡੀ ਖਾਤਿਆਂ ’ਚ ਪਾਉਣ ਦੀ ਤਜਵੀਜ਼ ਰੱਦ

ਖਾਦ ਸਬਸਿਡੀ ਖਾਤਿਆਂ ’ਚ ਪਾਉਣ ਦੀ ਤਜਵੀਜ਼ ਰੱਦ

ਖੇਤਰੀ ਪ੍ਰਤੀਨਿਧ
ਪਟਿਆਲਾ, 13 ਅਗਸਤ

ਕੇਂਦਰ ਸਰਕਾਰ ਵੱਲੋਂ ਖਾਦਾਂ ਦੀ ਸਬਸਿਡੀ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਦੀ ਤਜਵੀਜ਼ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ’ਚ ਸ਼ਾਮਲ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਨੇ ਰੱੱਦ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਲਿਆਂਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਵਾਂਗੂ ਹੀ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀਆਂ ਸਾਢੇ 5800 ਕਰੋੜ ਰੁਪਏ ’ਤੇ ਆਧਾਰਿਤ ਇਨ੍ਹਾਂ ਸਬਸਿਡੀਆਂ ਨੂੰ ਘਟਾਉਣ ਅਤੇ ਫੇਰ ਬੰਦ ਕਰਨ ਦੇ ਰੌਂਅ ’ਚ ਹੈ, ਜਿਸ ਦਾ ਕਿਸਾਨ ਧਿਰਾਂ ਡਟ ਕੇ ਵਿਰੋਧ ਕਰਨਗੀਆਂ। ਕਮੇਟੀ ਦੇ ਪੰਜਾਬ ਚੈਪਟਰ ਦੇ ਕਨਵੀਨਰ ਡਾ. ਦਰਸ਼ਨ ਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ 9 ਅਗਸਤ ਨੂੰ ਇੱਕ ਲੱਖ ਕਰੋੜ ਦੇ ਪੈਕੇਜ ਦਾ ਕੀਤਾ ਗਿਆ ਐਲਾਨ ਅਸਲ ’ਚ ਕਿਸਾਨਾਂ ਲਈ ਨਾ ਤਾਂ ਆਰਥਿਕ ਸਹਿਯੋਗ ਹੈ ਅਤੇ ਨਾ ਹੀ ਕਰਜ਼ਿਆਂ ਤੋਂ ਰਾਹਤ ਲਈ ਐਲਾਨੀ ਗਈ ਰਕਮ ਹੈ। ਸਗੋਂ ਚਾਰ ਕਿਸ਼ਤਾਂ ’ਚ ਦਿੱਤਾ ਜਾਣ ਵਾਲਾ ਇਹ ਲੋਨ, ਕਾਰੋਬਾਰੀਆਂ, ਵਪਾਰੀਆਂ ਅਤੇ ਖੇਤੀ ਅਤੇ ਜਿਣਸ ਵਪਾਰ ’ਚ ਲੱਗੇ ਘਰਾਣਿਆਂ ਨੂੰ ਕੋਲਡ ਸਟੋਰ, ਕੋਲਡ ਸਟੋਰਾਂ ਦੀ ਲੜੀ, ਸਿਲੋਜ਼ ਤੇ ਗੁਣਵੱਤਾ ਲਈ ਜਿਣਸ ਨੂੰ ਛਾਂਟਣ ਅਤੇ ਭਰਨ ਦਾ ਢਾਂਚਾ ਅਤੇ ਈ-ਮੰਡੀਕਰਨ ਆਦਿ ਵਿਕਸਤ ਕਰਨ ਲਈ ਦਿੱਤਾ ਗਿਆ ਸਬਸਿਡੀ ਵਾਲਾ ਲੋਨ ਹੈ।

ਡਾ. ਦਰਸ਼ਨਪਾਲ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਪੰਜਾਬ ਦੀਆਂ 13 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ 17 ਅਗਸਤ ਨੂੰ ਬੁਲਾ ਲਈ ਗਈ। ਜਿਸ ਦੌਰਾਨ ਸੰਘਰਸ਼ ਦੇ ਅਗਲੇ ਪੜਾਅ ਦੀ ਰੂਪ ਰੇਖਾ ਉਲੀਕੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All