DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਾਹ ਦੀ ਰੈਲੀ ਲਈ ਤਿਆਰੀਆਂ

ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਚੋਣ ਮੁਹਿੰਮ ਦੇ ਆਗਾਜ਼ ਵਜੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ 14 ਮਾਰਚ ਨੂੰ ਹੋਣ ਵਾਲੀ ਮੋਗਾ ਰੈਲੀ ਲਈ ਵਰਕਰਾਂ ਵਿੱਚ ਜੋਸ਼ ਹੈ। ਇਹ ਪ੍ਰਗਟਾਵਾ ਰੈਲੀ ਦੀ ਤਿਆਰੀ ਲਈ ਸਨੌਰ ਦੇ ਹਲਕਾ ਇੰਚਾਰਜ...

  • fb
  • twitter
  • whatsapp
  • whatsapp
featured-img featured-img
ਭਾਜਪਾ ਕਾਰਕੁਨਾਂ ਨਾਲ ਹਰਵਿੰਦਰ ਹਰਪਾਲਪੁਰ ਅਤੇ ਹੋਰ।
Advertisement

ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਚੋਣ ਮੁਹਿੰਮ ਦੇ ਆਗਾਜ਼ ਵਜੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ 14 ਮਾਰਚ ਨੂੰ ਹੋਣ ਵਾਲੀ ਮੋਗਾ ਰੈਲੀ ਲਈ ਵਰਕਰਾਂ ਵਿੱਚ ਜੋਸ਼ ਹੈ। ਇਹ ਪ੍ਰਗਟਾਵਾ ਰੈਲੀ ਦੀ ਤਿਆਰੀ ਲਈ ਸਨੌਰ ਦੇ ਹਲਕਾ ਇੰਚਾਰਜ ਬਣਾਏ ਹਰਵਿੰਦਰ ਸਿੰਘ ਹਰਪਾਲਪੁਰ ਨੇ ਭਾਜਪਾ ਬਲਬੇੜਾ ਮੰਡਲ ਦੇ ਪ੍ਰਧਾਨ ਕੁਬੇਰ ਸ਼ਰਮਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਵਿਚੋਂ ਰੌਸ਼ਨੀ ਦੀ ਚਮਕ ਨਜ਼ਰ ਆਉਂਦੀ ਹੋਣ ਕਰਕੇ ਨਾ ਸਿਰਫ਼ ਸ਼ਹਿਰਾਂ, ਬਲਕਿ ਪਿੰਡਾਂ ’ਚ ਵੀ ਰੈਲੀ ਦੀ ਚਰਚਾ ਹੈ। ਉਨ੍ਹਾਂ ਕਿਹਾ ਕਿ ਡੁੱਬਦੇ ਪੰਜਾਬ ਨੂੰ ਪੈਰਾਂ ਸਿਰ ਕਰਕੇ ਪੰਜਾਬ ਦੀ ਅਸਲ ਤਸਵੀਰ ਭਾਜਪਾ ਬਦਲੇਗੀ। ਰੈਲੀ ਲਈ ਸਨੌਰ ਦੇ ਹਲਕਾ ਇੰਚਾਰਜ ਵਜੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕਰਦਿਆਂ ਹਰਪਾਲਪੁਰ ਨੇ ਕਿਹਾ ਕਿ ਰੈਲੀ ਲਈ ਉਹ ਘਰ ਘਰ ਤੱਕ ਪਹੁੰਚ ਕਰਨਗੇ। ਹਲਕਾ ਇੰਚਾਰਜ ਵਜੋਂ ਅੱਜ ਕਈ ਥਾਵਾਂ ’ਤੇ ਹਰਵਿੰਦਰ ਹਰਪਾਲਪੁਰ ਨੂੰ ਭਾਜਪਾ ਵਰਕਰਾਂ ਨੇ ਸਨਮਾਨਿਤ ਵੀ ਕੀਤਾ।

Advertisement
Advertisement
×