
ਕਿਸਾਨ ਸੁਖਦੇਵ ਸਿੰਘ ਮੀਰਾਂਪੁਰ ਦਾ ਸਨਮਾਨ ਕਰਦੇ ਹੋਏ ਖੇਤੀ ਮਾਹਿਰ।
ਦੇਵੀਗੜ੍ਹ: ਦੇਵੀਗੜ੍ਹ ਨੇੜਲੇ ਪਿੰਡ ਮੀਰਾਂਪੁਰ ਦੇ ਕਿਸਾਨ ਸੁਖਦੇਵ ਸਿੰਘ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਰੌਣੀ ਦੇ ਮੇਲੇ ਦੌਰਾਨ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਆ ਗਿਆ। ਸੁਖਦੇਵ ਸਿੰਘ 52 ਸਾਲ ਦੇ ਤਜਰਬੇਕਾਰ ਕਿਸਾਨ ਹਨ, ਜਿਨ੍ਹਾਂ ਨੇ ਖੇਤੀ ਵਿਭਿਨਤਾ ਦੇ ਖੇਤਰ ਵਿੱਚ ਨਵੀਨਤਾਕਾਰੀ ਨਾਲ ਅੱਗੇ ਵੱਧ ਕੇ ਕੰਮ ਕੀਤਾ। ਆਪਣੇ ਪਿਤਾ ਪੁਰਖੀ ਕਿੱਤੇ ਨੂੰ ਅੱਗੇ ਵਧਾਉਣ ਵਾਲੇ ਇਸ ਕਿਸਾਨ ਨੇ ਰਵਾਇਤੀ ਖੇਤੀ ਤੋਂ ਗੁਰੇਜ਼ ਕਰਦੇ ਹੋਏ ਉਦਮੀ ਦ੍ਰਿਸ਼ਟੀਕੋਣ ਰੱਖਦਿਆਂ ਖੁੰਬਾਂ ਦੀ ਖੇਤੀ ਦੀ ਰਾਹ ਅਪਣਾਈ। ਉਹ ਆਪਣੀ 4.5 ਏਕੜ ਜ਼ਮੀਨ ਤੇ ਖੇਤੀ ਕਰਦੇ ਹਨ। ਸੁਖਦੇਵ ਸਿੰਘ ਸਫਲ ਖੁੰਬਾਂ ਦੇ ਉਤਪਾਦਨ ਦੇ ਨਾਲ-ਨਾਲ ਜਿਣਸ ਦੇ ਮੰਡੀਕਰਣ ਦੇ ਵੀ ਮਾਹਰ ਹਨ, ਜੋ ਇਲਾਕੇ ਦੇ ਹੋਰਨਾ ਕਿਸਾਨਾਂ ਲਈ ਪ੍ਰੇਰਣਾ ਦਾ ਸਰੋਤ ਸਾਬਤ ਹੁੰਦੇ ਹਨ। ਇਸੇ ਕਰਕੇ ਉਨ੍ਹਾਂ ਨੂੰ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। -ਪੱਤਰ ਪ੍ਰੇਰਕ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ