DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਗਾ ਰੈਲੀ ਦੀਆਂ ਤਿਆਰੀਆਂ

ਭਾਜਪਾ ਦੀ ਮੋਗਾ ਰੈਲੀ ਪੰਜਾਬ ਵਿੱਚ ਬਦਲਾਅ, ਵਿਕਾਸ ਤੇ ਲੋਕ-ਪੱਖੀ ਰਾਜਨੀਤੀ ਦੀ ਰਣਨੀਤਕ ਸ਼ੁਰੂਆਤ ਹੋਵੇਗੀ ਅਤੇ ਇਸ ਰੈਲੀ ਦੀ ਤਿਆਰੀ ਲਈ ਪਾਰਟੀ ਦੇ ਆਗੂ ਵਰਕਰਾਂ ਦੀ ਲਾਮਬੰਦੀ ਲਈ ਬਾਕਾਇਦਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਹ ਦਾਅਵਾ ਭਾਜਪਾ ਆਗੂ ਤੇ ਮੁੱਖ...

  • fb
  • twitter
  • whatsapp
  • whatsapp
Advertisement

ਭਾਜਪਾ ਦੀ ਮੋਗਾ ਰੈਲੀ ਪੰਜਾਬ ਵਿੱਚ ਬਦਲਾਅ, ਵਿਕਾਸ ਤੇ ਲੋਕ-ਪੱਖੀ ਰਾਜਨੀਤੀ ਦੀ ਰਣਨੀਤਕ ਸ਼ੁਰੂਆਤ ਹੋਵੇਗੀ ਅਤੇ ਇਸ ਰੈਲੀ ਦੀ ਤਿਆਰੀ ਲਈ ਪਾਰਟੀ ਦੇ ਆਗੂ ਵਰਕਰਾਂ ਦੀ ਲਾਮਬੰਦੀ ਲਈ ਬਾਕਾਇਦਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਹ ਦਾਅਵਾ ਭਾਜਪਾ ਆਗੂ ਤੇ ਮੁੱਖ ਮੰਤਰੀ ਦੇ ਸਾਬਕਾ ਓ ਐੱਸ ਡੀ ਪ੍ਰੋਫੈਸਰ ਓਂਕਾਰ ਸਿੰਘ ਸਿੱਧੂ ਨੇ ਬਲਾਕ ਸ਼ੇਰਪੁਰ ਦੇ ਪਿੰਡ ਘਨੌਰੀ ਕਲਾਂ ਵਿੱਚ ਕੁਲਵਿੰਦਰ ਸਿੰਘ ਫੌਜੀ ਦੇ ਗ੍ਰਹਿ ਵਿੱਚ ਪਰਿਵਾਰਕ ਸਮਾਗ਼ਮ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਉਹ 14 ਮਾਰਚ ਦੀ ਮੋਗਾ ਰੈਲੀ ਲਈ ਵੱਡੀ ਗਿਣਤੀ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਯਤਨਸ਼ੀਲ ਹਨ। ਭਾਵੇਂ ਕੁੱਝ ਸੁਆਲਾਂ ਦੇ ਜਵਾਬ ਦੇਣ ਤੋਂ ਟਾਲਾ ਵਟਦਿਆਂ ਉਨ੍ਹਾਂ ਐਨਾ ਹੀ ਕਿਹਾ ਕਿ ਉਹ ਸਹੀ ਸਮੇਂ ਤੋਂ ਪਹਿਲਾਂ ਕੁੱਝ ਕਹਿਣ ਦੀ ਥਾਂ ਕੁੱਝ ਕਰਕੇ ਵਿਖਾਉਣ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ। ਇਸ ਮਗਰੋਂ ਉਨ੍ਹਾਂ ਹੋਰ ਪਿੰਡਾਂ ਵਿੱਚ ਵਰਕਰਾਂ ਦੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ।

Advertisement
Advertisement
×