DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਆਸੀ ਆਗੂਆਂ ਨੇ ਲਾਲ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਇਆ

ਵਿਧਾਨ ਸਭਾ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਅਤੇ ਟਕਸਾਲੀ ਕਾਂਗਰਸੀ ਆਗੂ ਲਾਲ ਸਿੰਘ ਦੇ ਦੇਹਾਂਤ ’ਤੇ ਇਲਾਕੇ ਦੇ ਵੱਖ-ਵੱਖ ਆਗੂਆਂ ਅਤੇ ਹੋਰ ਸ਼ਖਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਕਾਂਗਰਸ ਦੇ ਸਨੌਰ ਤੋਂ ਹਲਕਾ ਇੰਚਰਜ ਹੈਰੀ ਮਾਨ, ਸਨੌਰ ਦੇ...

  • fb
  • twitter
  • whatsapp
  • whatsapp
featured-img featured-img
ਕਾਂਗਰਸੀ ਆਗੂ ਲਾਲ ਸਿੰਘ ਦੇ ਭਰਾ ਦਮੋਦਰ ਸਿੰਘ ਨੂੰ ਮਿਲਦੇ ਹੋਏ ਹਰਵਿੰਦਰ ਹਰਪਾਲਪੁਰ।
Advertisement

ਵਿਧਾਨ ਸਭਾ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਅਤੇ ਟਕਸਾਲੀ ਕਾਂਗਰਸੀ ਆਗੂ ਲਾਲ ਸਿੰਘ ਦੇ ਦੇਹਾਂਤ ’ਤੇ ਇਲਾਕੇ ਦੇ ਵੱਖ-ਵੱਖ ਆਗੂਆਂ ਅਤੇ ਹੋਰ ਸ਼ਖਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਕਾਂਗਰਸ ਦੇ ਸਨੌਰ ਤੋਂ ਹਲਕਾ ਇੰਚਰਜ ਹੈਰੀ ਮਾਨ, ਸਨੌਰ ਦੇ ਸੀਨੀਅਰ ਕਾਂਗਰਸ ਆਗੂ ਬਲਿਹਾਰ ਸ਼ਮਸ਼ਪੁਰ, ਗੌਰਵ ਸੰਧੂ, ਦਲਜਿੰਦਰ ਧੰਜੂ, ਸਨੌਰ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਅਸ਼ਵਨੀ ਬੱਤਾ, ਜੋਗਿੰਦਰ ਕਾਕੜਾ, ਘਨੌਰ ਦੇ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ, ਜੌਲੀ ਜਲਾਲਪੁਰ ਸਮੇਤ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਦੁੱਖ ਸਾਂਝਾ ਕੀਤਾ। ਇਨ੍ਹਾਂ ਵਿੱਚ ‘ਆਪ’ ਦੇ ਸਨੌਰ ਤੋਂ ਹਲਕਾ ਇੰਚਾਰਜ ਰਣਜੋਧ ਹਡਾਣਾ, ਲੋਕ ਸਭਾ ਹਲਕਾ ਇੰਚਾਰਜ ਬਲਰਿੰਦਰ ਢਿੱਲੋਂ ਤੇ ਇੰਦਰਜੀਤ ਸੰਧੂ, ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਲਾਛੜੂ, ਕੁਲਦੀਪ ਕੌਰ ਟੌਹੜਾ ਤੇ ਜਰਨੈਲ ਕਰਤਾਰਪੁਰ, ਭਾਜਪਾ ਦੇ ਹਲਕਾ ਇੰਚਾਰਜ ਬਿਕਰਮਜੀਤ ਸਿੰਘ ਚਹਿਲ ਸ਼ਾਮਲ ਹਨ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਪਾਰਟੀ ਤੇ ਇਲਾਕੇ ਨੂੰ ਵੱਡਾ ਘਾਟਾ ਪਿਆ ਹੈ।

ਮੀਡੀਆ ਕਲੱਬ ਹਲਕਾ ਸਨੌਰ ਦੇ ਸਰਪ੍ਰਸਤ ਰਾਜਿੰਦਰ ਥਿੰਦ ਸਮੇਤ ਹਲਕਾ ਸਨੌਰ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਵੀ ਸਾਬਕਾ ਵਿਧਾਇਕ ਲਾਲ ਸਿੰਘ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਦੁੱਖ ਵੰਡਾਇਆ। ਇਸੇ ਦੌਰਾਨ ਕਈ ਆਗੂਆਂ ਨੇ ਲਾਲ ਸਿੰਘ ਦੇ ਭਰਾ ਤੇ ਆੜ੍ਹਤੀ ਐਸੋੋਸੀਏਸ਼ਨ ਸਨੌਰ ਦੇ ਸਾਬਕਾ ਪ੍ਰਧਾਨ ਦਮੋਦਰ ਸਿੰਘ ਅਸਰਪੁਰ ਨੂੰ ਮਿਲਕੇ ਦੁੱਖ ਜ਼ਾਹਿਰ ਕੀਤਾ।

Advertisement

ਸਨੌਰ ਤੋਂ ਭਾਜਪਾ ਦੇ ਹਲਕਾ ਇੰਚਾਰਜ ਅਤੇ ਖਾਦੀ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਹਰਵਿੰਦਰ ਹਰਪਾਲਪੁਰ, ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਜੋਗੀਪੁਰ, ਰਾਜਪੁਰਾ ਦੇ ਵਿਧਾਇਕ ਹਰਦਿਆਲ ਕੰਬੋਜ, ਆੜ੍ਹਤੀ ਐਸੋਸੀਏਸ਼ਨ ਸਨੌਰ ਦੇ ਪ੍ਰਧਾਨ ਰੱਜਤ ਕਪੂਰ, ਸਾਬਕਾ ਸਰਪੰਚ ਗੁਰਜੰਟ ਬੱਤੀ ਤੇ ਕਈ ਹੋਰਾਂ ਨੇ ਵੀ ਦਮੋਦਰ ਸਿੰਘ ਦੇ ਨਾਲ ਮੁਲਾਕਾਤ ਕੀਤੀ। ਸਨੌਰ ਦੇ ਕਾਂਗਰਸ ਆਗੂ ਹਰਦੀਪ ਜੋਸ਼ਨ, ‘ਆਪ’ ਆਗੂ ਗੁਰਮੀਤ ਬਿੱਟੂ, ਪਰਗਟ ਰੱਤਾਖੇੜਾ, ਚਰਨਜੀਤ ਭੈਣੀ ਆਦਿ ਨੇ ਵੀ ਲਾਲ ਸਿੰਘ ਦੀ ਮੌਤ ’ਤੇ ਦੁੱਖ ਸਾਂਝਾ ਕੀਤਾ।

Advertisement

Advertisement
×