ਪ੍ਰਨੀਤ ਕੌਰ ਤੇ ਧਰਮਸੋਤ ਨੇ ਨਵਜੋਤ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਇਆ

ਪ੍ਰਨੀਤ ਕੌਰ ਤੇ ਧਰਮਸੋਤ ਨੇ ਨਵਜੋਤ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਇਆ

ਸਰਬਜੀਤ ਸਿੰਘ ਭੰਗੂ

ਪਟਿਆਲਾ, 5 ਮਾਰਚ

ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਖੇੜੀ ਜੱਟਾਂ ਵਿਖੇ ਕਿਸਾਨ ਸੰਘਰਸ਼ ’ਚ ਜਾਨ ਗਵਾਉਣ ਵਾਲੇ 18 ਸਾਲਾ ਨਵਜੋਤ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਇਆ। ਸਰਕਾਰ ਵੱਲੋਂ 5 ਲੱਖ ਦੇਣ ਅਤੇ ਨਵਜੋਤ ਦੇ ਨਾਮ 'ਤੇ ਪਿੰਡ ਨੂੰ ਲੌਟ ਮੰਡੀ ਨਾਲ ਜੋੜਦੀ 2 ਕਿਲੋਮੀਟਰ ਸੜਕ ਬਣਾਉਣ ਦਾ ਵੀ ਭਰੋਸਾ ਦਿੱਤਾ। ਨਵਜੋਤ ਪਿਤਾ ਜਸਵਿੰਦਰ ਸਿੰਘ ਅਤੇ ਮਾਤਾ ਬਲਜੀਤ ਕੌਰ ਦੀ ਇਕਲੌਤੀ ਸੰਤਾਨ ਸੀ, ਜਿਸ ਦਾ 26 ਫਰਵਰੀ ਨੂੰ ਸਿੰਘੂ ਬਾਰਡਰ 'ਤੇ ਦੇਹਾਂਤ ਹੋ ਗਿਆ ਸੀ। ਇਸ ਮੌਕੇ ਨਵਜੋਤ ਸਿੰਘ ਦੀ ਦਾਦੀ ਅਮਰਜੀਤ ਕੌਰ, ਮੁੱਖ ਮੰਤਰੀ ਦੇ ਓਐੱਸਡੀ, ਹਨੀ ਸੇਖੋਂ, ਹਰਵਿੰਦਰ ਖਨੌੜਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੋਗੀ ਟਿਵਾਣਾ, ਡੀਐਸਪੀ ਰਜੇਸ਼ ਛਿੱਬੜ, ਸਰਪੰਚ ਬਲਕਾਰ ਸਿੰਘ, ਅਮਰੀਕ ਭੰਗੂ, ਸਰਪੰਚ ਨੇਤਰ ਸਿੰਘ ਘੁੰਡਰ ਅਤੇ ਹੋਰ ਪਤਵੰਤੇ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All