DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਵਰਕੌਮ ਮੁਲਾਜ਼ਮਾਂ ਦੀ ਭੁੱਖ ਹੜਤਾਲ ਜਾਰੀ

ਜਾਇਦਾਦਾਂ ਵੇਚਣ ਵਿਰੁੱਧ ਪਾਵਰਕੌਮ ਦਫਤਰ ਮੂਹਰੇ ਲਾਏ ਹੋਏ ਹਨ ਡੇਰੇ

  • fb
  • twitter
  • whatsapp
  • whatsapp
Advertisement

ਬਿਜਲੀ ਅਦਾਰੇ ਦੀਆਂ ਜਾਇਦਾਦਾਂ ਵੇਚਣ ਦੀ ਕਾਰਵਾਈ ਤੋਂ ਖਫ਼ਾ ਹੋਏ ਬਿਜਲੀ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਦੇ ਖਿਲਾਫ਼ ਨਵੇਂ ਸਾਲ ਤੋਂ ਵਿੱਢੇ ਗਏ ਸੰਘਰਸ਼ ਦੇ ਤਹਿਤ ਅੱਤ ਦੀ ਠੰਢ ’ਚ ਪਾਵਰਕੌਮ ਦੇ ਇੱਥੇ ਸਥਿਤ ਮੁੱਖ ਦਫਤਰ ਦੇ ਮੂਹਰੇ ਅੱਜ ਚੌਥੇ ਦਿਨ ਵੀ ਭੁੱਖ ਹੜਤਾਲ਼ ਜਾਰੀ ਰੱਖੀ। ਇਸ ਦੌਰਾਨ ਅੱਜ ਦਰਜਨ ਭਰ ਆਗੂਆਂ ਨੇ 24 ਘੰਟੇ ਲਈ ਭੁੱਖ ਹੜਤਾਲ ਰੱਖੀ।
Advertisement

ਪੀ ਐੱਸ ਈ ਬੀ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ-ਸਟੇਸ਼ਨ ਐਂਪਲਾਈਜ਼ ਯੂਨੀਅਨ, ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਏਟਕ) ਅਤੇ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ(ਪਹਿਲਵਾਨ) ’ਤੇ ਆਧਾਰਿਤ ਸਾਂਝੇ ਧੜੇ ਦੀ ਅਗਵਾਈ ਹੇਠਾਂ ਜਾਰੀ ਇਸ ਧਰਨੇ ਦੌਰਾਨ ਬਲਦੇਵ ਮੰਢਾਲੀ, ਕੁਲਵਿੰਦਰ ਢਿੱਲੋਂ, ਰਣਜੀਤ ਢਿੱਲੋਂ,ਜਰਨੈਲ ਸਿੰਘ, ਬੀ.ਐਸ ਸੇਖੋਂ, ਹਰਪਾਲ ਧਾਲ਼ੀਵਾਲ, ਮਨਜੀਤ ਚਾਹਲ, ਨਿਰਮਲ ਕੁਮਾਰ, ਕਮਲਜੀਤ ਮੋਹਾਰਖੀਵਾ ਕਰਮਜੀਤ ਪਟਿਆਲਾ, ਜਗਤਾਰ ਸਿੰਘ ਤੇ ਰਾਜਵੀਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਦੌਰਾਨ ਪੰਜਾਬ ਸਰਕਾਰ ਦੇ ਖਿਲਾਫ ਖੂਬ ਭੜਾਸ ਕੱਢੀ ਗਈ।

Advertisement

ਬਿਜਲੀ ਮੁਲਾਜ਼ਮ ਆਗੂਆਂ ਨੇ ਬਿਜਲੀ ਸੋਧ ਬਿੱਲ, ਅਤੇ ਚਾਰ ਲੇਬਰ ਕੋਡਾਂ ਖਿਲਾਫ਼ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਦੀ ਮੰਗ ਕੀਤੀ। 16 ਪ੍ਰਤੀਸ਼ਤ ਮਹਿੰਗਾਈ ਭੱਤਾ ਜਾਰੀ ਕਰਨ, ਕੱਚੇ ਕਾਮੇ ਪੱਕੇ ਕਰਨ, ਖਾਲੀ ਪਈਆਂ ਪੰਜਾਹ ਹਜ਼ਾਰ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰਨ ਸਮੇਤ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਕੀਤੇ ਸਮਝੌਤੇ ਲਾਗੂ ਕਰਨ ’ਤੇ ਵੀ ਜ਼ੋਰ ਦਿੱਤਾ।

Advertisement
×